ਐਮੀ-ਸੋਨਮ ਦੀ ਫ਼ਿਲਮ ''ਕੁੜੀ ਹਰਿਆਣੇ ਵੱਲ ਦੀ'' ਦਾ ਦੂਜਾ ਗੀਤ ''ਦਿਲ ਚੰਦਰਾ'' ਹੋਇਆ ਰਿਲੀਜ਼ (ਵੀਡੀਓ)
Thursday, May 23, 2024 - 12:43 PM (IST)
ਜਲੰਧਰ (ਸਹਿਜ ਕੌਰ) - ਅਦਾਕਾਰਾ ਸੋਨਮ ਬਾਜਵਾ ਤੇ ਅਦਾਕਾਰ ਐਮੀ ਵਿਰਕ ਆਪਣੀ ਆਉਣ ਵਾਲੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਨੂੰ ਲੈ ਕੇ ਲਗਾਤਾਰ ਸੁਰਖੀਆਂ ’ਚ ਬਣੇ ਹੋਏ ਹਨ। ਹਾਲ ਹੀ 'ਚ ਫ਼ਿਲਮ ਦਾ ਦੂਜਾ ਗੀਤ 'ਦਿਲ ਚੰਦਰਾ' ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਐਮੀ ਵਿਰਕ ਤੇ ਗਾਇਕਾ ਮੰਨਤ ਨੂਰ ਨੇ ਆਪਣੀ ਖ਼ੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਵਲੋਂ ਲਿਖੇ ਗਏ ਹਨ, ਜਿਸ ਦਾ ਸੰਗੀਤ ਵੀ ਰੈਕਸ ਮਿਊਜ਼ਿਕ ਵਲੋਂ ਤਿਆਰ ਕੀਤਾ ਗਿਆ ਹੈ। ਇਹ ਪੂਰਾ ਗੀਤ ਸੋਨਮ ਬਾਜਵਾ ਤੇ ਐਮੀ ਵਿਰਕ 'ਤੇ ਫਿਲਮਾਇਆ ਗਿਆ ਹੈ। ਇਸ ਤੋਂ ਪਹਿਲਾਂ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਿਆਰ ਮਿਲਿਆ।
ਦੱਸ ਦਈਏ ਕਿ ਫਿਲਮ ’ਚ ਸੋਨਮ ਬਾਜਵਾ ਹਰਿਆਣਵੀ ਛੋਰੀ ਦਾ ਕਿਰਦਾਰ ਨਿਭਾ ਰਹੀ ਹੈ। ਉਸ ਨਾਲ ਪੰਜਾਬੀ ਗਾਇਕ ਤੇ ਐਕਟਰ ਐਮੀ ਵਿਰਕ ਵੀ ਮੁੱਖ ਕਿਰਦਾਰ ’ਚ ਹਨ। ਇਸ ਤੋਂ ਇਲਾਵਾ ਫਿਲਮ ’ਚ ਲੈਜੇਂਡਰੀ ਅਦਾਕਾਰਾ ਨਿਰਮਲ ਰਿਸ਼ੀ ਦਾ ਵੀ ਅਹਿਮ ਕਿਰਦਾਰ ਹੈ। ਫਿਲਮ ਦੀ ਕਹਾਣੀ ਬਿਲਕੁਲ ਵੱਖਰੀ ਹੈ। ਇਸ ਤਰ੍ਹਾਂ ਦੀ ਕਹਾਣੀ ਪਹਿਲਾਂ ਕਦੇ ਤੁਸੀਂ ਸ਼ਾਇਦ ਹੀ ਕਿਸੇ ਪੰਜਾਬੀ ਫਿਲਮ ’ਚ ਦੇਖੀ ਹੋਵੇਗੀ। ਹੁਣ ਐੱਨ. ਆਰ. ਆਈਜ਼. ਦੀ ਕਹਾਣੀ ਤੋਂ ਧਿਆਨ ਹਟਾ ਕੇ ਥੋੜ੍ਹਾ ਵੱਖਰੇ ਕੰਨਸੈਪਟ ਵੱਲ ਧਿਆਨ ਦਿੱਤਾ ਗਿਆ ਹੈ। ਹੁਣ ਦੇਖਣਾ ਹੈ ਕਿ ਇਹ ਵੱਖਰੀ ਕਹਾਣੀ ਦਰਸ਼ਕਾਂ ਦਾ ਦਿਲ ਜਿੱਤਣ ’ਚ ਕਾਮਯਾਬ ਹੋ ਸਕੇਗੀ ਜਾਂ ਨਹੀਂ।
ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਾਮੇਡੀ, ਰੋਮਾਂਸ 'ਤੇ ਅਧਾਰਿਤ ਹੋਵੇਗੀ। ਇਸ 'ਚ ਕੁਸ਼ਤੀ ਅਤੇ ਖੇਡ ਜਗਤ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜਿਸ ’ਚ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਅਤੇ ਭਾਰਤ ਦੇ ਜੱਟ ਅਤੇ ਜਾਟ ਸੱਭਿਆਚਾਰਾਂ ਵਾਲੀ ਸਟਾਰ ਕਾਸਟ ਅਹਿਮ ਭੂਮਿਕਾ ’ਚ ਨਜ਼ਰ ਆਵੇਗੀ। ਫ਼ਿਲਮ ’ਚ ਸੋਨਮ ਬਾਜਵਾ ਅਤੇ ਐਮੀ ਵਿਰਕ ਤੋਂ ਇਲਾਵਾ ਹਰਿਆਣਵੀ ਸੁਪਰਸਟਾਰ ਅਜੇ ਹੁੱਡਾ, ਮਹਾਨ ਹਰਿਆਣਵੀ ਅਤੇ ਬਾਲੀਵੁੱਡ ਅਭਿਨੇਤਾ ਯਸ਼ਪਾਲ ਸ਼ਰਮਾ ਹਨ। ਇਸ ਤੋਂ ਇਲਾਵਾ ਪੰਜਾਬੀ ਸਟਾਰ ਯੋਗਰਾਜ ਸਿੰਘ, ਹਰਦੀਪ ਗਿੱਲ, ਸੀਮਾ ਕੌਸ਼ਲ ਦੀ ਸ਼ਾਨਦਾਰ ਅਦਾਕਾਰੀ ਵੇਖਣ ਨੂੰ ਮਿਲੇਗੀ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਰਿਵਾਰ ਨਾਲ ਕੁਆਲਿਟੀ ਸਮਾਂ ਬਿਤਾਉਂਦੀ ਹੋਈ, ਧੀਆਂ ਦੀ ਕਿਊਟਨੈੱਸ ਨੇ ਜਿੱਤਿਆ ਲੋਕਾਂ ਦਾ ਦਿਲ
ਦੱਸਣਯੋਗ ਹੈ ਕਿ ਇਹ ਫਿਲਮ ਨਿਰਦੇਸ਼ਕ ਰਾਕੇਸ਼ ਧਵਨ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਹੈ। ਫਿਲਮ ਦਾ ਨਿਰਮਾਣ ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਵੱਲੋਂ ਕੀਤਾ ਗਿਆ ਹੈ, ਜੋ ਕਿ ਬਲਾਕਬਸਟਰ ਪੰਜਾਬੀ ਐਂਟਰਟੇਨਰਾਂ ‘ਛੜਾ’ ਅਤੇ ‘ਪੁਆੜਾ’ ਫਿਲਮਾਂ ਦੇ ਨਿਰਮਾਤਾ ਹਨ ਅਤੇ ਉਨ੍ਹਾਂ ਦੀ ਕੰਪਨੀ ਰਮਾਰਾ ਫਿਲਮਜ਼ ਦੇ ਅਧੀਨ ਪੇਸ਼ ਕੀਤੀ ਗਈ ਹੈ। ‘ਕੁੜੀ ਹਰਿਆਣੇ ਵੱਲ ਦੀ’ 14 ਜੂਨ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਲਈ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।