ਕੇ. ਆਰ. ਕੇ. ਨਹੀਂ ਕਰਨਗੇ ਫ਼ਿਲਮਾਂ ਦੇ ਰੀਵਿਊ, ਟਵੀਟ ਕਰ ਆਖੀ ਵੱਡੀ ਗੱਲ

Sunday, Sep 25, 2022 - 10:56 AM (IST)

ਕੇ. ਆਰ. ਕੇ. ਨਹੀਂ ਕਰਨਗੇ ਫ਼ਿਲਮਾਂ ਦੇ ਰੀਵਿਊ, ਟਵੀਟ ਕਰ ਆਖੀ ਵੱਡੀ ਗੱਲ

ਮੁੰਬਈ (ਬਿਊਰੋ)– ਜੇਲ ਤੋਂ ਬਾਹਰ ਨਿਕਲਣ ਤੋਂ ਬਾਅਦ ਕੇ. ਆਰ. ਕੇ. ਆਪਣੇ ਟਵੀਟਸ ਨੂੰ ਲੈ ਕੇ ਸੁਰਖ਼ੀਆਂ ’ਚ ਆਏ ਹੋਏ ਹਨ। ਕੇ. ਆਰ. ਕੇ. ਦਾਅਵਾ ਕਰ ਰਹੇ ਹਨ ਕਿ ਉਹ ਰਿਤਿਕ ਰੌਸ਼ਨ ਦੀ ਫ਼ਿਲਮ ‘ਵਿਕਰਮ ਵੇਧਾ’ ਤੋਂ ਬਾਅਦ ਕਿਸੇ ਵੀ ਫ਼ਿਲਮ ਦਾ ਰੀਵਿਊ ਨਹੀਂ ਕਰਨਗੇ। ਬਾਲੀਵੁੱਡ ਦੇ ਇਤਿਹਾਸ ’ਚ ਉਹ ਸਭ ਤੋਂ ਵੱਡੇ ਕ੍ਰਿਟਿਕ ਰਹੇ ਹਨ ਪਰ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਜੇਲ ਭੇਜਿਆ ਹੈ। ਕੇ. ਆਰ. ਕੇ. ਨੇ ਟਵੀਟ ਕਰਕੇ ਬਾਲੀਵੁੱਡ ਦੇ ਲੋਕਾਂ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਇਹ ਵੀ ਪੜ੍ਹੋ : ਹਿਨਾ ਖ਼ਾਨ ਨੇ ਕਰਵਾਇਆ ਗਲੈਮਰਸ ਫ਼ੋਟੋਸ਼ੂਟ, ਸਾੜ੍ਹੀ ’ਚ ਦਿੱਸੀ ਬੇਹੱਦ ਖੂਬਸੂਰਤ

ਕੇ. ਆਰ. ਕੇ. ਨੇ ਟਵੀਟ ਕਰਕੇ ਲਿਖਿਆ, ‘‘ਮੈਂ ਛੱਡ ਰਿਹਾ ਹਾਂ। ‘ਵਿਕਰਮ ਵੇਧਾ’ ਦਾ ਮੈਂ ਰੀਵਿਊ ਕਰਾਂਗਾ, ਜੋ ਕਿ ਆਖਰੀ ਰੀਵਿਊ ਹੋਵੇਗਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਜਿਨ੍ਹਾਂ ਨੇ ਮੇਰੇ ਰੀਵਿਊਜ਼ ’ਤੇ ਭਰੋਸਾ ਰੱਖਿਆ। ਤੁਸੀਂ ਸਾਰਿਆਂ ਨੇ ਮੈਨੂੰ ਸਭ ਤੋਂ ਵੱਡਾ ਕ੍ਰਿਟਿਕ ਬਣਾਇਆ ਹੈ। ਬਾਲੀਵੁੱਡ ਦੇ ਇਤਿਹਾਸ ਦਾ ਮੈਂ ਸਭ ਤੋਂ ਵੱਡਾ ਕ੍ਰਿਟਿਕ ਰਿਹਾ ਹਾਂ। ਉਨ੍ਹਾਂ ਸਾਰੇ ਬਾਲੀਵੁੱਡ ਲੋਕਾਂ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਬਤੌਰ ਕ੍ਰਿਟਿਕ ਪਸੰਦ ਨਹੀਂ ਕੀਤਾ ਤੇ ਨਾ ਹੀ ਅੱਗੇ ਵਧਣ ਦਾ ਮੌਕਾ ਿਦੱਤਾ। ਮੈਂ ਰੀਵਿਊ ਕਰਨਾ ਬੰਦ ਕਰ ਦੇਵਾਂ, ਇਸ ਲਈ ਤੁਸੀਂ ਹੀ ਲੋਕਾਂ ਨੇ ਮੇਰੇ ਖ਼ਿਲਾਫ਼ ਕੇਸ ਕੀਤੇ ਤੇ ਮੈਨੂੰ ਜੇਲ ਭੇਜਿਆ।’’

ਦੱਸ ਦੇਈਏ ਕਿ ਕੇ. ਆਰ. ਕੇ. ਨੇ ਇਸ ਤੋਂ ਪਹਿਲਾਂ ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਲਈ ਇਹੀ ਗੱਲ ਆਖੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਫ਼ਿਲਮ ਹੋਵੇਗੀ ਪਰ ਮੁੜ ਤੋਂ ‘ਵਿਕਰਮ ਵੇਧਾ’ ਦਾ ਰੀਵਿਊ ਕਰਨ ਦੀ ਗੱਲ ਆਖਣੀ ਕਾਫੀ ਅਜੀਬ ਲੱਗਦੀ ਹੈ। ਆਖਿਰ ਕੇ. ਆਰ. ਕੇ. ਦੀ ਆਖਰੀ ਫ਼ਿਲਮ ਕਿਹੜੀ ਹੋਵੇਗੀ, ਇਹ ਉਨ੍ਹਾਂ ਨੂੰ ਤਾਂ ਕੀ ਸਾਨੂੰ ਵੀ ਨਹੀਂ ਪਤਾ ਹੈ।

PunjabKesari

ਕੇ. ਆਰ. ਕੇ. ਨੂੰ ਸਾਲ 2020 ’ਚ ਦਰਦ ਹੋਏ ਇਸ ਕੇਸ ’ਚ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇ. ਆਰ. ਕੇ. ’ਤੇ ਦੋਸ਼ ਸੀ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਧਰਮ ਨੂੰ ਲੈ ਕੇ ਵਿਵਾਦਿਤ ਟਵੀਟ ਕੀਤੇ। ਕੇ. ਆਰ. ਕੇ. ਖ਼ਿਲਾਫ਼ ਸ਼ਿਕਾਇਤ ਯੁਵਾ ਸੈਨਾ ਦੇ ਮੈਂਬਰ ਰਾਹੁਲ ਕਨਾਲ ਨੇ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News