ਡੱਬੂ ਰਤਨਾਨੀ ਦੇ ਕੈਲੰਡਰ ਸ਼ੂਟ ਲਈ ਸਭ ਤੋਂ ਬੋਲਡ ਅੰਦਾਜ਼ ''ਚ ਨਜ਼ਰ ਆਈ ਕ੍ਰਿਤੀ ਸੈਨਨ

Tuesday, Jun 22, 2021 - 06:51 PM (IST)

ਡੱਬੂ ਰਤਨਾਨੀ ਦੇ ਕੈਲੰਡਰ ਸ਼ੂਟ ਲਈ ਸਭ ਤੋਂ ਬੋਲਡ ਅੰਦਾਜ਼ ''ਚ ਨਜ਼ਰ ਆਈ ਕ੍ਰਿਤੀ ਸੈਨਨ

ਮੁੰਬਈ (ਬਿਊਰੋ) : ਮਸ਼ਹੂਰ ਬਾਲੀਵੁੱਡ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ 2021 ਦਾ ਕੈਲੰਡਰ ਲਾਂਚ ਕੀਤਾ ਹੈ। ਹੁਣ ਤੱਕ ਦਰਸ਼ਕਾਂ ਨੇ ਆਲੀਆ ਭੱਟ, ਕਿਆਰਾ ਅਡਵਾਨੀ, ਸੰਨੀ ਲਿਓਨੀ ਤੋਂ ਲੈ ਕੇ ਕਈ ਸਿਤਾਰਿਆਂ ਦੇ ਨਵੇਂ ਫੋਟੋਸ਼ੂਟ ਇਸ ਕੈਲੰਡਰ ਵਿਚ ਦੇਖੇ ਹਨ। ਹੁਣ ਅਦਾਕਾਰਾ ਕ੍ਰਿਤੀ ਸੈਨਨ ਨੇ ਵੀ ਡੱਬੂ ਰਤਨਾਨੀ ਲਈ ਬੋਲਡ ਫੋਟੋਸ਼ੂਟ ਕਰਵਾਇਆ ਹੈ।

PunjabKesari

ਬਲੈਕ ਕਵੀਨ ਬਣਨ ਵਾਲੀ ਕ੍ਰਿਤੀ ਸੈਨਨ ਇਸ ਫੋਟੋਸ਼ੂਟ ਵਿਚ ਹੌਟ ਅੰਦਾਜ਼ ਵਿਚ ਨਜ਼ਰ ਆ ਰਹੀ ਹੈ। ਕ੍ਰਿਤੀ ਸੈਨਨ ਦੇ ਨਾਲ ਡੱਬੂ ਰਤਨਾਨੀ ਨੇ ਵੀ ਇਸ ਫੋਟੋਸ਼ੂਟ ਨੂੰ ਸਾਂਝਾ ਕੀਤਾ ਹੈ। ਕ੍ਰਿਤੀ ਸੈਨਨ ਪਹਿਲਾਂ ਵੀ ਡੱਬੂ ਰਤਨਨੀ ਦੇ ਕੈਲੰਡਰ ਲਈ ਫੋਟੋਸ਼ੂਟ ਕਰ ਚੁੱਕੀ ਹੈ। ਉਸ ਵੇਲੇ ਵੀ ਕ੍ਰਿਤੀ ਨੇ ਆਪਣੀਆਂ ਹੌਟ ਅਦਾਵਾਂ ਨਾਲ ਸਾਰੇ ਫੈਨਜ਼ ਨੂੰ ਸਰਪ੍ਰਾਈਜ਼ ਕੀਤਾ ਸੀ।

PunjabKesari

ਕ੍ਰਿਤੀ ਸੈਨਨ ਦੀ ਲੁੱਕ ਬਾਰੇ ਗੱਲ ਕਰੀਏ ਤਾਂ ਉਹ ਸਟਾਈਲਿਸ਼ ਬਲੈਕ ਆਊਟਫਿੱਟ ਅਤੇ ਹਾਈ ਹੀਲਸ 'ਚ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿਚ ਕ੍ਰਿਤੀ ਨੇ ਅਮੇਜ਼ਿੰਗ ਪੋਜ਼ ਵੀ ਦਿੱਤੇ ਹਨ। ਫੈਨਜ਼ ਨੂੰ ਕ੍ਰਿਤੀ ਦਾ ਇਹ ਨਵਾਂ ਫੋਟੋਸ਼ੂਟ ਵੀ ਪਸੰਦ ਆ ਰਿਹਾ ਹੈ। ਉਸ ਦਾ ਇਹ ਫੋਟੋਸ਼ੂਟ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਕ੍ਰਿਤੀ ਸੈਨਨ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ 'ਗਣਪਤ' ਤੋਂ ਲੈ ਕੇ 'ਬੱਚਨ ਪਾਂਡੇ' ਵਰਗੀਆਂ ਫ਼ਿਲਮਾਂ ਵਿਚ ਨਜ਼ਰ ਆਉਣ ਵਾਲੀ ਹੈ।


author

sunita

Content Editor

Related News