ਫ਼ਿਲਮ ਇੰਡਸਟਰੀ ''ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰਾ ਦਾ ਹੋਇਆ ਦਿਹਾਂਤ

04/05/2021 9:43:59 AM

ਮੁੰਬਈ (ਬਿਊਰੋ) - 90 ਦੇ ਦਹਾਕੇ ਦੀ ਫੇਮਸ ਅਦਾਕਾਰਾ ਸ਼ਸ਼ੀਕਲਾ ਦੀ 88 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਅਦਾਕਾਰਾ ਸ਼ਸ਼ੀਕਲਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸੀ । ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਤੋਂ ਫ਼ਿਲਮਾਂ ਅਤੇ ਟੀ. ਵੀ. ਸੀਰੀਅਲਾਂ 'ਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਸ਼ਸ਼ੀਕਲਾ ਦਾ ਪੂਰਾ ਨਾਮ ਸ਼ਸ਼ੀਕਲਾ ਜਵਲਕਰ ਸੀ ਅਤੇ ਉਨ੍ਹਾਂ ਦਾ ਜਨਮ 1932 'ਚ ਮਹਾਰਾਸ਼ਟਰ ਦੇ ਸੋਲਾਪੁਰ 'ਚ ਹੋਇਆ ਸੀ।

ਦੱਸ ਦਈਏ ਕਿ ਸ਼ਸ਼ੀਕਲਾ ਨੇ 'ਸੁਜਾਤਾ', 'ਆਰਤੀ', 'ਅਨੁਪਮਾ', 'ਪੱਥਰ ਹੋਰ ਫੂਲ', 'ਆਈ ਮਿਲਣ ਕੀ ਬੇਲਾ', 'ਗੁਮਰਾਹ', 'ਵਕਤਾਂ', 'ਸੁੰਦਰ', 'ਛੋਟੇ ਸਰਕਾਰ', ਆਦਿ ਸੈਂਕੜੇ ਫ਼ਿਲਮਾਂ 'ਚ ਕੰਮ ਕੀਤਾ ਸੀ। ਇੱਕ ਚੰਗੀ ਅਭਿਨੇਤਰੀ ਵਜੋਂ ਫ਼ਿਲਮਾਂ 'ਚ ਆਪਣੀ ਵੱਖਰੀ ਪਛਾਣ ਬਣਾਈ। ਆਪਣੇ ਫ਼ਿਲਮੀ ਕਰੀਅਰ ਦੇ ਆਖ਼ਰੀ ਸਾਲਾਂ 'ਚ ਸ਼ਸ਼ੀਕਲਾ ਨੇ ਕਰਨ ਜੌਹਰ ਦੀ ਮਲਟੀ-ਸਟਾਰਰ ਫ਼ਿਲਮ 'ਕਭੀ ਖੁਸ਼ੀ ਕਭੀ ਗਮ' 'ਚ ਵੀ ਖ਼ਾਸ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਬਾਦਸ਼ਾਹ', 'ਚੋਰੀ ਚੋਰੀ', 'ਪ੍ਰਦੇਸ' ਵਰਗੀਆਂ ਫ਼ਿਲਮਾਂ 'ਚ ਵੀ ਕੰਮ ਕੀਤਾ। ਫ਼ਿਲਮਾਂ ਤੋਂ ਇਲਾਵਾ, ਸ਼ਸ਼ੀਕਲਾ ਕਈ ਮਸ਼ਹੂਰ ਟੀ. ਵੀ. ਸੀਰੀਅਲਾਂ 'ਚ ਮਾਂ ਅਤੇ ਸੱਸ ਦੇ ਕਿਰਦਾਰ 'ਚ ਵੀ ਨਜ਼ਰ ਆ ਚੁੱਕੀ ਹੈ। 

ਦੱਸਣਯੋਗ ਹੈ ਕਿ ਅਦਾਕਾਰ ਪ੍ਰੇਮ ਚੋਪੜਾ ਨੇ ਵੀ ਅਦਾਕਾਰਾ ਸ਼ਸ਼ੀਕਲਾ ਨਾਲ ਕੁਝ ਫ਼ਿਲਮਾਂ 'ਚ ਕੰਮ ਕੀਤਾ ਸੀ। ਉਨ੍ਹਾਂ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ, 'ਸ਼ਸ਼ੀਕਲਾ ਇਕ ਬਹੁਤ ਚੰਗੀ ਅਦਕਾਰਾ ਸੀ। ਉਨ੍ਹਾਂ ਨੇ ਫ਼ਿਲਮਾਂ 'ਚ ਅਦਾਕਾਰਾ ਵਜੋਂ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ। ਉਹ ਆਸਾਨੀ ਨਾਲ ਕੋਈ ਵੀ ਕਿਰਦਾਰ ਨਿਭਾ ਦਿੰਦੇ ਸੀ। ਉਹ ਇਕ ਆਲਰਾਊਂਡਰ ਅਦਾਕਾਰਾ ਸੀ ਅਤੇ ਮੈਂ ਉਨ੍ਹਾਂ ਨੂੰ ਇਸੀ ਰੂਪ ਨਾਲ ਯਾਦ ਕਰਨਾ ਚਾਹਾਂਗਾ।


sunita

Content Editor

Related News