ਮਾਂ ਕਾਲੀ ਪੋਸਟਰ ਵਿਵਾਦ, ਲੀਨਾ ਨੇ ਟਵੀਟ ਕਰ ਸਾਂਝੀ ਕੀਤੀ ਭਗਵਾਨ ਸ਼ਿਵ-ਪਾਰਵਤੀ ਦੀ ਇਤਰਾਜ਼ਯੋਗ ਤਸਵੀਰ

Thursday, Jul 07, 2022 - 12:49 PM (IST)

ਮਾਂ ਕਾਲੀ ਪੋਸਟਰ ਵਿਵਾਦ, ਲੀਨਾ ਨੇ ਟਵੀਟ ਕਰ ਸਾਂਝੀ ਕੀਤੀ ਭਗਵਾਨ ਸ਼ਿਵ-ਪਾਰਵਤੀ ਦੀ ਇਤਰਾਜ਼ਯੋਗ ਤਸਵੀਰ

ਬਾਲੀਵੁੱਡ ਡੈਸਕ: ਡਾਕੂਮੈਂਟਰੀ ਫ਼ਿਲਮ ‘ਕਾਲੀ’ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਲੋਕ ਮਾਂ ਕਾਲੀ ਨੂੰ ਸਿਗਰੇਟ ਨਾਲ ਦੇਖ ਰਹੇ ਪੋਸਟਰ ਦਾ ਸਖ਼ਤ ਵਿਰੋਧ ਕਰ  ਰਹੇ ਹਨ ਅਤੇ ਨਿਰਦੇਸ਼ਕ ਲੀਨਾ ਮਣੀਮੇਕਲਈ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਨਿਡਰ ਨਿਰਮਾਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਹਿੰਦੂ ਦੇਵੀ-ਦੇਵਤਿਆਂ ਦੀ  ਇਤਰਾਜ਼ਯੋਗ ਤਸਵੀਰ ਫ਼ਿਰ ਤੋਂ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਸਲਮਾਨ ਤੋਂ ਬਾਅਦ ਹੁਣ ਅਦਾਕਾਰ ਦੇ ਵਕੀਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ ’ਚ ਜੁਟੀ ਪੁਲਸ

ਨਿਰਮਾਤਾ ਨੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਭੂਮਿਕਾ ’ਚ ਅਦਾਕਾਰਾਂ ਨੂੰ ਸਿਗਰਟ ਪੀਂਦੇ ਦਿਖਾਇਆ ਹੈ। ਹੁਣ ਇਹ ਤਸਵੀਰ ਇੰਟਰਨੈੱਟ ’ਤੇ ਆਉਂਦੇ ਹੀ ਲੀਨਾ ਇਕ ਵਾਰ ਫ਼ਿਰ ਲੋਕਾਂ ਦੇ ਨਿਸ਼ਾਨੇ ’ਤੇ ਆ ਗਈ ਹੈ।

 

 

ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕਰਦੇ ਹੋਏ ਲੀਨਾ ਮਣੀਮੇਕਲਈ ਨੇ ਕੈਪਸ਼ਨ ’ਚ ਲਿਖਿਆ ਕਿ ‘ਕਿਤੇ ਹੋਰ।’ ਇਸ ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਸ਼ਿਵਾਜੀ ਅਤੇ ਪਾਰਵਤੀ ਦੇ ਭੇਸ ’ਚ ਦੋ ਲੋਕ ਸਿਗਰਟ ਪੀਂਦੇ ਨਜ਼ਰ ਆ ਰਹੇ ਹਨ। ਲੀਨਾ ਦੇ ਇਸ ਟਵੀਟ ’ਤੇ ਲੋਕ ਕਾਫ਼ੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਉਸ ਦੀ ਸੱਚਾਈ ਦੱਸ ਰਹੇ ਹਨ।

PunjabKesariਇਹ ਵੀ ਪੜ੍ਹੋ : ਸਪੇਨ ’ਚ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਨਿਆਸਾ, ਟੌਪ ਅਤੇ ਮਿੰਨੀ ਸਕਰਟ ’ਚ ਖ਼ੂਬਸੂਰਤ ਲੱਗ ਰਹੀ ਨਿਆਸਾ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੀਨਾ ਮਣੀਮੇਕਲਈ ਨੇ ਮਾਂ ਕਾਲੀ ਦੇ ਪੋਸਟਰ ਨੂੰ ਲੈ ਕੇ ਹੋਏ ਵਿਵਾਦ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ‘ਮੇਰੇ ਕੋਲ ਗੁਆਉਣ ਲਈ ਕੁਝ ਨਹੀਂ ਹੈ। ਮੈਂ ਅਜਿਹੀ ਅਵਾਜ਼ ਨਾਲ ਖੜ੍ਹਨਾ ਚਾਹੁੰਦੀ ਹਾਂ ਜੋ ਆਖ਼ਰੀ ਸਾਹ ਤੱਕ ਬਿਨਾਂ ਕਿਸੇ ਡਰ ਦੇ ਬੋਲਦੇ ਹੋਣ। ਜੇ ਕੀਮਤ ਮੇਰੀ ਜਾਨ ਹੈ, ਤਾਂ ਮੈਂ ਦੇਵਾਂਗੀ।’


author

Anuradha

Content Editor

Related News