ਟੀਮ ‘ਆਦਿਪੁਰਸ਼’ ਨੇ ‘ਰਾਮ ਸਿਯਾ ਰਾਮ’ ਦੇ ਆਡੀਓ ਟੀਜ਼ਰ ਨਾਲ ‘ਜਾਨਕੀ’ ਦਾ ਮੋਸ਼ਨ ਪੋਸਟਰ ਕੀਤਾ ਰਿਲੀਜ਼
Sunday, Apr 30, 2023 - 10:38 AM (IST)

ਮੁੰਬਈ (ਬਿਊਰੋ)– ਨਵਮੀ ਦੇ ਸ਼ੁਭ ਮੌਕੇ ’ਤੇ ਟੀਮ ‘ਆਦਿਪੁਰਸ਼’ ਨੇ ਮਾਂ ਸੀਤਾ ਦੇ ਮਨਮੋਹਕ ਮੋਸ਼ਨ ਪੋਸਟਰ ਲਾਂਚ ਕੀਤਾ, ਜੋ ਕਿ ਸਮਰਪਣ, ਨਿਰਸਵਾਰਥਤਾ, ਬਹਾਦਰੀ ਤੇ ਪਵਿੱਤਰਤਾ ਨੂੰ ਦਰਸਾਉਂਦੀਆਂ ਭਾਰਤੀ ਇਤਿਹਾਸ ਦੀਆਂ ਸਭ ਤੋਂ ਸਨਮਾਨਜਨਕ ਔਰਤਾਂ ’ਚੋਂ ਇਕ ਹੈ, ਨਾਲ ਹੀ ਸੁਰੀਲੇ ‘ਰਾਮ ਸਿਯਾ ਰਾਮ’ ਆਡੀਓ ਟੀਜ਼ਰ ਨਾਲ ਵਿਸ਼ੇਸ਼ ਸ਼ਰਧਾਂਜਲੀ ਭੇਟ ਕੀਤੀ।
ਇਹ ਖ਼ਬਰ ਵੀ ਪੜ੍ਹੋ : ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਮਗਰੋਂ ਸਾਹਮਣੇ ਆਇਆ ਕਰਨ ਔਜਲਾ ਦਾ ਬਿਆਨ, ਜਾਣੋ ਕੀ ਕਿਹਾ
ਕ੍ਰਿਤੀ ਸੈਨਨ ਫ਼ਿਲਮ ‘ਆਦਿਪੁਰਸ਼’ ’ਚ ਮਾਂ ਜਾਨਕੀ ਦੇ ਰੋਲ ’ਚ ਨਜ਼ਰ ਆਵੇਗੀ। ਜਾਨਕੀ ਦੇ ਕਿਰਦਾਰ ’ਚ ਕ੍ਰਿਤੀ ਸੈਨਨ ਰਾਘਵ ਦੀ ਪਤਨੀ ਦੇ ਰੂਪ ’ਚ ਸ਼ੁੱਧਤਾ, ਬ੍ਰਹਮਤਾ ਤੇ ਬਹਾਦਰੀ ਦੀ ਅਗਵਾਈ ਕਰੇਗੀ।
‘ਆਦਿਪੁਰਸ਼’ ਦਾ ਨਿਰਦੇਸ਼ਨ ਓਮ ਰਾਓਤ ਵਲੋਂ ਕੀਤਾ ਗਿਆ ਹੈ ਤੇ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਓਮ ਰਾਓਤ, ਪ੍ਰਸਾਦ ਸੁਤਾਰ ਤੇ ਰੀਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ ਵਲੋਂ ਨਿਰਮਿਤ ਹੈ। ਇਹ ਫ਼ਿਲਮ 16 ਜੂਨ, 2023 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋਣ ਲਈ ਤਿਆਰ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।