ਗਲੈਮਰਸ ਅਦਾਕਾਰਾ ਹੀ ਨਹੀਂ ਸਗੋ ਸ਼ਾਨਦਾਰ ਮਾਡਲ ਵੀ ਹੈ ਲੀਜਾ ਹੇਡਨ, ਵੇਖੋ ਵਾਇਰਲ ਤਸਵੀਰਾਂ

2021-06-17T10:55:52.44

ਨਵੀਂ ਦਿੱਲੀ : ਲੀਜਾ ਹੇਡਨ ਦਾ ਅੱਜ 35 ਵਾਂ ਜਨਮਦਿਨ ਹੈ। ਇਸ ਮੌਕੇ 'ਤੇ ਅਸੀਂ ਤੁਹਾਡੇ ਲਈ ਉਸ ਦੀਆਂ ਕੁਝ ਮਨਮੋਹਕ ਤਸਵੀਰਾਂ ਲੈ ਕੇ ਆਏ ਹਾਂ, ਜੋ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ। ਸੁਪਰ ਮਾਡਲ ਲੀਜਾ ਹੇਡਨ ਲਾਲਵਾਨੀ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਤ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਉਹ ਅਕਸਰ ਆਪਣੀ ਵੈਲਟੋਨ ਬਾਡੀ ਦਾ ਪ੍ਰਦਰਸ਼ਨ ਕਰਦੀ ਵਿਖਾਈ ਦਿੰਦੀ ਹੈ।

PunjabKesari

ਉਹ ਮੈਟਰਨਿਟੀ ਪੀਰੀਅਡ 'ਚ ਵੀ ਅਜਿਹਾ ਕਰਦੀ ਵੇਖੀ ਗਈ ਸੀ। ਉਹ ਛੇਤੀ ਹੀ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਇਸ ਦੇ ਬਾਵਜੂਦ ਉਸ ਦੇ ਗਲੈਮਰਸ ਅੰਦਾਜ਼ 'ਚ ਕੋਈ ਕਮੀ ਨਹੀਂ ਆਈ ਹੈ। ਉਸ ਨੇ ਹਾਲ ਹੀ 'ਚ ਬੇਟੇ ਜੈਕ ਅਤੇ ਪਤੀ ਦੀਨੋ ਲਾਲਵਾਨੀ ਨਾਲ ਕਈ ਤਸਵੀਰਾਂ ਖਿੱਚਵਾਈਆਂ ਸਨ। 

PunjabKesari

ਫ਼ਿਲਮ 'ਆਇਸ਼ਾ' ਨਾਲ ਲੀਜਾ ਹੇਡਨ ਨੇ ਕੀਤੀ ਫ਼ਿਲਮੀ ਸਫ਼ਰ ਦੀ ਸ਼ੁਰੂਆਤ
ਲੀਜਾ ਹੇਡਨ ਨੇ ਫ਼ਿਲਮ 'ਆਇਸ਼ਾ' ਨਾਲ ਬਾਲੀਵੁੱਡ 'ਚ ਸ਼ੁਰੂਆਤ ਕੀਤੀ। ਲੀਜਾ ਹੇਡਨ ਨੇ 'ਸ਼ੌਕੀਨ', 'ਹਾਊਸਫੁੱਲ 3', 'ਐ ਦਿਲ ਹੈ ਮੁਸ਼ਕਿਲ' ਅਤੇ 'ਕੁਵੀਨ' ਸਮੇਤ ਕਈ ਬਾਲੀਵੁੱਡ ਫ਼ਿਲਮਾਂ 'ਚ ਕੰਮ ਕੀਤਾ ਹੈ। 'ਕੁਈਨ' 'ਚ ਉਹ ਕੰਗਨਾ ਰਣੌਤ ਦੇ ਉਪੋਜ਼ਿਟ ਨਜ਼ਰ ਆਈ ਸੀ। ਇਸ ਫ਼ਿਲਮ ਲਈ ਉਸ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਗਈ ਸੀ।

PunjabKesari

ਇਨ੍ਹਾਂ ਐਵਾਰਡਜ਼ ਨਾਲ ਹੋ ਚੁੱਕੀ ਹੈ ਸਨਮਾਨਿਤ
ਇਸ ਤੋਂ ਇਲਾਵਾ ਉਹ ਫਿਲਮਫੇਅਰ, ਆਈਫਾ ਐਵਾਰਡ, ਸਕ੍ਰੀਨ ਐਵਾਰਡ ਅਤੇ ਸਟਾਰ ਗਿਲਡ ਐਵਾਰਡ ਲਈ ਵੀ ਨਾਮਜ਼ਦ ਹੋਈ ਸੀ। ਉਸ ਨੇ ਬਹੁਤ ਸਾਰੇ ਪੁਰਸਕਾਰ ਵੀ ਜਿੱਤੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਲੀਜਾ ਹੇਡਨ ਵੀ ਇਕ ਟਰੇਂਡ ਭਰਤਨਾਟਿਅਮ ਡਾਂਸਰ ਹੈ। ਨਾਲ ਹੀ ਉਸ ਨੇ ਸ਼ਾਮਕ ਦਾਵਰ ਨਾਲ 5 ਸਾਲ ਤਕ ਡਾਂਸ ਸਿੱਖਿਆ ਹੈ।

PunjabKesari

ਅਕਤੂਬਰ 2016 'ਚ ਦੀਨੋ ਲਾਲਵਾਨੀ ਨਾਲ ਕਰਵਾਇਆ ਵਿਆਹ
ਲੀਜਾ ਹੇਡਨ ਇਕ ਮਾਡਲ ਹੈ ਅਤੇ ਉਸ ਦੀ ਇਕ ਅੰਤਰ ਰਾਸ਼ਟਰੀ ਪ੍ਰਸਿੱਧੀ ਹੈ ਉਹ ਬਹੁਤ ਸਾਰੇ ਰਸਾਲਿਆਂ ਦੇ ਕਵਰ ਪੇਜ 'ਤੇ ਨਜ਼ਰ ਆ ਚੁੱਕੀ ਹੈ। ਲੀਜਾ ਹੇਡਨ ਨੇ ਅਕਤੂਬਰ 2016 'ਚ ਦੀਨੋ ਲਾਲਵਾਨੀ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਸ ਨੇ 2017 'ਚ ਇਕ ਬੇਟੇ ਨੂੰ ਜਨਮ ਦਿੱਤਾ। ਜਦਕਿ ਫਰਵਰੀ 2020 'ਚ ਉਸ ਦਾ ਦੂਜਾ ਇਕ ਬੇਟਾ ਹੈ। ਹੁਣ ਉਹ ਤੀਜੀ ਵਾਰ ਗਰਭਵਤੀ ਹੈ ਅਤੇ ਜਲਦੀ ਹੀ ਮਾਂ ਬਣਨ ਜਾ ਰਹੀ ਹੈ।

PunjabKesari


sunita

Content Editor sunita