ਮਾਧੁਰੀ ਦੀਕਸ਼ਿਤ ਬਾਰੇ ''ਇਤਰਾਜ਼ਯੋਗ ਸ਼ਬਦਾਂ'' ਲਈ Netflix ਨੂੰ ਕਾਨੂੰਨੀ ਨੋਟਿਸ, ਪੜ੍ਹੋ ਪੂਰਾ ਮਾਮਲਾ

03/28/2023 4:16:41 AM

ਨਵੀਂ ਦਿੱਲੀ (ਭਾਸ਼ਾ): ਇਕ ਸਿਆਸੀ ਵਿਸ਼ਲੇਸ਼ਕ ਨੇ 'ਬਿਗ ਬੈਂਗ ਥਿਓਰੀ ਦੇ ਇਕ ਐਪੀਸੋਡ ਨੂੰ ਲੈ ਕੇ ਸਟ੍ਰੀਮਿੰਗ ਕੰਪਨੀ ਨੈੱਟਫਲਿਕਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿਚ ਅਦਾਕਾਰਾ ਮਾਧੁਰੀ ਦੀਕਸ਼ਿਤ ਬਾਰੇ 'ਇਤਰਾਜ਼ਯੋਗ ਸ਼ਬਦਾਂ' ਦੀ ਵਰਤੋਂ ਦਾ ਦਾਅਵਾ ਕੀਤਾ ਗਿਆ ਹੈ। ਸਿਆਸੀ ਵਿਸ਼ਲੇਸ਼ਕ ਮਿਥੁਨ ਵਿਜੇ ਕੁਮਾਰ ਨੇ ਕਾਨੂੰਨੀ ਨੋਟਿਸ ਵਿਚ ਪ੍ਰੋਗਰਾਮ ਦੇ ਸੀਜ਼ਨ-2 ਦੇ ਪਹਿਲੇ ਐਪੀਸੋਡ ਨੂੰ ਹਟਾਉਣ ਲਈ ਕਿਹਾ ਹੈ, ਜਿਸ ਵਿਚ ਕੁਣਾਲ ਨਈਅਰ ਵੱਲੋਂ ਨਿਭਾਏ ਗਏ ਰਾਜ ਕੂਥਰਾਪੱਲੀ ਦੇ ਚਰਿੱਤਰ ਤੇ ਸ਼ੈਲਡਨ ਕਪੂਰ ਦੀ ਭੂਮਿਕਾ ਨਿਭਾਉਣ ਵਾਲੇ ਪਾਰਸੰਸ ਨੇ ਐਸ਼ਵਰਿਆ ਰਾਏ ਅਤੇ ਮਾਧੁਰੀ ਦੀਕਸ਼ਿਤ ਦੀ ਤੁਲਨਾ ਕੀਤੀ ਸੀ। 

ਇਹ ਖ਼ਬਰ ਵੀ ਪੜ੍ਹੋ - ਅਗਨੀਪਥ ਯੋਜਨਾ 'ਤੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ

ਕਾਨੂੰਨੀ ਨੋਟਿਸ ਵਿਚ, ਕੁਮਾਰ ਨੇ ਕਿਹਾ ਕਿ ਕਿਰਦਾਰ ਵੱਲੋਂ ਕੀਤੀ ਗਈ ਟਿੱਪਣੀ ਨਾ ਸਿਰਫ਼  ਇਤਰਾਜ਼ਯੋਗ ਹੈ, ਸਗੋਂ ਮਾਣਹਾਨੀਕਾਰਕ ਵੀ ਹੈ। ਉਨ੍ਹਾਂ ਨੇ ਨੈੱਟਫਲਿਕਸ ਨੂੰ ਉਕਤ ਐਪੀਸੋਡ ਨੂੰ ਹਟਾਉਣ ਦੀ ਅਪੀਲ ਕੀਤੀ। ਅਜਿਹਾ ਨਾ ਕਰਨ 'ਤੇ ਉਨ੍ਹਾਂ ਨੇ ਔਰਤਾਂ ਦੇ ਖ਼ਿਲਾਫ਼ ਭੇਦਭਾਵ ਨੂੰ ਬੜ੍ਹਾਵਾ ਦੇਣ ਲਈ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਗੱਲ ਕਹੀ। ਕਾਨੂੰਨੀ ਨੋਟਿਸ ਮੁੰਬਈ ਵਿਚ ਨੈੱਟਫਲਿਕਸ ਦੇ ਦਫ਼ਤਰ ਵਿਚ ਭੇਜਿਆ ਗਿਆ ਹੈ। ਇਸ ਮਾਮਲੇ 'ਤੇ ਪ੍ਰਤੀਕਿਰਿਆ ਲਈ ਨੈੱਟਫਲਿਕਸ ਨਾਲ ਸੰਪਰਕ ਨਹੀਂ ਹੋ ਸਕਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News