ਜਿਗਰੀ ਯਾਰ ਰਾਜਵੀਰ ਜਵੰਦਾ ਨੂੰ ਯਾਦ ਕਰ ਫਿਰ ਭਾਵੁਕ ਹੋਏ ਕੁਲਵਿੰਦਰ ਬਿੱਲਾ, ਸਾਂਝੀਆਂ ਕੀਤੀਆਂ ਤਸਵੀਰਾਂ
Tuesday, Oct 28, 2025 - 12:15 PM (IST)
ਐਂਟਰਟੇਨਮੈਂਟ ਡੈਸਕ- ਆਪਣੇ ਜਿਗਰੀ ਯਾਰ ਰਾਜਵੀਰ ਜਵੰਦਾ ਨੂੰ ਯਾਦ ਕਰਦੇ ਹੋਏ ਗਾਇਕ ਕੁਲਵਿੰਦ ਬਿੱਲਾ ਨੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਕੁਲਵਿੰਦਰ ਬਿੱਲਾ ਨੇ ਰਾਜਵੀਰ ਜਵੰਦਾ ਨਾਲ ਤਸਵੀਰਾਂ ਸਾਂਝੀਆਂ ਕਰਕੇ ਭਾਵੁਕ ਬੋਲ ਸਾਂਝੇ ਕੀਤੇ ਹਨ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਕਿ "ਅੱਜ ਇੱਕ ਮਹੀਨਾ ਹੋ ਗਿਆ ਰਾਜਵੀਰ ਜਦੋਂ ਦਾ ਤੂੰ ਬੋਲਿਆ ਨੀ ਸਾਡੇ ਨਾਲ"। ਕੁਲਵਿੰਦਰ ਦੀ ਇਸ ਪੋਸਟ ਨੇ ਰਾਜਵੀਰ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ 27 ਸਤੰਬਰ 2025 ਨੂੰ ਇੱਕ ਸੜਕ ਹਾਦਸੇ ਤੋਂ ਬਾਅਦ ਰਾਜਵੀਰ ਨੂੰ ਬਹੁਤ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਹਾਦਸੇ ਨੇ ਰਾਜਵੀਰ ਦੀ ਰੀੜ੍ਹ ਦੀ ਹੱਡੀ ਅਤੇ ਦਿਮਾਗ ਨੂੰ ਬੇਹੱਦ ਨੁਕਸਾਨ ਪਹੁੰਚਿਆ ਸੀ। ਗਾਈਕ ਕਰੀਬ 10 ਦਿਨ ਵੈਂਟੀਲੇਟਰ 'ਤੇ ਰਹੇ ਅਤੇ 8 ਅਕਤੂਬਰ ਦੀ ਸਵੇਰੇ 10:55 ਵਜੇ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਰਾਜਵੀਰ ਦਾ ਦੇਹਾਂਤ ਹੋ ਗਿਆ ਸੀ।

