ਯੂਟਿਊਬਰ ਅਰਮਾਨ ਮਲਿਕ ਦੇ ਪੁੱਤ ਜ਼ੈਦ ਦੀ ਫ਼ਿਰ ਵਿਗੜੀ ਹਾਲਤ, ਪਤਨੀ ਕ੍ਰਿਤਿਕਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
Friday, Sep 29, 2023 - 02:03 PM (IST)
ਜਲੰਧਰ (ਬਿਊਰੋ) : ਯੂਟਿਊਬਰ ਅਰਮਾਨ ਮਲਿਕ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਜ਼ੈਦ ਦੀ ਸਿਹਤ ਅਚਾਨਕ ਵਿਗੜ ਗਈ ਹੈ। ਇਹ ਸਭ ਵੇਖ ਕੇ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਰੋ-ਰੋ ਕੇ ਕਾਫ਼ੀ ਪਰੇਸ਼ਾਨ ਹੋ ਗਈ ਹੈ। ਵੀਡੀਓ ਦੀ ਸ਼ੁਰੂਆਤ 'ਚ ਪਾਇਲ ਮਲਿਕ ਨੇ ਦੱਸਿਆ ਕਿ ਜ਼ੈਦ ਨੂੰ ਤੇਜ਼ ਬੁਖਾਰ ਹੈ ਅਤੇ ਉਹ ਸੌਂ ਨਹੀਂ ਰਿਹਾ ਹੈ ਅਤੇ ਉਸ ਨੂੰ ਸਾਹ ਲੈਣ 'ਚ ਵੀ ਤਕਲੀਫ਼ ਹੋ ਰਹੀ ਹੈ। ਇਸ ਤੋਂ ਤੁਰੰਤ ਬਾਅਦ ਕ੍ਰਿਤਿਕਾ ਤੇ ਅਰਮਾਨ ਪੁੱਤਰ ਜ਼ੈਦ ਨੂੰ ਹਸਪਤਾਲ ਲੈ ਜਾਂਦੇ ਹਨ। ਦੱਸ ਦਈਏ ਕਿ ਅਰਮਾਨ ਮਲਿਕ ਦੀ ਪਤਨੀ ਨੇ ਜਦੋਂ ਤੋਂ ਜ਼ੈਦ ਨੂੰ ਜਨਮ ਦਿੱਤਾ ਹੈ, ਉਹ ਉਦੋ ਤੋਂ ਹੀ ਬੀਮਾਰ ਹੈ। ਜ਼ੈਦ ਨੂੰ ਡਾਕਟਰ ਤੋਂ ਚੈੱਕ ਕਰਵਾਉਣ ਤੋਂ ਬਾਅਦ ਕ੍ਰਿਤਿਕਾ ਉਸ ਨੂੰ ਘਰ ਲੈ ਆਈ।
ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾ ਹੀ ਅਰਮਾਨ ਮਲਿਕ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦਾ ਅਤੇ ਕ੍ਰਿਤਿਕਾ ਮਲਿਕ ਦੇ ਪੁੱਤਰ ਜ਼ੈਦ ਦਾ ਆਪਰੇਸ਼ਨ ਹੋਇਆ ਹੈ। ਵੀਡੀਓ ਦੀ ਸ਼ੁਰੂਆਤ 'ਚ ਅਰਮਾਨ ਤੇ ਕ੍ਰਿਤਿਕਾ ਪੁੱਤਰ ਜ਼ੈਦ ਨਾਲ ਹਸਪਤਾਲ 'ਚ ਨਜ਼ਰ ਆਏ ਸਨ। ਇਸ ਦੌਰਾਨ ਕ੍ਰਿਤਿਕਾ ਰੋਂਦੀ ਹੋਈ ਵੀ ਦਿਸੀ ਸੀ।
ਅਰਮਾਨ ਦਾ ਕਹਿਣਾ ਹੈ ਕਿ ਜ਼ੈਦ ਨੂੰ ਲਗਾਤਾਰ ਉਲਟੀਆਂ ਆ ਰਹੀਆਂ ਸਨ, ਜਿਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਕੇ ਆਏ ਸਨ। ਇੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀਆਂ ਅੰਤੜੀਆਂ 'ਚ ਇਨਫੈਕਸ਼ਨ ਹੋ ਗਿਆ ਹੈ ਅਤੇ ਜ਼ੈਦ ਦੀਆਂ ਆਂਦਰਾਂ ਜਕੜੀਆਂ ਗਈਆਂ ਸਨ। ਕ੍ਰਿਤਿਕਾ ਮਲਿਕ ਦਨੇ ਦੱਸਿਆ ਸੀ ਕਿ ਇਹ ਇਨਫੈਕਸ਼ਨ 2 ਮਹੀਨੇ ਤੋਂ 6 ਮਹੀਨੇ ਤੱਕ ਦੇ ਬੱਚਿਆਂ 'ਚ ਹੁੰਦੀ ਹੈ, ਜਿਸ 'ਚ ਅੰਤੜੀਆਂ ਇੱਕ-ਦੂਜੇ 'ਚ ਫਸ ਜਾਂਦੀਆਂ ਹਨ ਅਤੇ ਫਿਰ ਸੋਜ ਹੋ ਜਾਂਦੀ ਹੈ।
ਦੱਸਣਯੋਗ ਹੈ ਕਿ ਅਰਮਾਨ ਮਲਿਕ ਦੇ ਇਸ ਸਮੇਂ ਚਾਰ ਬੱਚੇ ਹਨ, ਜਿਨ੍ਹਾਂ 'ਚੋਂ ਪਾਇਲ ਦੇ ਤਿੰਨ ਬੱਚੇ ਹਨ ਅਤੇ ਕ੍ਰਿਤਿਕਾ ਦਾ ਇੱਕ ਬੱਚਾ ਹੈ। ਅਰਮਾਨ ਮਲਿਕ ਨੇ ਸਾਲ 2018 'ਚ ਆਪਣੀ ਦੂਜੀ ਪਤਨੀ ਨਾਲ ਵਿਆਹ ਕਰਵਾਇਆ ਸੀ। ਯੂਟਿਊਬਰ ਅਰਮਾਨ ਮਲਿਕ ਕਾਫ਼ੀ ਮਸ਼ਹੂਰ ਹਨ, ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।