ਕੰਗਨਾ ਰਣੌਤ ਦੇ ਬਿਆਨ ’ਤੇ ਭੜਕਿਆਂ ਕੇ. ਆਰ. ਕੇ., ਕਿਹਾ- ‘ਜੇ ਕੋਈ ਮੁਸਲਮਾਨ ਆਜ਼ਾਦੀ ਨੂੰ ਭੀਖ ਦੱਸਦਾ ਤਾਂ...’
Monday, Nov 15, 2021 - 05:27 PM (IST)
ਮੁੰਬਈ (ਬਿਊਰੋ)– ਕੰਗਨਾ ਰਣੌਤ ਭਾਰਤ ਦੀ ਆਜ਼ਾਦੀ ਨੂੰ ‘ਭੀਖ’ ਦੱਸਣ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਨਿਸ਼ਾਨੇ ’ਤੇ ਹੈ। ਉਸ ਦੇ ਬਿਆਨ ਦੀ ਹਰ ਕੋਈ ਨਿੰਦਿਆ ਕਰ ਰਿਹਾ ਹੈ। ਦੂਜੇ ਪਾਸੇ ਕੰਗਨਾ ਰਣੌਤ ਇਸ ਬਿਆਨ ’ਤੇ ਪੂਰੀ ਤਰ੍ਹਾਂ ਨਾਲ ਪੱਕੀ ਨਜ਼ਰ ਆ ਰਹੀ ਹੈ। ਕਈ ਫ਼ਿਲਮੀ ਸਿਤਾਰੇ ਤੇ ਰਾਜਨੇਤਾ ਨਾ ਸਿਰਫ਼ ਕੰਗਨਾ ਰਣੌਤ ਦੀ ਨਿੰਦਿਆ ਕਰ ਰਹੇ ਹਨ, ਸਗੋਂ ਅਦਾਕਾਰਾ ਖ਼ਿਲਾਫ਼ ਦੇਸ਼-ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਦਿੱਗਜ ਅਦਾਕਾਰ ਨੇ ਕੀਤਾ ਕੰਗਨਾ ਰਣੌਤ ਦਾ ਸਮਰਥਨ, ਕਿਹਾ– ‘ਮੈਂ ਸਹਿਮਤ ਹਾਂ, ਸਾਨੂੰ ਭੀਖ ’ਚ...’
ਹੁਣ ਬਾਲੀਵੁੱਡ ਅਦਾਕਾਰ ਕੇ. ਆਰ. ਕੇ. (ਕਮਾਲ ਆਰ ਖ਼ਾਨ) ਨੇ ਵੀ ਕੰਗਨਾ ਰਣੌਤ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ’ਤੇ ਅਦਾਕਾਰਾ ਦੇ ਅਜ਼ਾਦੀ ਦੇ ਬਿਆਨ ਦੀ ਨਿੰਦਿਆ ਕਰਦਿਆਂ ਉਸ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕੰਗਨਾ ਨੂੰ ਅਜੇ ਤਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਕੇ. ਆਰ. ਕੇ. ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਸਮਾਜਿਕ ਤੇ ਰਾਜਨੀਤਕ ਮੁੱਦਿਆਂ ਤੋਂ ਇਲਾਵਾ ਬਾਲੀਵੁੱਡ ਦੇ ਮੁੱਦਿਆਂ ’ਤੇ ਵੀ ਆਪਣੀ ਰਾਏ ਰੱਖਦੇ ਹਨ।
Agar Koi Muslim Desh Ke freedom fighters ki insult Kar Deta, Azadi Ko Bheekh Kah Deta, Toh Woh Deshdrohi Mana Jata, Aur Saalon Jail Main Rahta. Then why #KanganaRanaut is not arrested till now? @AmitShah @DelhiPolice @MumbaiPolice @himachalpolice @Uppolice
— KRK (@kamaalrkhan) November 15, 2021
ਕੇ. ਆਰ. ਕੇ. ਨੇ ਆਪਣੇ ਟਵਿਟਰ ਅਕਾਊਂਟ ’ਤੇ ਕੰਗਨਾ ਰਣੌਤ ਲਈ ਲਿਖਿਆ, ‘ਜੇ ਕੋਈ ਮੁਸਲਮਾਨ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕਰਦਾ, ਆਜ਼ਾਦੀ ਨੂੰ ‘ਭੀਖ’ ਦੱਸਦਾ ਤਾਂ ਉਸ ਨੂੰ ਦੇਸ਼-ਧ੍ਰੋਹੀ ਮੰਨਿਆ ਜਾਂਦਾ ਤੇ ਸਾਲਾਂ ਤਕ ਜੇਲ੍ਹ ’ਚ ਰਹਿਣਾ ਸੀ। ਫਿਰ ਕੰਗਨਾ ਰਣੌਤ ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ?’
ਇਸ ਟਵੀਟ ’ਚ ਕੇ. ਆਰ. ਕੇ. ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ, ਮੁੰਬਈ, ਹਿਮਾਚਲ ਤੇ ਯੂ. ਪੀ. ਪੁਲਸ ਨੂੰ ਟੈਗ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।