12 ਸਾਲ ਵੱਡੀ ਕਸ਼ਮੀਰਾ ਨਾਲ ਕ੍ਰਿਸ਼ਨਾ ਨੂੰ ਇੰਝ ਹੋਇਆ ਸੀ ਪਿਆਰ, ਕੀਤਾ ਵੱਡਾ ਖ਼ੁਲਾਸਾ
Sunday, May 30, 2021 - 02:18 PM (IST)
ਮੁੰਬਈ (ਬਿਊਰੋ)– ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦਾ ਅਸਲ ਨਾਮ ਅਭਿਸ਼ੇਕ ਸ਼ਰਮਾ ਹੈ। 30 ਮਈ ਨੂੰ ਉਹ ਆਪਣਾ 37ਵਾਂ ਜਨਮਦਿਨ ਮਨਾ ਰਿਹਾ ਹੈ। ਬਾਲੀਵੁੱਡ ਸਟਾਰ ਗੋਵਿੰਦਾ ਕ੍ਰਿਸ਼ਨਾ ਦਾ ਮਾਮਾ ਲੱਗਦਾ ਹੈ। ਕ੍ਰਿਸ਼ਨਾ ਦੀ ਆਪਣੀ ਹਾਸੋ-ਹੀਣੀ ਟਾਈਮਿੰਗ ਕਾਰਨ ਹਰ ਜਗ੍ਹਾ ਪ੍ਰਸ਼ੰਸਾ ਕੀਤੀ ਜਾਂਦੀ ਹੈ। ਉਸ ਦੀ ਪਤਨੀ ਕਸ਼ਮੀਰਾ ਸ਼ਾਹ ਵੀ ਬਹੁਤ ਮਸ਼ਹੂਰ ਅਦਾਕਾਰਾ ਹੈ। ਅੱਜ ਅਸੀਂ ਤੁਹਾਨੂੰ ਕ੍ਰਿਸ਼ਨਾ ਤੇ ਕਸ਼ਮੀਰਾ ਦੀ ਪ੍ਰੇਮ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ–
ਕਸ਼ਮੀਰਾ ਨੂੰ ਫ਼ਿਲਮੀ ਤੇ ਅਸਲ ਜ਼ਿੰਦਗੀ ’ਚ ਕਾਫ਼ੀ ਬੋਲਡ ਮੰਨਿਆ ਜਾਂਦਾ ਹੈ। ਕਸ਼ਮੀਰਾ ਨੇ ਇਹ ਕਹਿ ਕੇ ਸਨਸਨੀ ਪੈਦਾ ਕਰ ਦਿੱਤੀ ਕਿ ਉਸ ਨੇ ਤੇ ਕ੍ਰਿਸ਼ਨਾ ਨੇ ਪਿਆਰ ’ਚ ਪੈਣ ਤੋਂ ਪਹਿਲਾਂ ਵਨ ਨਾਈਟ ਸਟੈਂਡ ਕੀਤਾ ਸੀ। ਸਾਲ 2012 ’ਚ ਸਿਨੇ ਬਲਿੱਟਜ਼ ਮੈਗਜ਼ੀਨ ਨੂੰ ਦਿੱਤੀ ਇਕ ਇੰਟਰਵਿਊ ’ਚ ਕਸ਼ਮੀਰਾ ਨੇ ਕਿਹਾ ਸੀ, ‘ਅਸੀਂ ਇਕੱਠਿਆਂ ਇਕ ਫ਼ਿਲਮ ਕਰਨੀ ਸੀ, ਉਦੋਂ ਤਕ ਮੈਨੂੰ ਉਸ (ਕ੍ਰਿਸ਼ਨਾ) ਬਾਰੇ ਪਤਾ ਨਹੀਂ ਸੀ। ਮੈਨੂੰ ਇੰਨਾ ਪਤਾ ਸੀ ਕਿ ਮੈਂ ਗੋਵਿੰਦਾ ਦੇ ਭਤੀਜੇ ਨਾਲ ਫ਼ਿਲਮ ਕਰਨੀ ਹੈ। ਇਸ ਲਈ ਮੈਂ ਕਦੇ ਉੱਚੀਆਂ ਅੱਡੀਆਂ ਵਾਲੀਆਂ ਜੁੱਤੀਆਂ ਨਹੀਂ ਪਹਿਨੀਆਂ।’
