ਤ੍ਰਿਪਤੀ ਡਿਮਰੀ ਦੀ ਫ਼ਿਲਮ ''ਲੈਲਾ ਮਜਨੂੰ'' ਨੇ ਰਚਿਆ ਇਤਿਹਾਸ, ਰੀ-ਰਿਲੀਜ਼ ਹੋਣ ''ਤੇ ਕੀਤਾ ਇੰਨਾ ਕਾਰੋਬਾਰ

Wednesday, Aug 14, 2024 - 03:40 PM (IST)

ਤ੍ਰਿਪਤੀ ਡਿਮਰੀ ਦੀ ਫ਼ਿਲਮ ''ਲੈਲਾ ਮਜਨੂੰ'' ਨੇ ਰਚਿਆ ਇਤਿਹਾਸ, ਰੀ-ਰਿਲੀਜ਼ ਹੋਣ ''ਤੇ ਕੀਤਾ ਇੰਨਾ ਕਾਰੋਬਾਰ

ਮੁੰਬਈ (ਬਿਊਰੋ) : ਤ੍ਰਿਪਤੀ ਡਿਮਰੀ ਅਤੇ ਅਵਿਨਾਸ਼ ਤਿਵਾਰੀ ਸਟਾਰਰ ਰੋਮਾਂਟਿਕ ਡਰਾਮਾ ਫ਼ਿਲਮ 'ਲੈਲਾ ਮਜਨੂੰ' ਨੇ ਮੁੜ ਰਿਲੀਜ਼ ਹੋਣ ਤੋਂ ਬਾਅਦ ਵੀ ਬਾਕਸ ਆਫਿਸ 'ਤੇ ਧਮਾਕਾ ਮਚਾ ਦਿੱਤਾ ਹੈ। 2018 ਦੀ ਫ਼ਿਲਮ 'ਲੈਲਾ ਮਜਨੂੰ' ਹਾਲ ਹੀ 'ਚ ਸਿਨੇਮਾਘਰਾਂ 'ਚ ਦੁਬਾਰਾ ਰਿਲੀਜ਼ ਹੋਈ ਹੈ। ਫ਼ਿਲਮ 'ਲੈਲਾ ਮਜਨੂੰ' ਨੇ ਬਾਕਸ ਆਫਿਸ 'ਤੇ ਆਪਣਾ ਪਹਿਲਾ ਵੀਕੈਂਡ ਪੂਰਾ ਕਰ ਲਿਆ ਹੈ। 'ਲੈਲਾ ਮਜਨੂੰ' ਨੇ ਆਪਣੀ ਪਹਿਲੇ ਵੀਕੈਂਡ ਦੀ ਕਮਾਈ ਨਾਲ ਇਤਿਹਾਸ ਰਚ ਦਿੱਤਾ ਹੈ।

'ਲੈਲਾ ਮਜਨੂੰ' ਨੇ ਪਹਿਲੇ ਦਿਨ (ਸ਼ੁੱਕਰਵਾਰ) 30 ਲੱਖ ਰੁਪਏ ਨਾਲ ਖਾਤਾ ਖੋਲ੍ਹਿਆ ਸੀ। ਇਸ ਦੇ ਨਾਲ ਹੀ ਫ਼ਿਲਮ ਨੇ ਸ਼ਨੀਵਾਰ ਨੂੰ 75 ਲੱਖ, ਐਤਵਾਰ ਨੂੰ 1 ਕਰੋੜ ਅਤੇ ਸੋਮਵਾਰ ਨੂੰ 60 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਸਾਲ 2018 'ਚ ਰਿਲੀਜ਼ ਹੋਈ 'ਲੈਲਾ ਮਜਨੂੰ' ਦਾ ਕਲੈਕਸ਼ਨ 2.15 ਕਰੋੜ ਰੁਪਏ ਸੀ ਅਤੇ ਮੁੜ ਰਿਲੀਜ਼ ਹੋਣ 'ਤੇ ਫ਼ਿਲਮ ਨੇ ਸਿਰਫ਼ 4 ਦਿਨਾਂ 'ਚ 2.65 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਹੈ। ਇਸ ਦੇ ਨਾਲ ਹੀ ਇਮਤਿਆਜ਼ ਅਲੀ ਦੇ ਭਰਾ ਸਾਜਿਦ ਅਲੀ ਨੇ ਫ਼ਿਲਮ 'ਲੈਨਾ ਮਜਨੂੰ' ਦਾ ਨਿਰਦੇਸ਼ਨ ਕੀਤਾ ਸੀ। ਉੱਥੇ ਹੀ ਫ਼ਿਲਮ ਦੀ ਕਹਾਣੀ ਅਤੇ ਸੰਗੀਤ ਨੂੰ ਇੱਕ ਵਾਰ ਫਿਰ ਪਿਆਰ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ -Sidharth Malhotra ਨਾਲ ਕੋਜੀ ਵੀਡੀਓ ਵਾਇਰਲ ਹੋਣ 'ਤੇ ਮਾਡਲ ਨੇ ਕਿਆਰਾ ਤੋਂ ਮੰਗੀ ਮੁਆਫ਼ੀ

