ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਪੁੱਤਰ ਅਰਮਾਨ ਢਿੱਲੋਂ ਦਾ ਡੈਬਿਊ ਟਰੈਕ ਰਿਲੀਜ਼ (ਵੀਡੀਓ)

Thursday, Dec 09, 2021 - 12:17 PM (IST)

ਚੰਡੀਗੜ੍ਹ (ਬਿਊਰੋ) - ਮਰਹੂਮ ਪੰਜਾਬੀ ਗਾਇਕ ਕੁਲਵਿੰਦਰ ਢਿੱਲੋਂ ਦਾ ਪੁੱਤਰ ਅਰਮਾਨ ਢਿੱਲੋਂ ਵੀ ਗਾਇਕੀ ਦੇ ਖੇਤਰ 'ਚ ਨਿੱਤਰ ਚੁੱਕਿਆ ਹੈ । ਅਰਮਾਨ ਢਿੱਲੋਂ ਆਪਣੇ ਨਵੇਂ ਅਤੇ ਪਹਿਲੇ ਗੀਤ ਨਾਲ ਸਰੋਤਿਆਂ 'ਚ ਹਾਜ਼ਰ ਹੋ ਚੁੱਕੇ ਹਨ। 'ਬੂ ਭਾਬੀਏ' ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ 'ਚ ਅਰਮਾਨ ਢਿੱਲੋਂ ਦੇ ਨਾਲ-ਨਾਲ ਹੋਰ ਕਈ ਗਾਇਕ  ਹਨ, ਜਿਨ੍ਹਾਂ 'ਚ ਬਸੰਤ ਕੌਰ, ਜਸ਼ਨ ਇੰਦਰ, ਜੱਸੀ ਧਾਲੀਵਾਲ, ਚੇਤ ਸਿੰਘ, ਅਮਨਿੰਦਰ ਬੁੱਗਾ ਸਣੇ ਹੋਰ ਵੀ ਕਈ ਗਾਇਕ ਹਨ। ਇਸ ਗੀਤ ਨੂੰ ਇੱਕ ਕੁੜੀ ਦੇ ਪੱਖ ਤੋਂ ਗਾਇਆ ਗਿਆ ਹੈ, ਜਿਸ 'ਚ ਇੱਕ ਕੁੜੀ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਇੱਕ ਮੁੰਡਾ ਉਸ ਦੇ ਪਿੱਛੇ ਪਿਆ ਹੋਇਆ ਹੈ ਅਤੇ ਉਸ ਨੂੰ ਫਾਲੋ ਕਰਦਾ ਹੈ ਅਤੇ ਉਸ ਦਾ ਨਾਂ ਪੁੱਛਦਾ ਹੈ। 

ਇਥੇ ਵੇਖੋ ਗੀਤ ਦਾ ਵੀਡੀਓ-

ਦੱਸ ਦਈਏ ਕਿ ਕੁਲਵਿੰਦਰ ਢਿੱਲੋਂ ਜੋ ਕਿ ਆਪਣੇ ਸਮੇਂ 'ਚ ਮਸ਼ਹੂਰ ਗਾਇਕ ਰਹੇ ਹਨ ਅਤੇ ਅਰਮਾਨ ਢਿੱਲੋਂ ਉਨ੍ਹਾਂ ਦਾ ਹੀ ਪੁੱਤਰ ਹੈ। 90 ਦੇ ਦਹਾਕੇ 'ਚ ਇਸ ਮਹਾਨ ਫਨਕਾਰ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ। 19 ਮਾਰਚ 2006 ਦਾ ਉਹ ਕਾਲਾ ਦਿਨ ਸੀ ਜਦੋਂ ਹਰ ਇਕ ਪੰਜਾਬੀ ਸਰੋਤੇ ਦੀਆਂ ਅੱਖਾਂ ਨਮ ਹੋ ਗਈਆਂ ਸਨ। ਇਕ ਸੜਕ ਦੁਰਘਟਨਾ 'ਚ ਕੁਲਵਿੰਦਰ ਢਿੱਲੋਂ ਭਰੀ ਜਵਾਨੀ 'ਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ  ਅਲਵਿਦਾ ਆਖ ਗਏ। ਆਪਣੇ ਪਿੱਛੇ ਪਤਨੀ ਗੁਰਪ੍ਰੀਤ ਕੌਰ, ਪੁੱਤਰ ਅਰਮਾਨ ਢਿੱਲੋਂ ਤੇ ਮਾਪਿਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਏ ਸਨ।


ਕੁਲਵਿੰਦਰ ਢਿੱਲੋਂ ਨੇ ਆਪਣੀ ਗਾਇਕੀ ਦਾ ਸਫ਼ਰ 'ਗਰੀਬਾਂ ਨੇ ਕੀ ਪਿਆਰ ਕਰਨਾ' ਐਲਬਮ ਨਾਲ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਕਈ ਹਿੱਟ ਗੀਤ ਜਿਵੇਂ 'ਕਚਹਿਰੀਆਂ 'ਚ ਮੇਲੇ ਲੱਗਦੇ', 'ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ', 'ਗਲਾਸੀ ਖੜਕੇ', 'ਕਿਨਾਂ ਦੀ ਕੁੜੀ ਆ ਭਾਬੀ' ਆਦਿ। ਉਨ੍ਹਾਂ ਵੱਲੋਂ ਗਾਏ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨਾਂ 'ਤੇ ਚੜ੍ਹੇ ਹੋਏ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News