ਲਲਿਤ ਮੋਦੀ ਤੇ ਸੁਸ਼ਮਿਤਾ ਸੇਨ ਦੀ ਜਾਇਦਾਦ ਜਾਣ ਖੁੱਲ੍ਹੀਆਂ ਰਹਿ ਜਾਣਗੀਆਂ ਤੁਹਾਡੀਆਂ ਵੀ ਅੱਖਾਂ

07/19/2022 3:50:23 PM

ਮੁੰਬਈ (ਬਿਊਰੋ)– ਸੁਸ਼ਮਿਤਾ ਸੇਨ ਤੇ ਲਲਿਤ ਮੋਦੀ ਇਨ੍ਹੀਂ ਦਿਨੀਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਕੁਝ ਦਿਨ ਪਹਿਲਾਂ ਲਲਿਤ ਮੋਦੀ ਨੇ ਜਦੋਂ ਇਸ ਗੱਲ ਦਾ ਐਲਾਨ ਕੀਤਾ ਤਾਂ ਸਾਰੇ ਹੈਰਾਨ ਰਹਿ ਗਏ ਕਿਉਂਕਿ ਲਲਿਤ ਨੇ ਸੁਸ਼ਮਿਤਾ ਨੂੰ ਆਪਣੀ ਬੈਟਰ ਹਾਫ ਦੱਸਿਆ ਸੀ। ਹਾਲਾਂਕਿ ਕੁਝ ਸਮੇਂ ਬਾਅਦ ਲਲਿਤ ਮੋਦੀ ਨੇ ਦੂਜੇ ਟਵੀਟ ਰਾਹੀਂ ਇਹ ਪੁਸ਼ਟੀ ਕੀਤੀ ਕਿ ਅਜੇ ਦੋਵਾਂ ਨੇ ਵਿਆਹ ਨਹੀਂ ਕਰਵਾਇਆ ਹੈ, ਸਗੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

ਲਲਿਤ ਮੋਦੀ ਦੇ ਇਸ ਐਲਾਨ ਤੋਂ ਬਾਅਦ ਦੋਵਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਟਰੋਲਰਜ਼ ਨੇ ਸੁਸ਼ਮਿਤਾ ਸੇਨ ਨੂੰ ਗੋਲਡ ਡਿੱਗਰ ਤਕ ਕਹਿ ਦਿੱਤਾ। ਉਥੇ ਲਲਿਤ ਮੋਦੀ ਕਾਫੀ ਵੱਡਾ ਬਿਜ਼ਨੈੱਸਮੈਨ ਹੈ ਤਾਂ ਸੁਸ਼ਮਿਤਾ ਵੀ ਇਕ ਬਿਹਤਰੀਨ ਅਦਾਕਾਰਾ ਹੈ। ਹਾਲਾਂਕਿ ਲਲਿਤ 12 ਸਾਲ ਪਹਿਲਾਂ ਦੇਸ਼ ਛੱਡ ਕੇ ਭੱਜ ਗਿਆ ਸੀ ਤੇ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ। ਲਲਿਤ ਮੋਦੀ ’ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਉਹ ਇਨ੍ਹੀਂ ਦਿਨੀਂ ਬ੍ਰਿਟੇਨ ਦੀ ਰਾਜਧਾਨੀ ਲੰਡਨ ’ਚ ਆਲੀਸ਼ਾਨ ਜ਼ਿੰਦਗੀ ਬਤੀਤ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਰੈਪਰ ਐਮੀਵੇ ਬੰਟਾਈ ਨੇ ਕੀਤੀ ਸਿੱਧੂ ਮੂਸੇ ਵਾਲਾ ਦੀ ਤਾਰੀਫ਼, ਕਿਹਾ- ‘ਸਿੱਧੂ ਮੂਸੇ ਵਾਲਾ ਸਭ ਤੋਂ ਵੱਡਾ...’

ਲਲਿਤ ਮੋਦੀ ਲਈ ਜੇਕਰ ਇਹ ਕਿਹਾ ਜਾਵੇ ਕਿ ਉਹ ਮੂੰਹ ’ਚ ਸੋਨੇ ਦਾ ਚਮਚ ਲੈ ਕੇ ਪੈਦਾ ਹੋਇਆ ਸੀ ਤਾਂ ਇਹ ਗਲਤ ਨਹੀਂ ਹੋਵੇਗਾ ਕਿਉਂਕਿ ਉਸ ਦੇ ਪਰਿਵਾਰ ਦਾ ਲੰਮਾ-ਚੌੜਾ ਬਿਜ਼ਨੈੱਸ ਇੰਪਾਇਰ ਹੈ, ਜਿਸ ’ਚ ਸ਼ਰਾਬ, ਸਿਗਰੇਟ ਤੇ ਪਾਨ ਮਸਾਲਾ ਦੇ ਮਸ਼ਹੂਰ ਬ੍ਰਾਂਡ ਤੇ ਰਿਟੇਲ ਸਟੋਰ, ਰੈਸਟੋਰੈਂਟ ਚੇਨ ਤੇ ਟਰੈਵਲ ਕੰਪਨੀਆਂ ਸ਼ਾਮਲ ਹਨ। ਲਲਿਤ ਮੋਦੀ 2010 ’ਚ ਭਾਰਤ ਛੱਡ ਕੇ ਵਿਦੇਸ਼ ਭੱਜਿਆ ਸੀ। ਲੰਡਨ ’ਚ ਉਸ ਦਾ ਆਲੀਸ਼ਾਨ ਮਹਿਲ ਵਰਗਾ ਘਰ ਹੈ। ਲੰਡਨ ਸਥਿਤ ਉਸ ਦਾ ਬੰਗਲਾ 7000 ਸਕੁਏਰ ਫੁੱਟ ’ਚ ਫੈਲਿਆ ਹੈ। ਲਲਿਤ ਦੇ ਬੰਗਲੇ ’ਚ 8 ਬੈੱਡਰੂਮ ਹਨ। ਇਸ ਬੰਗਲੇ ਲਈ ਲਲਿਤ 20 ਲੱਖ ਰੁਪਏ ਮਹੀਨਾ ਕਿਰਾਇਆ ਦਿੰਦਾ ਹੈ।

