2 ਮਹੀਨਿਆਂ ’ਚ ਖ਼ਤਮ ਹੋਇਆ ਲਲਿਤ ਮੋਦੀ-ਸੁਸ਼ਮਿਤਾ ਸੇਨ ਦਾ ਰਿਸ਼ਤਾ! ਇਸ ਵਜ੍ਹਾ ਕਾਰਨ ਛਿੜੀ ਬ੍ਰੇਕਅੱਪ ਦੀ ਚਰਚਾ

Tuesday, Sep 06, 2022 - 12:01 PM (IST)

2 ਮਹੀਨਿਆਂ ’ਚ ਖ਼ਤਮ ਹੋਇਆ ਲਲਿਤ ਮੋਦੀ-ਸੁਸ਼ਮਿਤਾ ਸੇਨ ਦਾ ਰਿਸ਼ਤਾ! ਇਸ ਵਜ੍ਹਾ ਕਾਰਨ ਛਿੜੀ ਬ੍ਰੇਕਅੱਪ ਦੀ ਚਰਚਾ

ਮੁੰਬਈ- ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਅਤੇ IPL ਦੇ ਸੰਸਥਾਪਕ ਲਲਿਤ ਮੋਦੀ ਦੀ ਪ੍ਰੇਮ ਕਹਾਣੀ ਦਾ ਅੰਤ ਹੋ ਗਿਆ ਹੈ। ਲਲਿਤ ਮੋਦੀ-ਸੁਸ਼ਮਿਤਾ ਸੇਨ ਦਾ ਰਿਸ਼ਤਾ ਦੋ ਮਹੀਨਿਆਂ ’ਚ ਹੀ ਟੁੱਟ ਗਿਆ। ਇਹ ਗੱਲ ਸੋਸ਼ਲ ਮੀਡੀਆ ਦੇ ਯੂਜ਼ਰ ਕਹਿ ਰਹੇ ਹਨ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। 

PunjabKesari

ਇਹ ਵੀ ਪੜ੍ਹੋ : ਅਨਿਲ ਕਪੂਰ ਨੇ ਪਾਕਿਸਤਾਨ ’ਚ ਹੜ੍ਹਾਂ ਲਈ ਦਾਨ ਕੀਤੇ 5 ਕਰੋੜ ਰੁਪਏ!

ਦਰਅਸਲ ਸੁਸ਼ਮਿਤਾ ਸੇਨ ਦੇ ਨਾਲ ਆਪਣੇ ਰਿਸ਼ਤੇ ਦਾ ਐਲਾਨ ਕਰਨ ਤੋਂ ਬਾਅਦ ਲਲਿਤ ਮੋਦੀ ਨੇ ਆਪਣੇ ਇੰਸਟਾਗ੍ਰਾਮ ਬਾਇਓ ’ਚ ਇਕ ਪੋਸਟ ਲਿਖ ਕੇ ਅਦਾਕਾਰਾ ਨੂੰ ਆਪਣਾ ਪਿਆਰ ਦੱਸਿਆ ਸੀ।

PunjabKesari

 

ਇਸ ਦੇ ਨਾਲ ਹੀ ਉਨ੍ਹਾਂ ਨੇ ਡੀ.ਪੀ ’ਚ ਸੁਸ਼ਮਿਤਾ ਅਤੇ ਆਪਣੀ ਤਸਵੀਰ ਲਗਾਈ ਸੀ। ਹੁਣ ਲਲਿਤ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਡੀ.ਪੀ ਅਤੇ ਬਾਇਓ ਤੋਂ ਅਦਾਕਾਰਾ ਦਾ ਨਾਂ ਹਟਾ ਦਿੱਤਾ ਹੈ।

PunjabKesari

ਐਲਾਨ ਦੇ ਲਗਭਗ ਦੋ ਮਹੀਨੇ ਬਾਅਦ ਲਲਿਤ ਮੋਦੀ ਨੇ ਆਪਣੇ ਪ੍ਰੋਫ਼ਾਈਲ ਅਤੇ ਇੰਸਟਾ ਬਾਇਓ ਤੋਂ ਸੁਸ਼ਮਿਤਾ ਦਾ ਨਾਂ ਹਟਾ ਦਿੱਤਾ ਹੈ। ਆਪਣੀ ਨਵੀਂ ਪ੍ਰੋਫ਼ਾਈਲ ’ਚ ਲਲਿਤ ਮੋਦੀ ਹੱਸਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਦੇ ਬੈਕਗ੍ਰਾਊਂਡ ’ਚ IPL ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਇੰਸਟਾ ਬਾਇਓ ’ਚ ਲਲਿਤ ਮੋਦੀ ਨੇ ਖੁਦ ਨੂੰ IPL ਦਾ ਸੰਸਥਾਪਕ ਦੱਸਿਆ ਹੈ।

