ਵਿਵਾਦ ਖ਼ਤਮ ਹੋਣ ’ਤੇ ਬੋਲੇ ਲਹਿੰਬਰ ਹੁਸੈਨਪੁਰੀ, ‘ਤੀਜੇ ਬੰਦੇ ਦਾ ਸਾਡੇ ਘਰ ’ਚ ਹੁਣ ਕੋਈ ਦਖ਼ਲ ਨਹੀਂ ਹੋਵੇਗਾ’

Tuesday, Jun 08, 2021 - 11:32 AM (IST)

ਵਿਵਾਦ ਖ਼ਤਮ ਹੋਣ ’ਤੇ ਬੋਲੇ ਲਹਿੰਬਰ ਹੁਸੈਨਪੁਰੀ, ‘ਤੀਜੇ ਬੰਦੇ ਦਾ ਸਾਡੇ ਘਰ ’ਚ ਹੁਣ ਕੋਈ ਦਖ਼ਲ ਨਹੀਂ ਹੋਵੇਗਾ’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਪਤਨੀ ਤੇ ਬੱਚਿਆਂ ਨਾਲ ਵਿਵਾਦ ਖ਼ਤਮ ਹੋ ਗਿਆ ਹੈ। ਵਿਵਾਦ ਖ਼ਤਮ ਹੋਣ ਤੋਂ ਬਾਅਦ ਲਹਿੰਬਰ ਨੇ ਮੀਡੀਆ ਨਾਲ ਖ਼ਾਸ ਗੱਲਬਾਤ ਕੀਤੀ।

ਇਸ ਦੌਰਾਨ ਲਹਿੰਬਰ ਨੇ ਕਿਹਾ ਕਿ ਉਨ੍ਹਾਂ ਦਾ ਜਿਹੜੀਆਂ ਗੱਲਾਂ ਨੂੰ ਲੈ ਕੇ ਪਤਨੀ ਤੇ ਬੱਚਿਆਂ ਨਾਲ ਵਿਵਾਦ ਸੀ, ਉਹ ਹੁਣ ਖ਼ਤਮ ਹੋ ਚੁੱਕਾ ਹੈ।

ਲਹਿੰਬਰ ਨੇ ਅੱਗੇ ਕਿਹਾ ਕਿ ਤੀਜੇ ਬੰਦੇ ਦਾ ਸਾਡੇ ਘਰ ’ਚ ਹੁਣ ਕੋਈ ਦਖ਼ਲ ਨਹੀਂ ਹੋਵੇਗਾ। ਜੋ ਵੀ ਪਤਨੀ ਜਾਂ ਬੱਚਿਆਂ ਦੀਆਂ ਸ਼ਿਕਾਇਤਾਂ ਹਨ, ਉਹ ਹੁਣ ਦੂਰ ਹੋ ਚੁੱਕੀਆਂ ਹਨ।

ਦੱਸ ਦੇਈਏ ਕਿ ਲਹਿੰਬਰ ਤੇ ਉਸ ਦੇ ਪਰਿਵਾਰ ਦੇ ਵਿਵਾਦ ਦਾ ਮੁੱਖ ਕਾਰਨ ਲਹਿੰਬਰ ਦੀਆਂ ਸਾਲੀਆਂ ਨੂੰ ਮੰਨਿਆ ਜਾ ਰਿਹਾ ਸੀ। ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਨੇ ਵੀ ਲਹਿੰਬਰ ਦੀਆਂ ਸਾਲੀਆਂ ਨੂੰ ਉਨ੍ਹਾਂ ਦੇ ਘਰ ’ਚ ਦਖ਼ਲ ਨਾ ਦੇਣ ਦੀ ਸਲਾਹ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News