ਟੀਮ ਨਾਲ ਧੁੱਪ ’ਚ ਮਸਤੀ ਕਰਦੀ ਨਜ਼ਰ ਆਈ ਕ੍ਰਿਤੀ ਸੇਨਨ, ਤਸਵੀਰਾਂ ਵਾਇਰਲ
Wednesday, Jan 27, 2021 - 03:48 PM (IST)

ਮੁੰਬਈ: ਅਦਾਕਾਰਾ ਕ੍ਰਿਤੀ ਸੇਨਨ ਸਮੇਂ-ਸਮੇਂ ’ਤੇ ਪ੍ਰਸ਼ੰਸਕਾਂ ਦੇ ਨਾਲ ਖ਼ੁਦ ਨਾਲ ਜੁੜੀ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ। ਜੋ ਸੋਸ਼ਲ ਸਾਈਟਸ ’ਤੇ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ। ਹੁਣ ਹਾਲ ਹੀ ’ਚ ਉਨ੍ਹਾਂ ਨੇ ਚਮਕਦੀ ਧੁੱਪ ’ਚ ਦੋਸਤਾਂ ਦੇ ਨਾਲ ਲੰਮੇ ਪੈ ਕੇ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋਈਆਂ ਹਨ।
ਇਨ੍ਹਾਂ ਤਸਵੀਰਾਂ ’ਚ ਕ੍ਰਿਤੀ ਦੇ ਨਾਲ ਪ੍ਰਡਿਊਸਰ ਸਾਜ਼ਿਦ ਨਾਡਿਆਡਵਾਲਾ, ਉਨ੍ਹਾਂ ਦੀ ਪਤਨੀ ਵਰਧਾ ਅਤੇ ਮੇਕਅੱਪ ਸਟਾਈਲਿਸਟ ਆਸਿਫ ਅਹਿਮਦ ਆਦਿ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।
ਘਾਹ ’ਤੇ ਗੁਰੱਪ ਬਣਾ ਕੇ ਲੰਮੇ ਪਏ ਹੋਏ ਸਾਰੇ ਸਨਬਾਥਿੰਗ ਦਾ ਮਜ਼ਾ ਲੈ ਰਹੇ ਹਨ। ਉੱਧਰ ਇਨ੍ਹਾਂ ਤਸਵੀਰਾਂ ’ਚ ਕ੍ਰਿਤੀ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਇਸ ਦੌਰਾਨ ਪਰਪਲ ਰੰਗ ਦੀ ਸਪੋਰਟਸ ਬ੍ਰਾ, ਖੁੱਲ੍ਹੇ ਵਾਲਾਂ ਅਤੇ ਬਿਨਾਂ ਮੇਕਅੱਪ ਤੋਂ ਕਾਫ਼ੀ ਖੂਬਸੂਰਤ ਲੱਗ ਰਹੀ ਹੈ।
ਕੰਮ ਦੀ ਗੱਲ ਕਰੀਏ ਤਾਂ ਕ੍ਰਿਤੀ ਇਨ੍ਹੀਂ ਦਿਨੀਂ ਫਰਹਾਦ ਸਾਮਜੀ ਦੇ ਨਿਰਦੇਸ਼ਨ ’ਚ ਬਣ ਰਹੀ ਫ਼ਿਲਮ ‘ਬੱਚਨ ਪਾਂਡੇ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ’ਚ ਅਦਾਕਾਰ ਅਕਸ਼ੈ ਕੁਮਾਰ ਮੁੱਖ ਕਿਰਦਾਰ ’ਚ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ’ਤੇ ਰਿਲੀਜ਼ ਹੋਵੇਗੀ।