ਮਹਿੰਗਾਈ ਵਧਣ ਦੀ ਲੋਕਾਂ ਨੂੰ ਇੰਨੀ ਫਿਕਰ ਨਹੀਂ, ਜਿੰਨੀ ਲਲਿਤ ਮੋਦੀ ਤੇ ਸੁਸ਼ਮਿਤਾ ਸੇਨ ਦੇ ਰਿਲੇਸ਼ਨਸ਼ਿਪ ਦੀ ਹੈ

07/27/2022 10:34:33 AM

ਮੁੰਬਈ (ਬਿਊਰੋ)– 14 ਜੁਲਾਈ ਨੂੰ ਭਾਰਤੀ ਬਿਜ਼ਨੈੱਸਮੈਨ ਤੇ ਆਈ. ਪੀ. ਐੱਲ. ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਇੰਟਰਨੈੱਟ ’ਤੇ ਤਹਿਲਕਾ ਮਚਾ ਦਿੱਤਾ ਸੀ। ਉਸ ਨੇ ਆਪਣੇ ਤੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨਾਲ ਡੇਟਿੰਗ ਦੀਆਂ ਖ਼ਬਰਾਂ ਦਾ ਐਲਾਨ ਕਰਕੇ ਲੋਕਾਂ ਵਿਚਾਲੇ ਸਨਸਨੀ ਹੀ ਫੈਲਾ ਦਿੱਤੀ ਸੀ। ਦੇਖਦੇ ਹੀ ਦੇਖਦੇ ਇਸ ਖ਼ਬਰ ਨੇ ਇੰਨੀ ਤੂਲ ਫੜ ਲਈ ਕਿ ਲੋਕ ਆਪਣੇ ਘਰਾਂ ਦੇ ਰਾਸ਼ਨ-ਪਾਣੀ ਦੀ ਫਿਕਰ ਛੱਡ ਬੈਠੇ ਸਨ।

ਕਿਸੇ ਨੂੰ ਉਸ ਸਮੇਂ ਇਹ ਧਿਆਨ ਨਹੀਂ ਸੀ ਕਿ ਦੇਸ਼ ’ਚ ਮਹਿੰਗਾਈ ਕਿੰਨੀ ਹੈ ਜਾਂ ਗੈਸ ਸਿਲੰਡਰ ਦੀ ਕੀਮਤ ਕਿੰਨੀ ਵੱਧ ਗਈ ਹੈ। ਲੋਕਾਂ ਨੂੰ ਸਿਰਫ ਤੇ ਸਿਰਫ ਲਲਿਤ ਮੋਦੀ ਤੇ ਸੁਸ਼ਮਿਤਾ ਸੇਨ ਦੇ ਰਿਸ਼ਤੇ ’ਤੇ ਚਰਚਾ ਕਰਨੀ ਸੀ।

ਇਹ ਖ਼ਬਰ ਵੀ ਪੜ੍ਹੋ : ਸਵੰਬਰ ਤੋਂ ਬਾਅਦ ਪਹਿਲੀ ਵਾਰ ਆਪਣੀ ਲਾੜੀ ਨਾਲ ਦਿਖੇ ਮੀਕਾ ਸਿੰਘ ਨੂੰ ਲੋਕਾਂ ਨੇ ਕਰ ਦਿੱਤਾ ਟਰੋਲ

ਹਾਲ ਹੀ ’ਚ ਲਲਿਤ ਮੋਦੀ ਨੇ ਇਕ ਟਵੀਟ ਸਾਂਝਾ ਕੀਤਾ, ਜੋ ਲੋਕਾਂ ਦੇ ਵਰਤਾਅ ਨੂੰ ਚੰਗੀ ਤਰ੍ਹਾਂ ਦਰਸ਼ਾ ਰਿਹਾ ਹੈ। ਮੀਮ ਰਾਹੀਂ ਲਲਿਤ ਮੋਦੀ ਨੇ ਉਸ ਸਮੇਂ ਨੂੰ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ, ਜੋ ਉਦੋਂ ਪੈਦਾ ਹੋਈ ਸੀ, ਜਦੋਂ ਉਨ੍ਹਾਂ ਨੇ ਸੁਸ਼ਮਿਤਾ ਨਾਲ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ।

