ਚੁੱਪ-ਚੁਪੀਤੇ ਇਸ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਈ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’

10/07/2022 6:14:45 PM

ਮੁੰਬਈ (ਬਿਊਰੋ)– ‘ਲਾਲ ਸਿੰਘ ਚੱਢਾ’ ਆਮਿਰ ਖ਼ਾਨ ਦੀ ਅਜਿਹੀ ਫ਼ਿਲਮ ਰਹੀ ਹੈ, ਜਿਸ ਨੇ ਸਾਨੂੰ ਕਈ ਮਾਇਨਿਆਂ ’ਚ ਹੈਰਾਨ ਕੀਤਾ ਹੈ। ਬਾਲੀਵੁੱਡ ਫ਼ਿਲਮ ਨੂੰ ਪਹਿਲਾਂ ਤਾਂ ਬੜੀ ਮਿਹਨਤ ਨਾਲ ਲੰਮਾ ਸਮਾਂ ਲਗਾ ਕੇ ਬਣਾਇਆ ਗਿਆ, ਫਿਰ ਬਾਕਸ ਆਫਿਸ ’ਤੇ ਆਮਿਰ ਖ਼ਾਨ ਦੀ ਇਹ ਫ਼ਿਲਮ ਬੁਰੀ ਤਰ੍ਹਾਂ ਨਾਲ ਫਲਾਪ ਹੋ ਗਈ ਤੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ।

ਫ਼ਿਲਮ ਰਿਲੀਜ਼ ਤੋਂ ਪਹਿਲਾਂ ਆਮਿਰ ਖ਼ਾਨ ਨੇ ਦਾਅਵਾ ਕੀਤਾ ਸੀ ਕਿ ਫ਼ਿਲਮ ਨੂੰ ਓ. ਟੀ. ਟੀ. ’ਤੇ ਇਸ ਦੀ ਰਿਲੀਜ਼ ਦੇ 6 ਮਹੀਨਿਆਂ ਬਾਅਦ ਰਿਲੀਜ਼ ਕੀਤਾ ਜਾਵੇਗਾ ਪਰ ਹੁਣ ਫ਼ਿਲਮ ਨੂੰ ਬਹੁਤ ਹੀ ਚੁੱਪਚਾਪ ਤਰੀਕੇ ਨਾਲ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਪੰਜਾਬੀ ਪਰਿਵਾਰ ਦੇ ਕਤਲ 'ਤੇ ਗਾਇਕ ਪ੍ਰੀਤ ਹਰਪਾਲ ਨੇ ਸਾਂਝੀ ਕੀਤੀ ਪੋਸਟ, ਸਰਕਾਰ ਨੂੰ ਲੈ ਕੇ ਲਿਖੀ ਇਹ ਗੱਲ

ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਨੂੰ ਨੈੱਟਫਲਿਕਸ ’ਤੇ 6 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਤਰ੍ਹਾਂ ‘ਲਾਲ ਸਿੰਘ ਚੱਢਾ’ ਨੂੰ ਰਿਲੀਜ਼ ਦੇ 55 ਦਿਨਾਂ ਬਾਅਦ ਓ. ਟੀ. ਟੀ. ’ਤੇ ਸਟ੍ਰੀਮ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਅਜਿਹਾ ਫ਼ਿਲਮ ਤੋਂ ਹੋਏ ਵੱਡੇ ਨੁਕਸਾਨ ਨੂੰ ਪੂਰਾ ਕਰਨ ਲਈ ਕੀਤਾ ਗਿਆ ਹੈ। ਬੇਸ਼ੱਕ ਵਜ੍ਹਾ ਕੁਝ ਵੀ ਰਹੀ ਹੋਵੇ ਪਰ ਜੋ ਦਰਸ਼ਕ ਓ. ਟੀ. ਟੀ. ’ਤੇ ‘ਲਾਲ ਸਿੰਘ ਚੱਢਾ’ ਦੇਖਣ ਦਾ ਇੰਤਜ਼ਾਰ ਕਰ ਰਹੇ ਸਨ, ਉਨ੍ਹਾਂ ਲਈ ਫ਼ਿਲਮ ਥੋੜ੍ਹੀ ਪਹਿਲਾਂ ਹੀ ਆ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News