ਫ਼ਿਲਮ ''ਫੁੱਫੜ ਜੀ'' ''ਚ ਪੋਤੀ ਦੇ ਕਿਰਦਾਰ ''ਚ ਨਜ਼ਰ ਆਵੇਗੀ ਨੌ ਸਾਲਾਂ ਲਾਵਨਿਆ ਮਿੱਤਲ

Saturday, Jun 26, 2021 - 10:52 AM (IST)

ਫ਼ਿਲਮ ''ਫੁੱਫੜ ਜੀ'' ''ਚ ਪੋਤੀ ਦੇ ਕਿਰਦਾਰ ''ਚ ਨਜ਼ਰ ਆਵੇਗੀ ਨੌ ਸਾਲਾਂ ਲਾਵਨਿਆ ਮਿੱਤਲ

ਲੁਧਿਆਣਾ : ਸ਼ਹਿਰ ਦੀ ਨੌਂ ਸਾਲਾ ਲਾਵਨਿਆ ਮਿੱਤਲ ਵੱਡੇ ਬਜਟ ਵਾਲੀ ਪੰਜਾਬੀ ਫ਼ਿਲਮ 'ਫੁੱਫੜ ਜੀ' 'ਚ ਨਜ਼ਰ ਆਵੇਗੀ ਅਤੇ ਫ਼ਿਲਮ ਇਸੇ ਸਾਲ ਸਤੰਬਰ 'ਚ ਰਿਲੀਜ਼ ਹੋਣ ਦੀ ਉਮੀਦ ਵੀ ਹੈ। ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਸ ਮੂਵੀ 'ਚ ਲਾਵਨਿਆ ਪੋਤੀ ਦੇ ਕਿਰਦਾਰ 'ਚ ਦਿਸੇਗੀ।ਇਸ ਫ਼ਿਲਮ ਦੇ ਡਾਇਰੈਕਟਰ ਪੰਕਜ ਬੱਤਰਾ ਹਨ ਅਤੇ ਫ਼ਿਲਮ ਦੀ ਸ਼ੂਟਿੰਗ ਅੱਜਕਲ੍ਹ ਬਨੂੜ 'ਚ ਚੱਲ ਰਹੀ ਹੈ। 18 ਜੂਨ ਤੋਂ ਸ਼ੂਟਿੰਗ ਦੇ ਚੱਲਦੇ ਲਾਵਨਿਆ ਬਨੂੜ 'ਚ ਹੈ ਅਤੇ ਤਿੰਨ ਜੁਲਾਈ ਤਕ ਉੱਥੇ ਹੀ ਰਹੇਗੀ। ਖ਼ਾਸ ਗੱਲ ਇਹ ਹੈ ਕਿ ਫ਼ਿਲਮ 'ਚ ਬਿਨੂੰ ਢਿੱਲੋਂ, ਗੁਰਨਾਮ ਭੁੱਲਰ, ਅਨਮੋਲ ਵਰਮਾ , ਜੈਸਮੀਨ ਬਾਜਵਾ, ਹੌਬੀ ਧਾਲੀਵਾਲ ਅਤੇ ਨੇਹਾ ਧੀਮਾਨ ਵੀ ਕਿਰਦਾਰ ਨਿਭਾਅ ਰਹੇ ਹਨ।
ਅਗਲੀ ਪੰਜਾਬੀ ਫ਼ਿਲਮ ਲਈ ਇੰਗਲੈਂਡ ਵੀ ਜਾਵੇਗੀ ਲਾਵਨਿਆ
ਅਗਰ ਨਗਰ ਦੀ ਰਹਿਣ ਵਾਲੀ ਲਾਵਨਿਆ ਮਿੱਤਲ ਟੈਲੇਂਡ ਨਾਲ ਭਰਪੂਰ ਹੈ। ਇਸ ਵੇਲੇ ਉਸ ਕੋਲ ਇਕ ਹੋਰ ਪੰਜਾਬੀ ਫ਼ਿਲਮ ਦਾ ਵੀ ਆਫਰ ਹੈ ਜਿਸ ਦੀ ਸ਼ੂਟਿੰਗ ਸਤੰਬਰ 2021 'ਚ ਹੋਵੇਗੀ ਤੇ ਇਸ ਦੇ ਲਈ ਉਸ ਨੇ ਇੰਗਲੈਂਡ ਜਾਣਾ ਹੈ। ਉੱਥੇ ਹੀ ਪੰਜਾਬੀ ਫਿਚਰ ਫ਼ਿਲਮ ਸੈਲਫੀ 'ਚ ਵੀ ਲਾਵਨਿਆ ਕਿਰਦਾਰ ਨਿਭਾ ਰਹੀ ਹੈ ਜਿਸ ਦੀ ਅੱਧੀ ਸ਼ੂਟਿੰਗ ਹੋ ਚੁੱਕੀ ਹੈ ਅਤੇ ਕੋਰੋਨਾ ਕਾਰਨ ਹਾਲੇ ਬਾਕੀ ਸ਼ੂਟਿੰਗ ਰੁਕੀ ਹੋਈ ਹੈ। ਇਸ ਤੋਂ ਇਲਾਵਾ ਲਾਵਨਿਆ ਛੋਟੀ ਜਿਹੀ ਉਮਰ 'ਚ ਹੀ 11 ਮਿਊਜ਼ਿਕ ਐਲਬਮ ਵੀ ਕਰ ਚੁੱਕੀ ਹੈ ਜਿਸ ਵਿਚੋਂ ਨੌਂ ਰਿਲੀਜ਼ ਹੋ ਚੁੱਕੀਆਂ ਹਨ ਤੇ ਦੋ ਮਿਊਜ਼ਿਕ ਐਲਬਮ ਮਿੱਟੀ-ਮਿੱਟੀ ਬਾਰਿਸ਼ ਅਤੇ ਅਹਿਸਾਸ ਜੁਲਾਈ 'ਚ ਰਿਲੀਜ਼ ਹੋਣ ਜਾ ਰਹੀਆਂ ਹਨ।


author

Aarti dhillon

Content Editor

Related News