ਮੁੜ ਭੜਕੀ ਲਹਿੰਬਰ ਹੁਸੈਨਪੁਰੀ ਦੀ ਸਾਲੀ, ਪ੍ਰੈੱਸ ਕਾਨਫਰੰਸ ਕਰ ਕਿਹਾ– ‘ਸਾਨੂੰ ਜਾਨ ਦਾ ਖ਼ਤਰਾ’

Tuesday, Jun 22, 2021 - 03:57 PM (IST)

ਮੁੜ ਭੜਕੀ ਲਹਿੰਬਰ ਹੁਸੈਨਪੁਰੀ ਦੀ ਸਾਲੀ, ਪ੍ਰੈੱਸ ਕਾਨਫਰੰਸ ਕਰ ਕਿਹਾ– ‘ਸਾਨੂੰ ਜਾਨ ਦਾ ਖ਼ਤਰਾ’

ਜਲੰਧਰ (ਬਿਊਰੋ)– ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਮਾਮਲਾ ਇਕ ਵਾਰ ਮੁੜ ਸੁਰਖ਼ੀਆਂ ’ਚ ਆ ਗਿਆ ਹੈ। ਹੁਣ ਇਕ ਵਾਰ ਮੁੜ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੀ ਸਾਲੀ ਰਜਨੀ ਵਲੋਂ ਉਸ ’ਤੇ ਗੰਭੀਰ ਦੋਸ਼ ਲਗਾਏ ਗਏ ਹਨ। ਰਜਨੀ ਨੇ ਆਪਣੇ ਪਤੀ ਬੰਨੀ ਅਰੋੜਾ ਨਾਲ ਮਿਲ ਕੇ ਪ੍ਰੈੱਸ ਕਾਨਫਰੰਸ ਕਰਕੇ ਲਹਿੰਬਰ ਹੁਸੈਨਪੁਰੀ ’ਤੇ ਗੰਭੀਰ ਦੋਸ਼ ਲਗਾਏ ਹਨ।

ਪ੍ਰੈੱਸ ਕਾਨਫਰੰਸ ’ਚ ਰਜਨੀ ਨੇ ਕਿਹਾ ਕਿ ਲਹਿੰਬਰ ਹੁਸੈਨਪੁਰੀ ਕੋਲੋਂ ਉਸ ਨੂੰ ਜਾਨ ਦਾ ਖ਼ਤਰਾ ਹੈ। ਉਸ ਨੇ ਸਾਫ ਕਿਹਾ ਹੈ ਕਿ ਲਹਿੰਬਰ ਹੁਸੈਨਪੁਰੀ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇੰਨਾ ਹੀ ਨਹੀਂ, ਉਸ ਦੇ ਪਤੀ ਨੇ ਕਿਹਾ ਕਿ ਲਹਿੰਬਰ ਹੁਸੈਨਪੁਰੀ ਉਸ ਨੂੰ ਵਾਰ-ਵਾਰ ਦਬਾਅ ਬਣਾ ਰਿਹਾ ਹੈ ਕਿ ਜੋ ਵੀ ਸਬੂਤ ਉਸ ਨੇ ਰੱਖੇ ਹਨ, ਉਨ੍ਹਾਂ ਨੂੰ ਡਿਲੀਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਾਇਕ ਦੇ ਖ਼ਿਲਾਫ਼ ਉਨ੍ਹਾਂ ਕੋਲ ਕਈ ਵੀਡੀਓਜ਼ ਹਨ, ਜਿਨ੍ਹਾਂ ’ਚ ਉਹ ਆਪਣੀ ਪਤਨੀ ਨੂੰ ਕੁੱਟਦਾ-ਮਾਰਦਾ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ, ਉਹ ਆਪਣੇ ਬੱਚਿਆਂ ’ਤੇ ਵੀ ਜ਼ੁਲਮ ਕਰ ਰਿਹਾ ਹੈ। ਅਜਿਹੇ ’ਚ ਉਨ੍ਹਾਂ ’ਤੇ ਵੀਡੀਓਜ਼ ਤੇ ਤਸਵੀਰਾਂ ਨੂੰ ਡਿਲੀਟ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੇ ਘਰ ਦਾ ਵਿਵਾਦ ਕੁਝ ਦਿਨ ਪਹਿਲਾਂ ਬੇਹੱਦ ਗਰਮਾਇਆ ਹੋਇਆ ਸੀ। ਇੰਨਾ ਹੀ ਨਹੀਂ, ਕਾਫੀ ਉਲਝਣ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਇਸ ਨੂੰ ਸੁਲਝਾ ਲਿਆ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News