ਲਲਿਤ ਮੋਦੀ ਨੇ ਦੱਸਿਆ ਕਿ ਲੋਕਾਂ ਨੇ ਕਿਵੇਂ ਪ੍ਰਤੀਕਿਰਿਆ ਦਿੱਤੀ ਸੀ ਉਨ੍ਹਾਂ ਦੋਵਾਂ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ’ਤੇ। ਮੀਮ ਨੂੰ ਸਾਂਝਾ ਕਰਦਿਆਂ ਲਲਿਤ ਨੇ ਲਿਖਿਆ, ‘‘ਮੰਨ ਲਿਆ ਕਿ ਮੈਂ ਵਿਵਾਦ ਦਾ ਕਾਰਨ ਹਾਂ ਪਰ ਕੀ ਸੱਚ ’ਚ ਇਸ ਤਰ੍ਹਾਂ ਨਾਲ।’’

 
 
 
 
 
 
 
 
 
 
 
 
 
 
 

A post shared by Lalit Modi (@lalitkmodi)

ਲਲਿਤ ਮੋਦੀ ਨੇ ਜੋ ਮੀਮ ਸਾਂਝਾ ਕੀਤਾ ਹੈ, ਉਸ ’ਚ ਦੋ ਲੋਕ ਇਕ ਕਾਊਚ ’ਤੇ ਬੈਠੇ ਹਨ। ਇਕ ਸੁਰਖ਼ੀਆਂ ਪੜ੍ਹ ਰਿਹਾ ਹੈ ਤੇ ਦੂਜਾ ਸੌਂ ਰਿਹਾ ਹੈ। ਜਦੋਂ ਤਕ ਪਹਿਲਾ ਸ਼ਖ਼ਸ ਰਿਟੇਲ ਇਨਫਲੇਸ਼ਨ 7 ਫੀਸਦੀ ਤੋਂ ਉੱਪਰ, ਗੈਸ ਸਿਲੰਡਰ ਦੀ ਕੀਮਤ ਇਕ ਹਜ਼ਾਰ ਤੋਂ ਉੱਪਰ, ਇਕ ਡਾਲਰ ਦੀ ਕੀਮਤ 80 ਰੁਪਏ ਦੀ ਸੁਰਖ਼ੀ ਪੜ੍ਹਦਾ ਹੈ, ਉਦੋਂ ਤਕ ਦੂਜਾ ਸ਼ਖ਼ਸ ਸੌਂ ਰਿਹਾ ਹੁੰਦਾ ਹੈ ਪਰ ਅਖੀਰ ’ਚ ਤੁਸੀਂ ਦੇਖੋਗੇ ਕਿ ਜਿਵੇਂ ਹੀ ਪਹਿਲਾ ਸ਼ਖ਼ਸ ਪੜ੍ਹਦਾ ਹੈ ਕਿ ਲਲਿਤ ਮੋਦੀ ਸੁਸ਼ਮਿਤਾ ਸੇਨ ਨੂੰ ਡੇਟ ਕਰ ਰਿਹਾ ਹੈ ਤਾਂ ਦੂਜਾ ਸ਼ਖ਼ਸ ਉੱਠ ਜਾਂਦਾ ਹੈ ਤੇ ਕਹਿੰਦਾ ਹੈ, ‘ਕੀ?’’

ਇਸ ਮੀਮ ਨਾਲ ਲਲਿਤ ਦੱਸਣਾ ਚਾਹੁੰਦਾ ਹੈ ਕਿ ਉਸ ਦੇ ਆਪਣੇ ਰਿਲੇਸ਼ਨਸ਼ਿਪ ਦਾ ਐਲਾਨ ਕਰਨ ਤੋਂ ਬਾਅਦ ਦੇਸ਼ ’ਚ ਕੀ ਸਥਿਤੀ ਬਣੀ ਸੀ। ਕਿਵੇਂ ਲੋਕ ਦੁਨੀਆ ਦੀ ਫਿਕਰ ਛੱਡ ਉਨ੍ਹਾਂ ਦੋਵਾਂ ਦੇ ਪਿੱਛੇ ਪੈ ਗਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News