ਕਾਇਲੀ ਜੈਨਰ ਦਾ ਇੰਸਟਾਗ੍ਰਾਮ ’ਤੇ ਵੱਡਾ ਰਿਕਾਰਡ, 30 ਕਰੋੜ ਫਾਲੋਅਰਜ਼ ਵਾਲੀ ਬਣੀ ਪਹਿਲੀ ਮਹਿਲਾ

Friday, Jan 14, 2022 - 03:04 PM (IST)

ਕਾਇਲੀ ਜੈਨਰ ਦਾ ਇੰਸਟਾਗ੍ਰਾਮ ’ਤੇ ਵੱਡਾ ਰਿਕਾਰਡ, 30 ਕਰੋੜ ਫਾਲੋਅਰਜ਼ ਵਾਲੀ ਬਣੀ ਪਹਿਲੀ ਮਹਿਲਾ

ਮੁੰਬਈ (ਬਿਊਰੋ)– ਹਾਲੀਵੁੱਡ ਸੈਲੇਬ੍ਰਿਟੀ ਕਾਇਲੀ ਜੈਨਰ ਨੇ ਇੰਸਟਾਗ੍ਰਾਮ ’ਤੇ ਇਕ ਵੱਡਾ ਰਿਕਾਰਡ ਬਣਾ ਲਿਆ ਹੈ। ਕਾਇਲੀ ਦੇ ਇੰਸਟਾਗ੍ਰਾਮ ’ਤੇ 300 ਮਿਲੀਅਨ (30 ਕਰੋੜ) ਫਾਲੋਅਰਜ਼ ਹੋ ਗਏ ਹਨ। ਇਸ ਦੇ ਨਾਲ ਹੀ ਉਹ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਇਸ ਦੇ ਨਾਲ ਹੀ ਕਾਇਲੀ ਨੇ ਪੌਪ ਸਟਾਰ ਏਰੀਆਨਾ ਗ੍ਰਾਂਡੇ ਨੂੰ ਪਛਾੜ ਦਿੱਤਾ, ਜਿਸ ਦੇ ਇੰਸਟਾਗ੍ਰਾਮ ’ਤੇ 289 ਮਿਲੀਅਨ ਫਾਲੋਅਰਜ਼ ਹਨ।

ਫਾਲੋਅਰਜ਼ ਦੇ ਮਾਮਲੇ ’ਚ 24 ਸਾਲਾ ਕਾਇਲੀ ਜੈਨਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਰੋਨਾਲਡੋ 388 ਮਿਲੀਅਨ ਫਾਲੋਅਰਜ਼ ਨਾਲ ਇੰਸਟਾਗ੍ਰਾਮ ’ਤੇ ਸਭ ਤੋਂ ਵੱਧ ਫਾਲੋਅ ਕੀਤੇ ਜਾਣ ਵਾਲੇ ਵਿਅਕਤੀ ਹਨ। ਇੰਸਟਾਗ੍ਰਾਮ ਦਾ ਅਧਿਕਾਰਤ ਅਕਾਊਂਟ 460 ਮਿਲੀਅਨ ਫਾਲੋਅਰਜ਼ ਨਾਲ ਸਿਖਰ ’ਤੇ ਹੈ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਭਾਵੇਂ ਕਾਇਲੀ ਸੋਸ਼ਲ ਮੀਡੀਆ ’ਤੇ ਘੱਟ ਸਰਗਰਮ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਉਸ ਦੇ 30 ਕਰੋੜ ਫਾਲੋਅਰਜ਼ ਹੋਣਾ ਆਪਣੇ ਆਪ ’ਚ ਇਕ ਰਿਕਾਰਡ ਹੈ। ਕਾਇਲੀ ਜੈਨਰ ਦੇ ਨਾਂ ’ਤੇ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਅਰਬਪਤੀ ਹੋਣ ਦਾ ਵੀ ਰਿਕਾਰਡ ਦਰਜ ਹੈ।

ਜਲਦ ਹੀ ਉਹ ਦੂਜੇ ਬੱਚੇ ਦੀ ਮਾਂ ਬਣਨ ਵਾਲੀ ਹੈ। ਆਪਣੇ ਗਰਭਵਤੀ ਹੋਣ ਦੀ ਖ਼ਬਰ ਕਾਇਲੀ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News