PunjabKesari

ਲਲਿਤ ਮੋਦੀ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਉਹ ਆਪਣੇ ਬਿਜ਼ਨੈੱਸ ਨਾਲ ਅਰਬਾਂ ਦੀ ਕਮਾਈ ਕਰਦਾ ਹੈ। ਭਾਰਤ ਤੋਂ ਇਲਾਵਾ ਪੱਛਮੀ ਅਫਰੀਕਾ, ਸਾਊਥ ਈਸਟ ਅਫਰੀਕਾ, ਯੂਰਪ, ਸਾਊਥ ਈਸਟ ਏਸ਼ੀਆ, ਅਮਰੀਕਾ ਤੇ ਆਸਟਰੇਲੀਆ ’ਚ ਉਸ ਦਾ ਬਿਜ਼ਨੈੱਸ ਹੈ। ਉਸ ਦੀ ਕੁਲ ਸੰਪਤੀ ਲਗਭਗ 12 ਹਜ਼ਾਰ ਕਰੋੜ ਰੁਪਏ ਦੱਸੀ ਜਾ ਰਹੀ ਹੈ, ਜਿਸ ’ਚ ਲਗਭਗ 4500 ਕਰੋੜ ਰੁਪਏ ਦੀ ਉਸ ਦੀ ਜਾਇਦਾਦ ਹੈ।

PunjabKesari

ਸੁਸ਼ਮਿਤਾ ਸੇਨ ਦੀ ਕੁਲ ਸੰਪਤੀ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟ ਮੁਤਾਬਕ ਸੁਸ਼ਮਿਤਾ ਸੇਨ ਸਾਲਾਨਾ ਲਗਭਗ 9 ਕਰੋੜ ਰੁਪਏ ਤੇ ਪ੍ਰਤੀ ਮਹੀਨਾ 60 ਲੱਖ ਰੁਪਏ ਕਮਾਉਂਦੀ ਹੈ। ਸੁਸ਼ਮਿਤਾ ਸੇਨ ਕੋਲ ਲਗਭਗ 100 ਕਰੋੜ ਰੁਪਏ ਦੀ ਜਾਇਦਾਦ ਹੈ। ਉਹ ਆਪਣੀਆਂ ਧੀਆਂ ਨਾਲ ਮੁੰਬਈ ਦੇ ਵਰਸੋਵਾ ’ਚ ਇਕ ਆਲੀਸ਼ਾਨ ਅਪਾਰਟਮੈਂਟ ’ਚ ਰਹਿੰਦੀ ਹੈ। ਉਸ ਲਈ ਇਸ ਅਪਾਰਟਮੈਂਟ ’ਚ ਹਰ ਤਰੀਕੇ ਦੀਆਂ ਸੁੱਖ-ਸੁਵਿਧਾਵਾਂ ਮੌਜੂਦ ਹਨ।

PunjabKesari

ਮੀਡੀਆ ਰਿਪੋਰਟ ਮੁਤਾਬਕ ਅਦਾਕਾਰਾ ਕੋਲ ਬੀ. ਐੱਮ. ਡਬਲਯੂ. 7 ਸੀਰੀਜ਼ 730 ਐੱਲ. ਡੀ. ਹੈ, ਜਿਸ ਦੀ ਕੀਮਤ ਲਗਭਗ 1.42 ਕਰੋੜ ਰੁਪਏ ਹੈ। ਉਸ ਕੋਲ ਬੀ. ਐੱਮ. ਡਬਲਯੂ. ਐਕਸ. 6 ਵੀ ਹੈ, ਜਿਸ ਦੀ ਕੀਮਤ 1 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਲਗਭਗ 89.90 ਲੱਖ ਰੁਪਏ ਦੀ ਕੀਮਤ ਵਾਲੀ ਔਡੀ ਕਿਊ 7 ਵੀ ਹੈ। ਹਰ ਫ਼ਿਲਮ ਲਈ ਉਹ ਕਰੀਬ 3-4 ਕਰੋੜ ਰੁਪਏ ਚਾਰਜ ਕਰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News