ਕੇ. ਆਰ. ਕੇ. ਨੇ ਆਲੀਆ ਭੱਟ ਦੀ ‘ਗੰਗੂਬਾਈ ਕਾਠੀਆਵਾੜੀ’ ਫ਼ਿਲਮ ਨੂੰ ਦੱਸਿਆ ਘਟੀਆ, ਦੇਖੋ ਰੀਵਿਊ

02/25/2022 6:19:11 PM

ਮੁੰਬਈ (ਬਿਊਰੋ)– ਆਪਣੇ ਵਿਵਾਦਿਤ ਬਿਆਨ ਤੇ ਰੀਵਿਊ ਕਾਰਨ ਸੋਸ਼ਲ ਮੀਡੀਆ ਦੀਆਂ ਸੁਰਖ਼ੀਆਂ ’ਚ ਛਾਏ ਰਹਿਣ ਵਾਲੇ ਕੇ. ਆਰ. ਕੇ. ਇਕ ਵਾਰ ਮੁੜ ਹਾਜ਼ਰ ਹਨ। 25 ਫਰਵਰੀ ਨੂੰ ਰਿਲੀਜ਼ ਹੋਈ ਆਲੀਆ ਭੱਟ ਸਟਾਰਰ ‘ਗੰਗੂਬਾਈ ਕਾਠੀਆਵਾੜੀ’ ਦਾ ਉਨ੍ਹਾਂ ਨੇ ਰੀਵਿਊ ਕੀਤਾ ਹੈ।

ਹਮੇਸ਼ਾ ਵਾਂਗ ਕੇ. ਆਰ. ਕੇ. ਨੂੰ ਇਹ ਫ਼ਿਲਮ ਵੀ ਪਸੰਦ ਨਹੀਂ ਆਈ ਹੈ। ਉਨ੍ਹਾਂ ਨੇ ‘ਗੰਗੂਬਾਈ ਕਾਠੀਆਵਾੜੀ’ ਨੂੰ ਬੁਰੀ ਫ਼ਿਲਮ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਖਾਲਿਸਤਾਨੀ ਨਾਅਰੇ ਲਾਉਣ ਵਾਲਿਆਂ ਨੂੰ ਸਿਰਸਾ ਨੇ ਦੱਸਿਆ ਸ਼ਰਾਰਤੀ ਅਨਸਰ

ਉਂਝ ਕੇ. ਆਰ. ਕੇ. ਨੇ ਤਾਂ ਕਮਾਲ ਹੀ ਕਰ ਦਿੱਤੀ। ਫਰਸਟ ਹਾਫ ਦੇਖ ਕੇ ਉਨ੍ਹਾਂ ਨੇ ਆਲੀਆ ਦੀ ‘ਗੰਗੂਬਾਈ’ ਨੂੰ ਰੂਸ ਤੇ ਯੂਕ੍ਰੇਨ ਦੀ ਜੰਗ ਨਾਲ ਜੋੜ ਦਿੱਤਾ। ਕੇ. ਆਰ. ਕੇ. ਨੇ ਕਿਹਾ ਕਿ ਫਰਸਟ ਹਾਫ ਦੇਖਣ ਤੋਂ ਬਾਅਦ ਉਨ੍ਹਾਂ ਦਾ ਦਿਮਾਗ ਹਿੱਲ ਗਿਆ।

ਸੈਕਿੰਡ ਹਾਫ ਦੇਖਣਾ ਰੂਸ ਤੇ ਯੂਕ੍ਰੇਨ ਦੇ ਜੰਗ ਵਰਗਾ ਹੈ ਪਰ ਇਹ ਜੰਗ ਉਹ ਲੜਨਗੇ, ਉਹ ਸਿਰਦਰਦ ਦੀ ਦਵਾਈ ਖਾਣਗੇ ਤੇ ਫ਼ਿਲਮ ਜ਼ਰੂਰ ਦੇਖਣਗੇ। ਉਹ ਬੋਲੇ- ‘ਫਰਸਟ ਹਾਫ ਟਾਰਚਰ ਹੈ ਪਰ ਮੈਂ ਸੈਕਿੰਡ ਹਾਫ ਦੇਖਾਂਗਾ, ਭਾਵੇਂ ਹੀ ਮੈਂ ਪਾਗਲ ਹੋ ਜਾਵਾਂ।’ ਕੇ. ਆਰ. ਕੇ. ਨੇ ਖ਼ੁਦ ਨੂੰ ਦੇਸ਼ ਭਗਤ ਕ੍ਰਿਟਿਕ ਦੱਸਿਆ।

ਇਸ ਤੋਂ ਬਾਅਦ ਜਦੋਂ ਕੇ. ਆਰ. ਕੇ. ਨੇ ਪੂਰੀ ਫ਼ਿਲਮ ਦੇਖਣ ਤੋਂ ਬਾਅਦ ਰੀਵਿਊ ਕੀਤਾ ਤਾਂ ਉਸ ਨੇ ਫ਼ਿਲਮ ਦੇ ਮਿਊਜ਼ਿਕ ਨੂੰ ਘਟੀਆ ਦੱਸਿਆ। ਅਦਾਕਾਰ ਸ਼ਾਂਤਨੂ ਮਹੇਸ਼ਵਰੀ ਦੀ ਅਦਾਕਾਰੀ ਨੂੰ ਬੇਕਾਰ ਦੱਸਿਆ ਹੈ। ਉਨ੍ਹਾਂ ਦੀ ਕਾਸਟਿੰਗ ’ਤੇ ਸਵਾਲ ਚੁੱਕੇ ਹਨ। ਕੇ. ਆਰ. ਕੇ. ਨੇ ਫ਼ਿਲਮ ਦੀ ਸਕ੍ਰਿਪਟ ਨੂੰ ਜ਼ਬਰਦਸਤੀ ਨਾਲ ਖਿੱਚੀ ਕਿਹਾ ਹੈ। ਉਨ੍ਹਾਂ ਮੁਤਾਬਕ ਸੰਜੇ ਲੀਲਾ ਭੰਸਾਲੀ ਨੇ ਵਧੀਆ ਕੰਮ ਨਹੀਂ ਕੀਤਾ ਹੈ।

ਉਹ ਕਹਿੰਦੇ ਹਨ, ‘ਡਾਇਰੈਕਸ਼ਨ ਬਹੁਤ ਖਰਾਬ ਹੈ, ਸੰਜੇ ਕਿਤੇ ਵੀ ਆਪਣੀ ਛਾਪ ਨਹੀਂ ਛੱਡ ਸਕੇ। ਆਲੀਆ ਦੀ ਅਦਾਕਾਰੀ ਘਟੀਆ ਹੈ। ਕੇ. ਆਰ. ਕੇ. ਨੂੰ ਸਮਝ ਨਹੀਂ ਆਇਆ ਕਿ ਭੰਸਾਲੀ ਨੇ ਇਸ ਫ਼ਿਲਮ ਨੂੰ ਕਿਹੜੇ ਦਰਸ਼ਕਾ ਲਈ ਬਣਾਇਆ ਹੈ। ਕੇ. ਆਰ. ਕੇ. ਨੇ ਫ਼ਿਲਮ ਨੂੰ 1 ਸਟਾਰ ਦਿੱਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News