 

ਇਹ ਵੀ ਪੜ੍ਹੋ : ਸ਼ਹਿਨਾਜ਼ ਨੇ ਭਰਾ ਸ਼ਾਹਬਾਜ਼ ਨਾਲ ਕੀਤੇ ‘ਲਾਲਬਾਗ ਚਾ ਰਾਜਾ’ ਦੇ ਦਰਸ਼ਨ, ਪੀਲੇ ਸੂਟ ’ਚ ਲੱਗ ਰਹੀ ਖ਼ੂਬਸੂਰਤ

ਜਿਵੇਂ ਹੀ ਲਲਿਤ ਮੋਦੀ ਨੇ ਆਪਣੇ ਪ੍ਰੋਫ਼ਾਈਲ ’ਚ ਬਦਲਾਅ ਕੀਤਾ ਹੈ। ਉਦੋਂ ਹੀ ਦੋਹਾਂ ਵਿਚਾਲੇ ਬ੍ਰੇਕਅੱਪ ਦੀਆਂ ਅਟਕਲਾਂ ਲੱਗ ਗਈਆਂ। ਸੋਸ਼ਲ ਮੀਡੀਆ ’ਤੇ ਲੋਕ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਅਜਿਹੇ ’ਚ ਅਦਾਕਾਰਾ ਸੁਸ਼ਮਿਤਾ ਨੇ ਅਜੇ ਕੋਈ ਟਿੱਪਣੀ ਨਹੀਂ ਕੀਤੀ।

PunjabKesari
ਤੁਹਾਨੂੰ ਦੱਸ ਦੇਈਏ ਕਿ ਲਲਿਤ ਮੋਦੀ ਕੁਝ ਮਹੀਨੇ ਪਹਿਲਾਂ ਸੁਸ਼ਮਿਤਾ ਸੇਨ ਨਾਲ ਗਲੋਬਲ ਟੂਰ ’ਤੇ ਨਿਕਲੇ ਸਨ। ਇਨ੍ਹਾਂ ਛੁੱਟੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਸੁਸ਼ਮਿਤਾ ਨਾਲ ਆਪਣੇ ਰਿਸ਼ਤੇ ਦਾ ਐਲਾਨ ਕੀਤਾ। ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਹੁਣੇ ਹੀ ਗਲੋਬਲ ਟੂਰ ਤੋਂ ਲੰਡਨ ਵਾਪਸ ਆਇਆ ਹਾਂ। ਮਾਲਦੀਵ ਅਤੇ ਸਾਰਡੀਨੀਆ ’ ਪਰਿਵਾਰ ਨਾਲ ਸੀ। ਮੇਰੇ ਨਾਲ ਬੈਟਰ ਹਾਫ਼ ਸੁਸ਼ਮਿਤਾ ਸੇਨ ਵੀ ਸੀ। ਆਖਰਕਾਰ ਇਕ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ ਹੈ।’ 

PunjabKesari

ਇਹ ਵੀ ਪੜ੍ਹੋ : ‘ਬ੍ਰਹਮਾਸਤਰ’ ਦੀ ਰਿਲੀਜ਼ ਤੋਂ ਪਹਿਲਾਂ 18 ਵੈੱਬਸਾਈਟਾਂ ’ਤੇ ਦਿੱਲੀ ਹਾਈ ਕੋਰਟ ਨੇ ਲਾਈ ਰੋਕ

ਇਸ ਰਿਸ਼ਤੇ ਬਾਰੇ ਜਾਣ ਕੇ ਸੋਸ਼ਲ ਮੀਡੀਆ ਯੂਜ਼ਰ ਹੈਰਾਨ ਰਹਿ ਗਏ। ਲੋਕਾਂ ਨੇ ਸੁਸ਼ਮਿਤਾ ਸੇਨ ਨੂੰ ਗੋਲਡ ਡਿਗਰ ਸਮੇਤ ਕਈ ਗੱਲਾਂ ਕਹੀਆਂ ਸਨ। ਦੂਜੇ ਪਾਸੇ ਸੁਸ਼ਮਿਤਾ ਨੇ ਲਲਿਤ ਮੋਦੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪ ਧਾਰੀ ਹੋਈ ਹੈ।


author

Shivani Bassan

Content Editor

Related News