ਫ਼ਿਲਮ ‘ਕਿਆ ਮੇਰੀ ਸੋਨਮ ਗੁਪਤਾ ਬੇਵਫ਼ਾ ਹੈ’ ਮਾਮਲੇ ’ਚ ਕੇਸ ਦਰਜ

Tuesday, Oct 12, 2021 - 11:16 AM (IST)

ਫ਼ਿਲਮ ‘ਕਿਆ ਮੇਰੀ ਸੋਨਮ ਗੁਪਤਾ ਬੇਵਫ਼ਾ ਹੈ’ ਮਾਮਲੇ ’ਚ ਕੇਸ ਦਰਜ

ਲੁਧਿਆਣਾ (ਬਿਊਰੋ)– ਬਾਲੀਵੁੱਡ ਫ਼ਿਲਮ ‘ਕਿਆ ਮੇਰੀ ਸੋਨਮ ਗੁਪਤਾ ਬੇਵਫ਼ਾ ਹੈ’ ਦੇ ਮਾਮਲੇ ’ਚ ਚੱਲ ਰਹੇ ਵਿਵਾਦ ਮਗਰੋਂ ਕਮਿਸ਼ਨਰੇਟ ਪੁਲਸ ਨੇ ਅੱਜ ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਸਮੇਤ ਹੋਰਨਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।

ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਸ ਨੇ ਸ਼ਿਵ ਸੈਨਾ ਬਾਲ ਠਾਕਰੇ ਦੇ ਚੰਦਰਕਾਂਤ ਚੱਢਾ ਦੀ ਸ਼ਿਕਾਇਤ ’ਤੇ ਫ਼ਿਲਮ ਨਿਰਮਾਤਾ ਸੌਰਭ ਤਿਆਗੀ, ਨਿਰਦੇਸ਼ਕ ਮੁਹੰਮਦ ਅਤਰਵਾਲਾ, ਚਿਰਾਗ ਧਾਰੀਵਾਲ, ਧਵਨ ਗੱਡਾ, ਅਕਸ਼ੇ ਗੱਡਾ ਤੇ ਫ਼ਿਲਮ ਦੇ ਪ੍ਰੀਮੀਅਰ ਚਲਾਉਣ ਵਾਲੀ ਜ਼ੀ5 ਦੇ ਮਾਲਕਾਂ ਖ਼ਿਲਾਫ਼ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਕੀ ਹਮੇਸ਼ਾ ਲਈ ਮੁੰਬਈ ਛੱਡ ਰਹੀ ਹੈ ਸ਼ਹਿਨਾਜ਼ ਗਿੱਲ, ਜਾਣੋ ਸੱਚਾਈ

ਜ਼ਿਕਰਯੋਗ ਹੈ ਕਿ ਇਸ ਫ਼ਿਲਮ ’ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਹਿੰਦੂ ਜਥੇਬੰਦੀਆਂ ’ਚ ਰੋਸ ਸੀ ਤੇ ਇਸ ਦੇ ਵਿਰੋਧ ’ਚ ਬੀਤੇ ਦਿਨੀਂ ਹਿੰਦੂ ਜਥੇਬੰਦੀਆਂ ਨੇ ਸਮਰਾਲਾ ਚੌਕ ਵੀ ਜਾਮ ਕਰ ਦਿੱਤਾ ਸੀ।

ਇਸ ਦੌਰਾਨ ਪੁਲਸ ਨੇ ਕੇਸ ਦਰਜ ਕਰਨ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News