ਆਮਿਰ ਖ਼ਾਨ ਨੇ ਕੀਤੀ ਪੁਸ਼ਟੀ, ‘ਲਾਲ ਸਿੰਘ ਚੱਢਾ’ ਦੀ ਯਸ਼ ਦੀ ‘ਕੇ. ਜੀ. ਐੱਫ. 2’ ਨਾਲ ਹੋਵੇਗੀ ਟੱਕਰ

Friday, Jan 21, 2022 - 06:18 PM (IST)

ਆਮਿਰ ਖ਼ਾਨ ਨੇ ਕੀਤੀ ਪੁਸ਼ਟੀ, ‘ਲਾਲ ਸਿੰਘ ਚੱਢਾ’ ਦੀ ਯਸ਼ ਦੀ ‘ਕੇ. ਜੀ. ਐੱਫ. 2’ ਨਾਲ ਹੋਵੇਗੀ ਟੱਕਰ

ਮੁੰਬਈ (ਬਿਊਰੋ)– ਇਹ ਤਾਂ ਸਾਰੇ ਪਹਿਲਾਂ ਤੋਂ ਹੀ ਜਾਣਦੇ ਹਨ ਕਿ ਸਾਊਥ ਸੁਪਰਸਟਾਰ ਯਸ਼ ਦੀ ਫ਼ਿਲਮ ‘ਕੇ. ਜੀ. ਐੱਫ. 2’ 14 ਅਪ੍ਰੈਲ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਯਸ਼ ਨੇ ਆਪਣੇ ਜਨਮਦਿਨ ਮੌਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ।

ਉਥੇ ਹੁਣ ਆਮਿਰ ਖ਼ਾਨ ਨੇ ਯਸ਼ ਨਾਲ ਟੱਕਰ ਲੈਣ ਦਾ ਮਨ ਬਣਾ ਲਿਆ ਹੈ। ਦਰਅਸਲ ਅੱਜ ਆਮਿਰ ਖ਼ਾਨ ਵਲੋਂ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਅਧਿਕਾਰਕ ਬਿਆਨ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਸੀ, ‘ਫ਼ਿਲਮਾਂ ’ਚ ਕੰਮ ਨਾ ਮਿਲਿਆ ਤਾਂ ਖੋਲ੍ਹਾਂਗਾ ਕੰਟੀਨ’

ਇਸ ਬਿਆਨ ’ਚ ਲਿਖਿਆ ਹੈ, ‘ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੀ ‘ਲਾਲ ਸਿੰਘ ਚੱਢਾ’ 14 ਅਪ੍ਰੈਲ, 2022 ਯਾਨੀ ਕਿ ਵਿਸਾਖੀ ਮੌਕੇ ਰਿਲੀਜ਼ ਹੋਵੇਗੀ। ਅਸੀਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਫ਼ਿਲਮ ਬਣਾਉਣ ਦੇ ਸਫਰ ’ਚ ਸਾਡਾ ਸਾਥ ਦਿੱਤਾ।’

ਉਨ੍ਹਾਂ ਅੱਗੇ ਲਿਖਿਆ, ‘ਵਾਇਕਾਮ18 ਤੇ ਆਮਿਰ ਖ਼ਾਨ ਪ੍ਰੋਡਕਸ਼ਨਜ਼ ਵਲੋਂ ਪ੍ਰੋਡਿਊਸ ‘ਲਾਲ ਸਿੰਘ ਚੰਢਾ’ ਨੂੰ ਅਦਵੈਤ ਚੰਦਨ ਨੇ ਡਾਇਰੈਕਟ ਕੀਤਾ ਹੈ। ਇਸ ਦਾ ਮਿਊਜ਼ਿਕ ਪ੍ਰੀਤਮ ਨੇ ਦਿੱਤਾ ਹੈ ਤੇ ਗੀਤ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ। ਫ਼ਿਲਮ ਦੀ ਕਹਾਣੀ ਅਤੁਲ ਕੁਲਕਰਨੀ ਵਲੋਂ ਲਿਖੀ ਗਈ ਹੈ।’

ਦੱਸ ਦੇਈਏ ਕਿ ‘ਕੇ. ਜੀ. ਐੱਫ. 2’ ਦੀ ਚਰਚਾ ਸਿਰਫ ਸਾਊਥ ’ਚ ਹੀ ਨਹੀਂ, ਸਗੋਂ ਦੁਨੀਆ ਭਰ ’ਚ ਹੈ। ਅਜਿਹੇ ’ਚ ਆਮਿਰ ਖ਼ਾਨ ਵਲੋਂ ‘ਲਾਲ ਸਿੰਘ ਚੰਢਾ’ ਨੂੰ ‘ਕੇ. ਜੀ. ਐੱਫ. 2’ ਨਾਲ ਰਿਲੀਜ਼ ਕਰਨਾ ਕਿਤੇ ਉਨ੍ਹਾਂ ਨੂੰ ਭਾਰੀ ਨਾ ਪੈ ਜਾਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News