ਨਵਾਜ਼ੂਦੀਨ ਸਿੱਦੀਕੀ ਨਾਲ ‘ਸੈਕਰੇਡ ਗੇਮਸ’ ’ਚ ਇੰਟੀਮੇਟ ਸੀਨ ਦੇਣ ਤੋਂ ਬਾਅਦ ਕਿਉਂ ਰੋ ਪਈ ਸੀ ਕੁਬਰਾ ਸੈਤ

Monday, Oct 25, 2021 - 12:35 PM (IST)

ਨਵਾਜ਼ੂਦੀਨ ਸਿੱਦੀਕੀ ਨਾਲ ‘ਸੈਕਰੇਡ ਗੇਮਸ’ ’ਚ ਇੰਟੀਮੇਟ ਸੀਨ ਦੇਣ ਤੋਂ ਬਾਅਦ ਕਿਉਂ ਰੋ ਪਈ ਸੀ ਕੁਬਰਾ ਸੈਤ

ਮੁੰਬਈ (ਬਿਊਰੋ)– ‘ਸੈਕਰੇਡ ਗੇਮਸ’ ’ਚ ਨਵਾਜ਼ੂਦੀਨ ਸਿੱਦੀਕੀ ਤੇ ਕੁਬਰਾ ਸੈਤ ਦੀ ਅਹਿਮ ਭੂਮਿਕਾ ਸੀ। ਦੋਵਾਂ ’ਚ ਇਕ ਇੰਟੀਮੇਟ ਸੀਨ ਵੀ ਫ਼ਿਲਮਾਇਆ ਗਿਆ ਸੀ। ਹੁਣ ਕੁਬਰਾ ਸੈਤ ਨੇ ਇਸ ਬਾਰੇ ਦੱਸਿਆ ਕਿ ਇੰਟੀਮੇਟ ਸੀਨ ਸ਼ੂਟ ਕਰਨ ਤੋਂ ਬਾਅਦ ਉਹ ਜ਼ਮੀਨ ’ਤੇ ਡਿੱਗ ਕੇ ਰੋਣ ਲੱਗ ਪਈ ਸੀ। ਕੁਬਰਾ ਸੈਤ ਨੇ ‘ਸੈਕਰੇਡ ਗੇਮਸ’ ’ਚ ਕੁਕੂ ਦੀ ਭੂਮਿਕਾ ਨਿਭਾਈ ਹੈ, ਜੋ ਕਿ ਇਕ ਟਰਾਂਸ ਵੁਮੈਨ ਹੁੰਦੀ ਹੈ।

ਇਸ ਵੈੱਬ ਸੀਰੀਜ਼ ਦੀ ਸ਼ੂਟਿੰਗ ਦੇ ਤਜਰਬੇ ਬਾਰੇ ਕੁਬਰਾ ਸੈਤ ਨੇ ਦੱਸਿਆ ਕਿ ਕਿਵੇਂ ਜ਼ਮੀਨ ’ਤੇ ਡਿੱਗ ਕੇ ਉਹ ਰੋਣ ਲੱਗ ਪਈ ਸੀ। ਕੁਬਰਾ ਸੈਤ ਨੇ ਦੱਸਿਆ ਕਿ ਇਸ ਸੀਨ ਨੂੰ ਸੱਤ ਵਾਰ ਸ਼ੂਟ ਕੀਤਾ ਗਿਆ ਕਿਉਂਕਿ ਨਿਰਦੇਸ਼ਕ ਅਨੁਰਾਗ ਕਸ਼ਯਪ ਇਸ ਨੂੰ ਸੱਤ ਵੱਖ-ਵੱਖ ਐਂਗਲਾਂ ਤੋਂ ਫ਼ਿਲਮਾਉਣਾ ਚਾਹੁੰਦੇ ਸਨ। ਨਿਰਦੇਸ਼ਕ ਕਸ਼ਯਪ ਨੇ ਇਸ ਸੀਨ ਲਈ ਸਾਰੀਆਂ ਚੀਜ਼ਾਂ ਰੋਕ ਦਿੱਤੀਆਂ ਸਨ ਤਾਂ ਜੋ ਇਸ ਸੀਨ ਦੀ ਸ਼ੂਟਿੰਗ ਕਾਫੀ ਚੰਗੀ ਤਰ੍ਹਾਂ ਹੋ ਸਕੇ।

ਇਹ ਖ਼ਬਰ ਵੀ ਪੜ੍ਹੋ : ਨੈਸ਼ਨਲ ਐਵਾਰਡਸ : ਸੁਸ਼ਾਂਤ ਦੀ ‘ਛਿਛੋਰੇ’ ਨੂੰ ਬੈਸਟ ਫ਼ਿਲਮ ਤੇ ਕੰਗਨਾ ਨੂੰ ਬੈਸਟ ਅਦਾਕਾਰਾ ਦਾ ਮਿਲੇਗਾ ਐਵਾਰਡ

ਇਸ ਬਾਰੇ ਦੱਸਦਿਆਂ ਕੁਬਰਾ ਸੈਤ ਕਹਿੰਦੀ ਹੈ, ‘ਮੈਂ ਪਹਿਲੀ ਵਾਰ ਸੀਨ ਕੀਤਾ। ਇਸ ਤੋਂ ਬਾਅਦ ਅਨੁਰਾਗ ਕਸ਼ਯਪ ਮੇਰੇ ਕੋਲ ਆਏ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਤੁਰੰਤ ਦੂਜਾ ਸੀਨ ਕਰ ਲੈਂਦੇ ਹਾਂ। ਇਸ ਤੋਂ ਬਾਅਦ ਮੈਂ ਦੂਜਾ ਸੀਨ ਕੀਤਾ। ਉਹ ਫਿਰ ਮੇਰੇ ਕੋਲ ਆਏ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਤੀਜਾ ਸੀਨ ਕਰ ਲੈਂਦੇ ਹਾਂ।

ਇਸ ਤੋਂ ਬਾਅਦ ਮੈਂ ਤੀਜਾ ਸੀਨ ਕੀਤਾ, ਉਦੋਂ ਉਨ੍ਹਾਂ ਨੇ ਕੈਮਰਾ ਨਵਾਜ਼ ’ਤੇ ਸ਼ਿਫਟ ਕੀਤਾ ਤੇ ਫਿਰ ਅਸੀਂ ਕੁਝ ਹੋਰ ਕੀਤਾ। ਇਸ ਤਰ੍ਹਾਂ ਸੱਤਵੀਂ ਵਾਰ ਮੈਂ ਇਹ ਸੀਨ ਕੀਤਾ, ਮੈਂ ਟੁੱਟ ਚੁੱਕੀ ਸੀ। ਮੈਂ ਬਹੁਤ ਭਾਵੁਕ ਹੋ ਗਈ ਸੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News