ਵੈਡਿੰਗ ਸੀਜ਼ਨ ’ਚ ਵੱਖ-ਵੱਖ ਤਰ੍ਹਾਂ ਦੇ ਲਹਿੰਗੇ ਬਣੇ ਔਰਤਾਂ ਦੀ ਪਹਿਲੀ ਪਸੰਦ

Wednesday, Nov 26, 2025 - 11:38 AM (IST)

ਵੈਡਿੰਗ ਸੀਜ਼ਨ ’ਚ ਵੱਖ-ਵੱਖ ਤਰ੍ਹਾਂ ਦੇ ਲਹਿੰਗੇ ਬਣੇ ਔਰਤਾਂ ਦੀ ਪਹਿਲੀ ਪਸੰਦ

ਅੰਮ੍ਰਿਤਸਰ (ਕਵਿਸ਼ਾ)-ਵੈਡਿੰਗ ਸੀਜ਼ਨ ਆਉਂਦੇ ਹੀ ਬਾਜ਼ਾਰਾਂ ਵਿਚ ਰੰਗ-ਬਿਰੰਗੀ ਰੌਣਕ ਦਿਖਾਈ ਦੇਣ ਲੱਗਦੀ ਹੈ। ਵਿਆਹ-ਸ਼ਾਦੀ ਦਾ ਜ਼ਿਕਰ ਲਹਿੰਗੇ ਦੇ ਬਿਨ੍ਹਾਂ ਅਧੂਰਾ ਲੱਗਦਾ ਹੈ। ਹਾਲਾਂਕਿ ਅੱਜ ਦੇ ਸਮੇਂ ਵਿਚ ਔਰਤਾਂ ਦੀ ਪਸੰਦ ਵਿਚ ਕਾਫੀ ਵਰਸੇਟੈਲਿਟੀ ਦੇਖਣ ਨੂੰ ਮਿਲਦੀ ਹੈ। ਅੱਜ-ਕਲ ਟ੍ਰੈਡੀਸ਼ਨਲ ਆਊਟਫਿੱਟਸ ਦੇ ਨਾਲ-ਨਾਲ ਮਾਡਰਨ ਟੱਚ ਵਾਲੇ ਲਹਿੰਗੇ ਵੀ ਖਾਸੇ ਲੋਕਪ੍ਰਿੰਯ ਹੋ ਰਹੇ ਹਨ। ਡਿਜ਼ਾਇਨ, ਰੰਗ, ਫੈਬਰਿਕ ਅਤੇ ਐਂਬਰੋਏਡਰੀ ਹਰ ਪਹਿਲੂ ਵਿਚ ਨਵੇਂ-ਨਵੇ ਪ੍ਰਯੋਗ ਕੀਤੇ ਜਾ ਰਹੇ ਹਨ, ਜਿਸ ਨਾਲ ਹਰ ਕਿਸੇ ਨੂੰ ਆਪਣੀ ਪਸੰਦ ਦਾ ਬਦਲ ਆਸਾਨੀ ਨਾਲ ਮਿਲ ਜਾਂਦਾ ਹੈ। ਸਾਰਿਆਂ ਤੋਂ ਪਹਿਲਾਂ ਗੱਲ ਕਰੀਏ ਰਵਾਇਤੀ ਕਢਾਈ ਵਾਲੇ ਲਹਿੰਗਿਆਂ ਦੀ ਜਰਦੋਜੀ, ਗੋਟਾ-ਪਤੀ, ਕਟਦਾਨਾ ਅਤੇ ਸੀਕਿੱਨ ਵਰਕ ਨਾਲ ਸਜੇ ਲਹਿੰਗੇ ਸਦਾਬਹਾਰ ਮੰਨੇ ਜਾਂਦੇ ਹਨ। ਇਹ ਨਾ ਸਿਰਫ ਦੁਲਹਨਾਂ ਦੀ ਪਹਿਲੀ ਪਸੰਦ ਹੁੰਦੇ ਹਨ, ਬਲਕਿ ਪਰਿਵਾਰ ਦੀਆਂ ਹੋਰ ਔਰਤਾਂ ਵੀ ਇਨ੍ਹਾਂ ਨੂੰ ਪਹਿਨ ਕੇ ਆਪਣੀ ਖੂਬਸੂਰਤੀ ਵਿਚ ਚਾਰ ਚੰਦ ਲਗਾ ਲੈਂਦੀਆਂ ਹਨ।
