ਸਵ. ਸਿਧਾਰਥ ਸ਼ੁਕਲਾ ਨੂੰ ''ਬ੍ਰੋਕਨ ਬਟ ਬਿਊਟੀਫੁੱਲ 3'' ਲਈ ਮਿਲਿਆ ਬੈਸਟ ਅਦਾਕਾਰ ਦਾ ਐਵਾਰਡ

Sunday, Oct 10, 2021 - 10:25 AM (IST)

ਸਵ. ਸਿਧਾਰਥ ਸ਼ੁਕਲਾ ਨੂੰ ''ਬ੍ਰੋਕਨ ਬਟ ਬਿਊਟੀਫੁੱਲ 3'' ਲਈ ਮਿਲਿਆ ਬੈਸਟ ਅਦਾਕਾਰ ਦਾ ਐਵਾਰਡ

ਮੁੰਬਈ : 'ਬਿੱਗ ਬੌਸ 13' ਦੇ ਜੇਤੂ ਰਹੇ ਅਭਿਨੇਤਾ ਸਿਧਾਰਥ ਸ਼ੁਕਲਾ ਨੇ ਕਰੀਬ ਇਕ ਮਹੀਨੇ ਪਹਿਲਾਂ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਸਿਧਾਰਥ ਦੇ ਦਿਹਾਂਤ ਤੋਂ ਬਾਅਦ ਹੁਣ ਤਕ ਉਸ ਦੇ ਪ੍ਰਸ਼ੰਸਕ ਅਤੇ ਨਜ਼ਦੀਕੀ ਉਸ ਨੂੰ ਭੁਲਾ ਨਹੀਂ ਸਕੇ। ਆਏ ਦਿਨ ਉਸ ਦੇ ਫੈਨਜ਼ ਉਸ ਨੂੰ ਯਾਦ ਕਰਦੇ ਰਹਿੰਦੇ ਹਨ। ਹੁਣ ਹਾਲ ਹੀ ਵਿੱਚ ਇਕ ਅਜਿਹੀ ਖ਼ਬਰ ਆਈ ਹੈ ਜਿਸ ਨੂੰ ਸੁਣ ਕੇ ਸਿਧਾਰਥ ਸ਼ੁਕਲਾ ਦੇ ਫੈਨਜ਼ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਹੇਗਾ। ਸਿਧਾਰਥ ਸ਼ਕੁਲਾ ਨੂੰ ਮਰਨ ਉਪਰੰਤ ਉਸ ਦੇ ਕੰਮ ਲਈ ਐਵਾਰਡ ਦੇ ਰੂਪ ’ਚ ਸ਼ਲਾਘਾ ਮਿਲੀ ਹੈ।

PunjabKesari
ਦਰਅਸਲ ਸਿਧਾਰਥ ਸ਼ੁਕਲਾ ਆਪਣੇ ਦਿਹਾਂਤ ਤੋਂ ਪਹਿਲਾਂ ਵੈੱਬ ਸੀਰੀਜ਼ ‘ਬ੍ਰੋਕਨ ਬਟ ਬਿਊਟੀਫੁੱਲ 3’ 'ਚ ਨਜ਼ਰ ਆਏ ਸਨ। ਇਸ ਵੈੱਬ ਸੀਰੀਜ਼ ਲਈ ਸਿਧਾਰਥ ਸ਼ੁਕਲਾ ਦੀ ਖ਼ੂਬ ਸ਼ਲਾਘਾ ਹੋਈ। ਹੁਣ ਦਿਹਾਂਤ ਉਪਰੰਤ ਉਸ ਨੂੰ ਉਸ ਦੀ ਆਖ਼ਰੀ ਵੈੱਬ ਸੀਰੀਜ਼ ‘ਬ੍ਰੋਕਨ ਬਟ ਬਿਊਟੀਫੁੱਲ 3’ ਲਈ ਬੈਸਟ ਅਦਾਕਾਰ ਦਾ ਐਵਾਰਡ ਮਿਲਿਆ ਹੈ। ਇਸ ਖ਼ਬਰ ਨੂੰ ਸੁਣ ਕੇ ਸਿਧਾਰਥ ਸ਼ੁਕਲਾ ਦੇ ਫੈਨਜ਼ ’ਚ ਖੁਸ਼ੀ ਦੀ ਲਹਿਰ ਹੈ। ਉੱਥੇ ਕਈ ਫੈਨਜ਼ ਭਾਵੁਕ ਵੀ ਹੋ ਰਹੇ ਹਨ।

 
 
 
 
 
 
 
 
 
 
 
 
 
 
 

A post shared by ALTBalaji (@altbalaji)


ਆਲਟ ਬਾਲਾਜੀ ਅਧਿਕਾਰਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਇਹ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ’ਤੇ ਸਿਧਾਰਥ ਸ਼ੁਕਲਾ ਦੇ ਫੈਨਜ਼ ਕੁਮੈਂਟਸ ਕਰ ਕੇ ਅਦਾਕਾਰ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ। ਕਈ ਲੋਕ ਕਹਿ ਰਹੇ ਹਨ ਕਿ ਇਹ ਐਵਾਰਡ ਸਿਧਾਰਥ ਸ਼ੁਕਲਾ ਡਿਜ਼ਰਵ ਕਰਦੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਸਿਧਾਰਥ ਸ਼ੁਕਲਾ ਜੇਕਰ ਹੁਣ ਸਾਡੇ ਵਿੱਚ ਹੁੰਦੇ ਤਾਂ ਉਹ ਬਹੁਤ ਖ਼ੁਸ਼ ਹੁੰਦੇ। ਇਸੇ ਤਰ੍ਹਾਂ ਸਿਧਾਰਥ ਦੇ ਫੈਨਜ਼ ਕੁਮੈਂਟ ਕਰ ਕੇ ਅਭਿਨੇਤਾ ਦੇ ਪ੍ਰਤੀ ਪਿਆਰ ਪ੍ਰਗਟਾ ਰਹੇ ਹਨ।


author

Aarti dhillon

Content Editor

Related News