ਫ਼ਿਲਮ ‘ਲਾਈਗਰ’ ਦਾ ਪਹਿਲਾ ਗੀਤ ਜਲਦੀ ਹੋਵੇਗਾ ਰਿਲੀਜ਼

Friday, Jul 08, 2022 - 10:59 AM (IST)

ਫ਼ਿਲਮ ‘ਲਾਈਗਰ’ ਦਾ ਪਹਿਲਾ ਗੀਤ ਜਲਦੀ ਹੋਵੇਗਾ ਰਿਲੀਜ਼

ਮੁੰਬਈ (ਬਿਊਰੋ)– ਸਾਊਥ ਸਟਾਰ ਵਿਜੇ ਦੇਵਰਕੋਂਡਾ ਤੇ ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਫ਼ਿਲਮ ‘ਲਾਈਗਰ’ ’ਚ ਪਹਿਲੀ ਵਾਰ ਵੱਡੇ ਪਰਦੇ ’ਤੇ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦੇ ਐਲਾਨ ਤੋਂ ਬਾਅਦ ਤੋਂ ਹੀ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਫ਼ਿਲਮ ਦੇ ਫਰਸਟ ਲੁੱਕ ਤੋਂ ਲੈ ਕੇ ਵਿਜੇ ਦੇਵਰਕੋਂਡਾ ਦੇ ਹਾਲ ਹੀ ’ਚ ਰਿਲੀਜ਼ ਹੋਏ ਨਿਊਡ ਪੋਸਟਰ ਤੱਕ ਸਾਰਿਆਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਮਨਕੀਰਤ ਔਲਖ ਦੇ ਗੰਨਮੈਨ ਸਮੇਤ 2 ਪੁਲਸ ਕਰਮਚਾਰੀ ਗ੍ਰਿਫ਼ਤਾਰ

ਫ਼ਿਲਮ ਨਿਰਮਾਤਾਵਾਂ ਨੇ 11 ਜੁਲਾਈ ਨੂੰ ਫ਼ਿਲਮ ਦੇ ਪਹਿਲੇ ਗੀਤ ‘ਅਕੜੀ ਪਕੜੀ’ ਨੂੰ ਰਿਲੀਜ਼ ਕਰਨ ਦਾ ਅਧਿਕਾਰਕ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਵਿਜੇ ਤੇ ਅਨਨਿਆ ਦੇ ਗੀਤ ਦੀ ਝਲਕ ਦਿਖਾਉਂਦਿਆਂ ਇਕ ਤਸਵੀਰ ਸਾਂਝੀ ਕੀਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦਾ ਟੀਜ਼ਰ ਅੱਜ ਰਿਲੀਜ਼ ਹੋਵੇਗਾ। ਪੁਰੀ ਜਗਨਨਾਥ ਵਲੋਂ ਨਿਰਦੇਸ਼ਿਤ ‘ਲਾਈਗਰ : ਸਾਲਾ ਕਰਾਸਬ੍ਰੀਡ’ ਪੈਨ ਇੰਡੀਆ ਫ਼ਿਲਮ 25 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News