ਖਾਸ ਕਰ ਕੇ ਰਾਜਸਥਾਨ ਅਤੇ ਗੁਜਰਾਤ ਦੀ ਕਢਾਈ ਵਾਲੇ ਲਹਿੰਗੇ ਇਸ ਸੀਜ਼ਨ ਖੂਬ ਟ੍ਰੈਂਡ ਵਿਚ ਹਨ। ਦੂਸਰੇ ਪਾਸੇ ਮਾਡਰਨ ਅਤੇ ਫਿਊਜ਼ਨ ਲੁਕ ਚਾਹੁਣ ਵਾਲੀਆਂ ਔਰਤਾਂ ਪੇਸਟਲ ਸੈੱਡਸ਼ ਅਤੇ ਫਲੋਰਲ ਪ੍ਰਿੰਟ ਵਾਲੇ ਲਹਿੰਗਿਆਂ ਨੂੰ ਤਰਜੀਹ ਦੇ ਰਹੀ ਹੈ। ਔਰਗੇਂਜਾ, ਨੈੱਟ ਅਤੇ ਜੌਰਜੇਟ ਫੈਬਰਿਕ ਨਾਲ ਬਣੇ ਹਲਕੇ ਲਹਿੰਗੇ ਨਾ ਸਿਰਫ ਪਹਿਨਣ ਵਿਚ ਆਰਾਮਦਾਇਕ ਹੁੰਦੇ ਹਨ, ਬਲਕਿ ਉਨ੍ਹਾਂ ਦੀ ਗ੍ਰੇਸ ਵੀ ਅਲੱਗ ਹੀ ਹੁੰਦੀ ਹੈ। ਡੈਸਿਟਨੇਸ਼ਨ ਵੈਡਿੰਗਸ ਵਿੱਚ ਅਜਿਹੇ ਲਹਿੰਗਿਆਂ ਦੀ ਮੰਗ ਬਹੁਤ ਵੱਧ ਗਈ ਹੈ, ਕਿਉਂਕਿ ਇਹ ਫੋਟੋਸ਼ੂਟ ਵਿੱਚ ਬੇਹੱਦ ਆਰਕਸ਼ਕ ਦਿੱਖਦੇ ਹਨ। ਇਸ ਤੋਂ ਇਲਾਵਾ ਇੰਡੋ-ਵੇਸਟਰਨ ਲਹਿੰਗੇ ਵੀ ਕਾਫੀ ਪਸੰਦ ਕੀਤੇ ਜਾ ਰਹੇ ਹਨ। ਕੇਪ-ਸਟਾਇਲ ਚੋਲੀ, ਜੈਕੇਟ ਲਹਿੰਗਾ, ਬੇਲਟੇਡ ਲਹਿੰਗਾ ਅਤੇ ਡਰੈਪਡ ਸਟਾਇਲ ਲਹਿੰਗੇ ਫੈਸ਼ਨ ਦੇ ਨਵੇਂ ਲੇਵਲ ਸੈੱਟ ਕਰ ਰਹੇ ਹਨ।
ਅੰਮ੍ਰਿਤਸਰ ਦੀਆਂ ਔਰਤਾਂ ਵੀ ਇਸ ਤਰ੍ਹਾਂ ਦੇ ਐਡੀਸ਼ਨਲ ਲਹਿੰਗੇ ਬਹੁਤ ਪਸੰਦ ਕਰ ਰਹੀਆਂ ਹਨ ਅਤੇ ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਵਿਆਹ-ਸ਼ਾਦੀ ਵਿਚ ਔਰਤਾਂ ਇਸ ਤਰ੍ਹਾਂ ਦੇ ਖੂਬਸੂਰਤ ਲਹਿੰਗੇ ਪਹਿਨ ਕੇ ਪੁੱਜ ਰਹੀਆਂ ਹਨ। ਜਗ ਬਾਣੀ ਦੀ ਟੀਮ ਨੇ ਅੰਮ੍ਰਿਤਸਰ ਵਿਚ ਔਰਤਾਂ ਦੇ ਆਰਕਸ਼ਕ ਲਹਿੰਗੇ ਪਹਿਨੇ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ।


author

Aarti dhillon

Content Editor

Related News