ਰਣਵੀਰ ਸਿੰਘ ਦੀ ਫ਼ਿਲਮ ‘ਜਯੇਸ਼ਭਾਈ ਜੋਰਦਾਰ’ ਦਾ ਪਹਿਲੇ ਦਿਨ ਬੁਰਾ ਹਾਲ, ਕੇ. ਆਰ. ਕੇ. ਨੇ ਦਿੱਤੀ ਜਾਣਕਾਰੀ
Friday, May 13, 2022 - 04:29 PM (IST)
ਮੁੰਬਈ (ਬਿਊਰੋ)– ਰਣਵੀਰ ਸਿੰਘ ਦੀ ਫ਼ਿਲਮ ‘ਜਯੇਸ਼ਭਾਈ ਜੋਰਦਾਰ’ ਦੇ ਚਰਚੇ ਲੰਮੇ ਸਮੇਂ ਤੋਂ ਹੋ ਰਹੇ ਸਨ। ਫ਼ਿਲਮ ਦੀ ਪ੍ਰਮੋਸ਼ਨ ਕਰਨ ’ਚ ਰਣਵੀਰ ਤੇ ਉਸ ਦੀ ਸਹਿ-ਅਦਾਕਾਰਾ ਸ਼ਾਲਿਨੀ ਪਾਂਡੇ ਨੇ ਕੋਈ ਕਸਰ ਨਹੀਂ ਛੱਡੀ ਹੈ ਪਰ ਫਿਰ ਵੀ ਲੱਗਦਾ ਹੈ ਕਿ ਦਰਸ਼ਕਾਂ ਵਿਚਾਲੇ ਇਸ ਫ਼ਿਲਮ ਨੂੰ ਦੇਖਣ ਦਾ ਉਨਾ ਉਤਸ਼ਾਹ ਨਹੀਂ ਹੈ, ਜਿੰਨਾ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ।
‘ਜਯੇਸ਼ਭਾਈ ਜੋਰਦਾਰ’ ਦੀ ਰਿਲੀਜ਼ ਕਾਫੀ ਠੰਡੀ ਹੋਈ ਹੈ। ਅਜਿਹੇ ’ਚ ਖ਼ੁਦ ਨੂੰ ਫ਼ਿਲਮ ਸਮੀਖਿਅਕ ਦੱਸਣ ਵਾਲੇ ਕਮਾਲ ਆਰ. ਖ਼ਾਨ ਉਰਫ ਕੇ. ਆਰ. ਕੇ. ਨੇ ਰਣਵੀਰ ਤੇ ਪ੍ਰੋਡਿਊਸਰ ਆਦਿਿਤਆ ਚੋਪੜਾ ’ਤੇ ਟਿੱਪਣੀ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਗੰਨ ਕਲਚਰ ਤੇ ਗੈਂਗਸਟਰਵਾਦ ਪ੍ਰਮੋਟ ਕਰਨ ਵਾਲੇ ਗਾਇਕਾਂ ਦੀ ਹੁਣ ਖੈਰ ਨਹੀਂ, CM ਮਾਨ ਨੇ ਦਿੱਤੀ ਚਿਤਾਵਨੀ
ਖ਼ਬਰਾਂ ਦੀ ਮੰਨੀਏ ਤਾਂ ‘ਜਯੇਸ਼ਭਾਈ ਜੋਰਦਾਰ’ ਨੂੰ ਲੈ ਕੇ ਦਰਸ਼ਕਾਂ ’ਚ ਉਤਸ਼ਾਹ ਬਹੁਤ ਘੱਟ ਹੈ। ਫ਼ਿਲਮ ਦਾ ਸਵੇਰ ਦਾ ਸ਼ੋਅ ਦੇਖਣ ਲਈ ਲੋਕ ਸਿਨੇਮਾਘਰ ’ਚ ਨਹੀਂ ਜਾ ਰਹੇ। ਅਜਿਹੇ ’ਚ ਇਸ ਦੇ ਕਈ ਸ਼ੋਅਜ਼ ਰੱਦ ਕਰ ਦਿੱਤੇ ਗਏ ਹਨ। ਸੋਸ਼ਲ ਮੀਡੀਆ ’ਤੇ ਵੀ ਫ਼ਿਲਮ ਨੂੰ ਲੈ ਕੇ ਖ਼ਾਸ ਉਤਸ਼ਾਹ ਨਹੀਂ ਦੇਖਣ ਨੂੰ ਮਿਲ ਰਿਹਾ। ਕੇ. ਆਰ. ਕੇ. ਅਕਸਰ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਫਰਸਟ ਡੇਅ ਫਰਸਟ ਸ਼ੋਅ ਨੂੰ ਦੇਖਦੇ ਹਨ ਤੇ ਫਿਰ ਆਪਣਾ ਰੀਵਿਊ ਦਿੰਦੇ ਹਨ। ਅਜਿਹਾ ਹੀ ਕੁਝ ਉਨ੍ਹਾਂ ਨੇ ‘ਜਯੇਸ਼ਭਾਈ ਜੋਰਦਾਰ’ ਨਾਲ ਕੀਤਾ ਹੈ।
ਆਪਣੇ ਟਵੀਟ ’ਚ ਕੇ. ਆਰ. ਕੇ. ਨੇ ਲਿਖਿਆ, ‘ਫ਼ਿਲਮ ‘ਜਯੇਸ਼ਭਾਈ ਜੋਰਦਾਰ’ ਨੂੰ ਧਰਤੀ ਹਿਲਾ ਦੇਣ ਵਾਲੀ 5 ਤੋਂ 8 ਫ਼ੀਸਦੀ ਮਾਰਨਿੰਗ ਸ਼ੋਅ ’ਚ ਓਪਨਿੰਗ ਮਿਲੀ ਹੈ। 30 ਫ਼ੀਸਦੀ ਸ਼ੋਅਜ਼ ਰੱਦ ਹੋ ਗਏ ਹਨ ਕਿਉਂਕਿ ਦਰਸ਼ਕ ਨਹੀਂ ਹਨ। ਰਣਵੀਰ ਸਿੰਘ ਤੇ ਆਦਿਤਿਆ ਚੋਪੜਾ ਨੂੰ ਇੰਨੀ ਵੱਡੀ ਸਫਲਤਾ ਲਈ ਵਧਾਈ।’
ਇਸ ਤੋਂ ਇਲਾਵਾ ਕੇ. ਆਰ. ਕੇ. ਨੇ ਇਕ ਯੂਜ਼ਰ ਦੇ ਟਵੀਟ ਦਾ ਜਵਾਬ ਵੀ ਦਿੱਤਾ ਹੈ। ਯੂਜ਼ਰ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਸ਼ੋਅ ਨੂੰ ਦੇਖਣ ਲਈ ਸਿਨੇਮਾਘਰ ’ਚ ਸਿਰਫ 9 ਲੋਕ ਪਹੁੰਚੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।