‘ਲਾਲ ਸਿੰਘ ਚੱਢਾ’ ਨੇ ਨੈੱਟਫਲਿਕਸ ’ਤੇ ਮਚਾਈ ਧੂਮ, 13 ਦੇਸ਼ਾਂ ਦੀ ਟਾਪ 10 ਲਿਸਟ ’ਚ ਸ਼ਾਮਲ

Friday, Oct 14, 2022 - 10:42 AM (IST)

‘ਲਾਲ ਸਿੰਘ ਚੱਢਾ’ ਨੇ ਨੈੱਟਫਲਿਕਸ ’ਤੇ ਮਚਾਈ ਧੂਮ, 13 ਦੇਸ਼ਾਂ ਦੀ ਟਾਪ 10 ਲਿਸਟ ’ਚ ਸ਼ਾਮਲ

ਮੁੰਬਈ (ਬਿਊਰੋ)– ‘ਲਾਲ ਸਿੰਘ ਚੱਢਾ’ ਬੇਸ਼ੱਕ ਬਾਕਸ ਆਫਿਸ ’ਤੇ ਕੋਈ ਕਰਿਸ਼ਮਾ ਨਹੀਂ ਕਰ ਸਕੀ ਪਰ ਫ਼ਿਲਮ ਨੇ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਹੁੰਦਿਆਂ ਹੀ ਦੇਸ਼-ਵਿਦੇਸ਼ਾਂ ਦੇ ਦਰਸ਼ਕਾਂ ਵਿਚਾਲੇ ਆਪਣੀ ਮਜ਼ਬੂਤ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ‘ਲਾਲ ਸਿੰਘ ਚੱਢਾ’ ਨੇ 6 ਅਕਤੂਬਰ, 2022 ਨੂੰ ਨੈੱਟਫਲਿਕਸ ’ਤੇ ਆਪਣੇ ਪ੍ਰੀਮੀਅਰ ਤੋਂ ਬਾਅਦ ਦੁਨੀਆ ਭਰ ਦੇ ਦਰਸ਼ਕਾਂ ਤੋਂ ਪਿਆਰ ਤੇ ਤਾਰੀਫ਼ ਹਾਸਲ ਕੀਤੀ ਹੈ।

ਇਕ ਹਫ਼ਤੇ ਦੇ ਅੰਦਰ ਇਹ ਫ਼ਿਲਮ ਭਾਰਤ ’ਚ ਨੈੱਟਫਲਿਕਸ ’ਤੇ ਨੰਬਰ 1 ਤੇ ਨੰਬਰ 2 ਗੈਰ-ਅੰਗਰੇਜ਼ੀ ਫ਼ਿਲਮ ਬਣ ਗਈ ਹੈ। ਫ਼ਿਲਮ ਨੂੰ 6.63 ਮਿਲੀਅਨ ਘੰਟੇ ਤਕ ਦੇਖਿਆ ਗਿਆ ਹੈ ਤੇ ਦੁਨੀਆ ਭਰ ਦੇ 13 ਦੇਸ਼ਾਂ ’ਚ ਫ਼ਿਲਮ ਟਾਪ 10 ਦੀ ਲਿਸਟ ’ਚ ਸ਼ਾਮਲ ਹੈ, ਜਿਸ ’ਚ ਮਾਰੀਸ਼ੀਅਸ, ਬੰਗਲਾਦੇਸ਼, ਸਿੰਗਾਪੁਰ, ਓਮਾਨ, ਸ੍ਰੀਲੰਕਾ, ਬਹਿਰੀਨ, ਮਲੇਸ਼ੀਆ ਤੇ ਯੂ. ਏ. ਈ. ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਹੈਲਮੇਟ ਜਾਂ ਮਾਸਕ ਨਹੀਂ, ਇਸ ਵਾਰ ਰਾਜ ਕੁੰਦਰਾ ਨੇ ਛਾਣਨੀ ਨਾਲ ਲੁਕਾਇਆ ਮੂੰਹ, ਲੋਕ ਬੋਲੇ- ‘ਹੱਦ ਹੋ ਗਈ’

ਅਦਵੈਤ ਚੰਦਨ ਵਲੋਂ ਨਿਰੇਸ਼ਿਤ ਵਾਇਕਾਮ 18 ਸਟੂਡੀਓ ਦੀ ਪੇਸ਼ਕਸ਼ ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੀ ‘ਲਾਲ ਸਿੰਘ ਚੱਢਾ’ ’ਚ ਆਮਿਰ ਖ਼ਾਨ, ਕਰੀਨਾ ਕਪੂਰ, ਮੋਨਾ ਸਿੰਘ, ਨਾਗਾ ਚੈਤਨਿਆ ਅੱਕੀਨੇਨੀ ਤੇ ਮਾਨਵ ਵਿੱਜ ਮੁੱਖ ਭੂਮਿਕਾ ’ਚ ਹਨ। ਨੈੱਟਫਲਿਕਸ ਨਾਲ ਪ੍ਰਭਾਵਸ਼ਾਲੀ ਕਹਾਣੀਆਂ ਵਾਲੀਆਂ ਭਾਰਤੀ ਫ਼ਿਲਮਾਂ ਹੱਦਾਂ ਨੂੰ ਪਾਰ ਕਰ ਰਹੀਆਂ ਹਨ ਤੇ ਸਾਰੀਆਂ ਭਾਸ਼ਾਵਾਂ ’ਚ ਚੰਗੇ ਸਿਨੇਮਾ ਦਾ ਆਨੰਦ ਲੈਣ ਵਾਲੇ ਦਰਸ਼ਕਾਂ ਨੂੰ ਲੱਭ ਰਹੀਆਂ ਹਨ।

ਇਸ ਹਫ਼ਤੇ ਦੀ ਗਲੋਬਲ ਨਾਨ ਇੰਗਲਿਸ਼ ਫ਼ਿਲਮਾਂ ਦੀ ਲਿਸਟ ’ਚ ਚਾਰ ਭਾਰਤੀ ਫ਼ਿਲਮਾਂ ‘ਲਾਲ ਸਿੰਘ ਚੱਢਾ’, ‘ਪਲਾਨ ਏ ਪਲਾਨ ਬੀ’, ‘ਰੰਗਾ ਰੰਗਾ ਵੈਭਵੰਗਾ’ ਤੇ ‘ਸਾਕਿਨੀ ਡਾਕਿਨੀ’ ਸ਼ਾਮਲ ਹਨ, ਜੋ ਵਿਸ਼ਵ ਪੱਧਰ ’ਤੇ ਦਿਲ ਜਿੱਤ ਰਹੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News