ਦੱਸ ਦੇਈਏ ਕਿ 'ਲੈਲਾ ਮਜਨੂੰ' ਸਿਰਫ਼ 75 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਫ਼ਿਲਮ 'ਲੈਲਾ ਮਜਨੂੰ' ਨੇ ਪਹਿਲੇ ਵੀਕੈਂਡ 'ਚ 1.51 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ ਫ਼ਿਲਮ ਨੇ ਸੋਮਵਾਰ ਨੂੰ 60 ਲੱਖ ਰੁਪਏ ਦਾ ਕਲੈਕਸ਼ਨ ਕੀਤਾ, ਜਿਸ ਨਾਲ ਫ਼ਿਲਮ ਦਾ 4 ਦਿਨਾਂ ਦਾ ਕਲੈਕਸ਼ਨ 2.6 ਕਰੋੜ ਰੁਪਏ ਹੋ ਗਿਆ। ਇਸ ਨਾਲ 'ਲੈਲਾ ਮਜਨੂੰ' ਨੇ ਆਪਣਾ ਪੁਰਾਣਾ ਕਮਾਈ ਦਾ ਰਿਕਾਰਡ ਤੋੜ ਦਿੱਤਾ ਹੈ। 'ਲੈਲਾ ਮਜਨੂੰ' ਸਿਰਫ 75 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਫ਼ਿਲਮ 'ਲੈਲਾ ਮਜਨੂੰ ਨੇ ਪਹਿਲੇ ਵੀਕੈਂਡ 'ਚ 1.51 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ ਫ਼ਿਲਮ ਨੇ ਸੋਮਵਾਰ ਨੂੰ 60 ਲੱਖ ਰੁਪਏ ਦਾ ਕਲੈਕਸ਼ਨ ਕੀਤਾ, ਜਿਸ ਨਾਲ ਫ਼ਿਲਮ ਦਾ 4 ਦਿਨਾਂ ਦਾ ਕਲੈਕਸ਼ਨ 2.6 ਕਰੋੜ ਰੁਪਏ ਹੋ ਗਿਆ। ਇਸ ਨਾਲ 'ਲੈਲਾ ਮਜਨੂੰ' ਨੇ ਆਪਣਾ ਪੁਰਾਣਾ ਕਮਾਈ ਦਾ ਰਿਕਾਰਡ ਤੋੜ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹੈ ਫ਼ਿਲਮ 'ਬੀਬੀ ਰਜਨੀ' ਦਾ ਟਰੇਲਰ (ਵੀਡੀਓ)

ਇਸ ਦੇ ਨਾਲ ਹੀ 'ਲੈਲਾ ਮਜਨੂੰ' ਤੋਂ ਬਾਅਦ ਅੱਜ 13 ਅਗਸਤ ਅਤੇ 14 ਅਗਸਤ ਬਾਕੀ ਹਨ। ਇਸ ਤੋਂ ਬਾਅਦ 15 ਅਗਸਤ ਦੇ ਮੌਕੇ 'ਤੇ ਸਿਨੇਮਾਘਰਾਂ 'ਚ 'ਸਟਰੀ 2', 'ਖੇਲ-ਖੇਲ ਮੇਂ', 'ਵੇਦਾ', ਸਾਊਥ ਫ਼ਿਲਮ 'ਡਬਲ ਆਈਸਮਾਰਟ' ਵਰਗੀਆਂ ਸਭ ਤੋਂ ਉਡੀਕੀਆਂ ਗਈਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਹਿੰਦੀ 'ਚ ਸਭ ਤੋਂ ਵੱਡੀ ਚਰਚਾ ਡਰਾਉਣੀ ਕਾਮੇਡੀ ਫ਼ਿਲਮ 'ਸਟਰੀ 2' ਨੂੰ ਲੈ ਕੇ ਹੈ। ਫ਼ਿਲਮ ਨੇ ਇੱਕ ਲੱਖ ਟਿਕਟਾਂ ਵੇਚੀਆਂ ਹਨ। ਅਜਿਹੇ 'ਚ ਹੁਣ 'ਲੈਲਾ ਮਜਨੂੰ' ਕੋਲ ਕਮਾਈ ਕਰਨ ਲਈ ਸਿਰਫ਼ 2 ਦਿਨ ਬਚੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News