''ਮੀਮੀ'' ਦੀ ਰਿਲੀਜ਼ਿੰਗ ਡੇਟ ਦੇ ਐਲਾਨ ਮਗਰੋਂ ਕ੍ਰਿਤੀ ਸੈਨਨ ਦਾ ਵੱਡਾ ਖੁਲਾਸਾ, ਛਿੜੀ ਨਵੀਂ ਚਰਚਾ

Tuesday, Jul 13, 2021 - 02:16 PM (IST)

''ਮੀਮੀ'' ਦੀ ਰਿਲੀਜ਼ਿੰਗ ਡੇਟ ਦੇ ਐਲਾਨ ਮਗਰੋਂ ਕ੍ਰਿਤੀ ਸੈਨਨ ਦਾ ਵੱਡਾ ਖੁਲਾਸਾ, ਛਿੜੀ ਨਵੀਂ ਚਰਚਾ

ਚੰਡੀਗੜ੍ਹ (ਬਿਊਰੋ) : ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਇੱਕ ਤੋਂ ਬਾਅਦ ਇੱਕ ਵੱਡੇ ਐਲਾਨ ਕਰ ਰਹੀ ਹੈ। ਆਪਣੀ ਫ਼ਿਲਮ 'ਮੀਮੀ' ਦੀ ਰਿਲੀਜ਼ਿੰਗ ਦੀ ਡੇਟ ਦਾ ਐਲਾਨ ਕਰਨ ਤੋਂ ਬਾਅਦ, ਕ੍ਰਿਤੀ ਨੇ ਹੁਣ ਆਪਣੀ ਦੂਜੀ ਫ਼ਿਲਮ ''ਭੇੜੀਆ' ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਹੈ। ਫ਼ਿਲਮ 'ਭੇੜੀਆ' ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਜਿਸ ਬਾਰੇ ਕ੍ਰਿਤੀ ਨੇ ਕਿਹਾ, 'ਟੀਮ ਭੇੜੀਆ ਨੇ ਫਿਲਮ ਦੀ ਸ਼ੂਟਿੰਗ ਨੂੰ ਖ਼ਤਮ ਕਰ ਲਿਆ ਹੈ। ਇਹ ਫ਼ਿਲਮ 14 ਅਪ੍ਰੈਲ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।'' ਕ੍ਰਿਤੀ ਸੈਸਨ ਨੇ ਕਿਹਾ ,"ਇਹ ਮੇਰੀ ਪਹਿਲੀ ਹਾਰਰ ਕਾਮੇਡੀ ਫ਼ਿਲਮ ਹੈ। ਇਹ ਇੱਕ ਬਹੁਤ ਹੀ ਮਜ਼ੇਦਾਰ ਜਰਨੀ ਹੈ, ਅਜਿਹਾ ਯਾਦਗਾਰੀ ਕਿਰਦਾਰ ਦੇਣ ਲਈ ਅਮਰ ਕੌਸ਼ਿਕ ਦਾ ਧੰਨਵਾਦ ਕਰਦੀ ਹਾਂ।" ਇਸ ਫ਼ਿਲਮ ਦੇ ਲੀਡ ਕਿਰਦਾਰ ਵਰੁਣ ਧਵਨ ਦਾ ਵੀ ਕ੍ਰਿਤੀ ਨੇ ਧੰਨਵਾਦ ਕੀਤਾ।

 
 
 
 
 
 
 
 
 
 
 
 
 
 
 
 

A post shared by Kriti (@kritisanon)

ਦੱਸ ਦੀਏ ਕਿ ਵਰੁਣ ਧਵਨ ਤੇ ਕ੍ਰਿਤੀ ਸੈਸਨ ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਦੋਵੇਂ 'ਦਿਲਵਾਲੇ' ਫ਼ਿਲਮ 'ਚ ਇਕੱਠੇ ਨਜ਼ਰ ਆ ਚੁੱਕੇ ਹਨ। ਫ਼ਿਲਮ 'ਚ ਦੋਵਾਂ ਦੀ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। 'ਭੇੜੀਆਂ' ਫ਼ਿਲਮ ਨੂੰ ਅਮਰ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ, ਜਿਨ੍ਹਾਂ ਨੇ ਬਾਲਾ ਤੇ ਸਤਰੀ ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ।

 
 
 
 
 
 
 
 
 
 
 
 
 
 
 
 

A post shared by Kriti (@kritisanon)

ਦੱਸਣਯੋਗ ਹੈ ਕਿ 'ਭੇਡੀਆ' ਫ਼ਿਲਮ ਦੀ ਸ਼ੂਟਿੰਗ ਕੋਵਿਡ ਮਹਾਂਮਾਰੀ ਦੌਰਾਨ ਕੀਤੀ ਗਈ ਸੀ, ਉਹ ਵੀ ਟਫ ਸ਼ੈਡਿਊਲ ਦੇ 'ਚ। ਫ਼ਿਲਮ ਦੀ ਸ਼ੂਟਿੰਗ ਅਰੁਣਾਚਲ ਪ੍ਰਦੇਸ਼ ਦੇ ਪਿਕਚਰਸ ਸਕੁਆ 'ਤੇ ਕੀਤੀ ਗਈ ਹੈ ਤੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਮੁੰਬਈ 'ਚ ਕੀਤੀ ਗਈ ਸੀ। ਜਿਵੇਂ ਹੀ ਇਸ ਸਾਲ ਸ਼ੂਟਿੰਗ ਦੀ ਮਨਜ਼ੂਰੀ ਮਿਲੀ ਤਾਂ ਵਰੁਣ ਨੇ ਸ਼ੂਟਿੰਗ ਜੂਨ 'ਚ ਪੂਰੀ ਕਰ ਲਈ।

ਨੋਟ - ਕ੍ਰਿਤੀ ਸੈਸਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News