ਕੇ. ਆਰ. ਕੇ. ਨੇ ਸਾਂਝਾ ਕੀਤਾ ‘ਵਿਕਰਮ ਵੇਧਾ’ ਦਾ ਰੀਵਿਊ, ਕਿਹਾ– ‘ਭੋਜਪੁਰੀ ਫ਼ਿਲਮਾਂ ਤੋਂ ਬਕਵਾਸ ਐਕਸ਼ਨ’

09/29/2022 3:21:54 PM

ਮੁੰਬਈ (ਬਿਊਰੋ)– ਜੇਲ ਤੋਂ ਨਿਕਲਣ ਤੋਂ ਬਾਅਦ ਕੇ. ਆਰ. ਕੇ. ਨੇ ਆਪਣਾ ਪਹਿਲਾ ਰੀਵਿਊ ਸਾਂਝਾ ਕਰ ਦਿੱਤਾ ਹੈ। ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਵਿਕਰਮ ਵੇਧਾ’ 30 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। 2017 ’ਚ ਆਈ ਇਸੇ ਨਾਂ ਦੀ ਤਾਮਿਲ ਫ਼ਿਲਮ ਦਾ ਰੀਮੇਕ ‘ਵਿਕਰਮ ਵੇਧਾ’ ਨੂੰ ਲੈ ਕੇ ਪ੍ਰਸ਼ੰਸਕਾਂ ਵਿਚਾਲੇ ਉਤਸ਼ਾਹ ਹੈ। ਅਜਿਹੇ ’ਚ ਕੇ. ਆਰ. ਕੇ. ਨੇ ਵੀ ਇਸ ਨੂੰ ਲੈ ਕੇ ਟਵੀਟ ਸਾਂਝਾ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਸ਼ੈਰੀ ਮਾਨ ਨੇ ਮੰਗੀ ਮੁਆਫ਼ੀ

ਇਸ ਟਵੀਟ ’ਚ ਕੇ. ਆਰ. ਕੇ. ਨੇ ਦੱਸਿਆ ਹੈ ਕਿ ਉਨ੍ਹਾਂ ਦੇ ਦੋਸਤਾਂ ਨੇ ਫ਼ਿਲਮ ਨੂੰ ਦੇਖਿਆ ਹੈ ਤੇ ਉਹ ਬਿਲਕੁਲ ਵੀ ਇੰਪ੍ਰੈੱਸ ਨਹੀਂ ਹਨ, ਸਗੋਂ ਉਨ੍ਹਾਂ ਨੇ ਤਾਂ ਇਸ ਨੂੰ ਤਿੰਨ ਘੰਟੇ ਦਾ ਟਾਰਚਰ ਦੱਸਿਆ ਹੈ।

ਕੇ. ਆਰ. ਕੇ. ਨੇ ਲਿਖਿਆ, ‘‘ਮੇਰੇ ਦੋਸਤਾਂ ਨੇ ‘ਵਿਕਰਮ ਵੇਧਾ’ ਦੇਖੀ। ਰਿਤਿਕ ਰੌਸ਼ਨ ਪਹਿਲੇ ਹਾਫ ’ਚ ਅਮਿਤਾਭ ਬੱਚਨ ਨੂੰ ਕਾਪੀ ਕਰ ਰਹੇ ਹਨ ਤੇ ਦੂਜੇ ’ਚ ਅੱਲੂ ਅਰਜੁਨ ਨੂੰ। ਕਲਾਈਮੈਕਸ ’ਚ ਰਿਤਿਕ ਤੇ ਸੈਫ ਦੋਵੇਂ ਮਿਲ ਕੇ 15 ਮਿੰਟ ਤਕ ਗੋਲੀਆਂ ਚਲਾ ਰਹੇ ਹਨ। ਇਸ ਦਾ ਐਕਸ਼ਨ ਭੋਜਪੁਰੀ ਫ਼ਿਲਮਾਂ ਤੋਂ ਵੀ ਬਕਵਾਸ ਹੈ। ਇਸ ਦਾ ਮਤਲਬ ਹੈ ਕਿ ਇਹ ਪੁਰਾਣੀ ਹੈ ਤੇ ਤਿੰਨ ਘੰਟਿਆਂ ਦਾ ਟਾਰਚਰ ਹੈ।’’

PunjabKesari

‘ਵਿਕਰਮ ਵੇਧਾ’ ਦਾ ਰੀਵਿਊ ਕਰਨ ਤੋਂ ਪਹਿਲਾਂ ਕੇ. ਆਰ. ਕੇ. ਨੇ ਟਵੀਟ ਕਰਕੇ ਐਲਾਨ ਕੀਤਾ ਸੀ ਕਿ ਉਹ ਇਹ ਸਭ ਛੱਡ ਦੇਣਗੇ ਪਰ ਇਥੇ ਉਹ ਦੋਸਤਾਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਚਲਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News