ਅਦਾਕਾਰ ਦੀ ਪੰਜਾਬ ਤੇ ਮੁੰਬਈ ਪੁਲਸ ਨੂੰ ਅਪੀਲ, ‘ਕੰਗਨਾ ਰਣੌਤ ਨੂੰ ਹਿੰਸਾ ਫੈਲਾਉਣ ਲਈ ਭੇਜਿਆ ਜਾਵੇ ਜੇਲ੍ਹ’
Monday, Nov 22, 2021 - 10:23 AM (IST)
ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਚਰਚਾ ’ਚ ਹੈ। ਭਾਰਤ ਦੀ ਆਜ਼ਾਦੀ ਤੇ ਮਹਾਤਮਾ ਗਾਂਧੀ ’ਤੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਹੁਣ ਉਸ ਨੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਸਿੱਖ ਭਾਈਚਾਰੇ ਬਾਰੇ ਬਿਆਨ ਦਿੱਤਾ ਹੈ। ਇਸ ਨੂੰ ਲੈ ਕੇ ਗਾਂਧੀ ਪਰਿਵਾਰ ਤੇ ਸਿੱਖ ਭਾਈਚਾਰਾ ਕਾਫੀ ਨਾਰਾਜ਼ ਹੈ। ਇੰਨਾ ਹੀ ਨਹੀਂ, ਕੰਗਨਾ ਰਣੌਤ ਖ਼ਿਲਾਫ਼ ਕਈ ਥਾਵਾਂ ’ਤੇ ਪੁਲਸ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਸ਼ਰੇਆਮ ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਲੱਗੇ ਕਰਨ ਕੁੰਦਰਾ ਤੇ ਪ੍ਰਤੀਕ ਸਹਿਜਪਾਲ, ਝਗੜੇ ਦੀ ਵੀਡੀਓ ਵਾਇਰਲ
ਉਥੇ ਹੁਣ ਅਦਾਕਾਰ ਕੇ. ਆਰ. ਕੇ. (ਕਮਾਲ ਰਾਸ਼ਿਦ ਖ਼ਾਨ) ਨੇ ਕੰਗਨਾ ਰਣੌਤ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਕੇ. ਆਰ. ਕੇ. ਉਨ੍ਹਾਂ ਬਾਲੀਵੁੱਡ ਸਿਤਾਰਿਆਂ ’ਚੋਂ ਇਕ ਹੈ, ਜੋ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦਾ ਹੈ।
ਇਸ ਦੇ ਜ਼ਰੀਏ ਉਹ ਬਾਲੀਵੁੱਡ ਨਾਲ ਜੁੜੇ ਮੁੱਦਿਆਂ ਤੋਂ ਇਲਾਵਾ ਸਮਾਜਿਕ ਤੇ ਰਾਜਨੀਤਕ ਵਿਸ਼ਿਆਂ ’ਤੇ ਵੀ ਆਪਣੀ ਰਾਏ ਦਿੰਦਾ ਹੈ। ਕੇ. ਆਰ. ਕੇ. ਨੇ ਕੰਗਨਾ ਰਣੌਤ ’ਤੇ ਕੁੱਟਮਾਰ ਬਾਰੇ ਖੁੱਲ੍ਹ ਕੇ ਗੱਲ ਕਰਨ ਦਾ ਦੋਸ਼ ਲਗਾਇਆ ਹੈ।
Kangana Ranaut Khuleaam Maar Kaat Aur नरसंहार Ki Baat Kar Rahi Hai, Fir Bhi Koi Law Nahi Hai Jo Kangana Par Laagu Hota Ho. Aisa Kaise? @MumbaiPolice @PunjabPoliceInd! Koi Aur Aisa post Karta, Toh Ab Tak Jail Main Hota. Why Law is not same for everyone? It’s not done!
— KRK (@kamaalrkhan) November 20, 2021
ਕੇ. ਆਰ. ਕੇ. ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਇਹ ਗੱਲ ਆਖੀ ਹੈ। ਉਸ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ’ਤੇ ਲਿਖਿਆ, ‘ਕੰਗਨਾ ਰਣੌਤ ਖੁੱਲ੍ਹੇਆਮ ਕਤਲ ਤੇ ਨਸਲਕੁਸ਼ੀ ਬਾਰੇ ਗੱਲ ਕਰ ਰਹੀ ਹੈ, ਫਿਰ ਵੀ ਅਜਿਹਾ ਕੋਈ ਕਾਨੂੰਨ ਨਹੀਂ ਹੈ, ਜੋ ਕੰਗਨਾ ’ਤੇ ਲਾਗੂ ਹੋਵੇ। ਜੇ ਕਿਸੇ ਹੋਰ ਨੇ ਇਸ ਤਰ੍ਹਾਂ ਦੀ ਪੋਸਟ ਕੀਤੀ ਹੁੰਦੀ ਤਾਂ ਉਹ ਹੁਣ ਤੱਕ ਜੇਲ੍ਹ ’ਚ ਹੁੰਦਾ। ਕਾਨੂੰਨ ਸਾਰਿਆਂ ’ਤੇ ਲਾਗੂ ਕਿਉਂ ਨਹੀਂ ਹੁੰਦਾ?’ ਇਸ ਟਵੀਟ ’ਤੇ ਕੇ. ਆਰ. ਕੇ. ਨੇ ਮੁੰਬਈ ਤੇ ਪੰਜਾਬ ਪੁਲਸ ਨੂੰ ਟੈਗ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।