ਦੋਵੇਂ ਕਿਵੇਂ ਨੇੜੇ ਆਏ, ਇਸ ਬਾਰੇ ਕਸ਼ਮੀਰਾ ਨੇ ਕਿਹਾ, ‘ਇਹ ਸਾਡੇ ਦੋਵਾਂ ਲਈ ਵਨ ਨਾਈਟ ਸਟੈਂਡ ਸੀ।’ ਉਥੇ ਕ੍ਰਿਸ਼ਨਾ ਨੇ ਕਿਹਾ, ‘ਅਸਲ ’ਚ ਇਕੋ ਚੀਜ਼ ਹਰ ਇਕ ਨਾਲ ਹੁੰਦੀ ਹੈ, ਉਹ ਇਸ ਨੂੰ ਸਬੂਲ ਨਹੀਂ ਕਰਦੇ ਪਰ ਉਸ ਰਾਤ ਤੋਂ ਬਾਅਦ ਉਹ ਮੇਰੇ ਬਾਰੇ ਵਧੇਰੇ ਚਿੰਤਾ ਕਰਨ ਲੱਗੀ। ਉਹ ਮੇਰੇ ਲਈ ਖਾਣਾ ਲਿਆਉਣ ਲੱਗੀ।’
ਕ੍ਰਿਸ਼ਨ ਕਹਿੰਦਾ ਹੈ, ‘ਅਸਲ ’ਚ ਕਸ਼ਮੀਰਾ ਮੈਨੂੰ ਆਪਣੀ ਤਰਫੋਂ ਇਕ ਸੰਕੇਤ ਦੇ ਰਹੀ ਸੀ। ਇਕ ਵਾਰ ਕੁਝ ਅਜਿਹਾ ਹੋਇਆ ਕਿ ਅਸੀਂ ਵੈਨ ’ਚ ਬੈਠੇ ਸੀ ਤੇ ਰੌਸ਼ਨੀ ਚਲੀ ਗਈ। ਫਿਰ ਮੈਂ ਕਿਹਾ, ‘ਹੁਣ ਕੀ ਕਰੀਏ?’ ਉਸ ਨੇ ਕਿਹਾ ‘ਚਲੋ ਕੁਝ ਕਰੀਏ?’ ਹੁਣ ਅਜਿਹੀ ਸਥਿਤੀ ’ਚ ਕੋਈ ਵੀ ਅਜਿਹਾ ਕੁਝ ਹੀ ਕਹੇਗਾ।’
ਦੱਸਣਯੋਗ ਹੈ ਕਿ ਕਸ਼ਮੀਰਾ ਪਹਿਲਾਂ ਹੀ ਵਿਆਹੁਤਾ ਸੀ। ਹਾਲਾਂਕਿ ਉਸ ਸਮੇਂ ਉਸ ਦੇ ਵਿਆਹ ’ਚ ਕੁਝ ਠੀਕ ਨਹੀਂ ਚੱਲ ਰਿਹਾ ਸੀ। ਕਸ਼ਮੀਰਾ ਨੇ ਆਪਣੇ ਪਤੀ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਤਾਂ ਕ੍ਰਿਸ਼ਨਾ ਬਹੁਤ ਖੁਸ਼ ਹੋਏ। ਕਸ਼ਮੀਰਾ ਕ੍ਰਿਸ਼ਨਾ ਤੋਂ 12 ਸਾਲ ਵੱਡੀ ਹੈ ਪਰ ਉਸ ਨੂੰ ਕੋਈ ਪਰਵਾਹ ਨਹੀਂ ਸੀ। ਇਸ ਜੋੜੇ ਦੇ ਦੋ ਜੁੜਵਾ ਬੇਟੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।