ਅਮਿਤਾਭ ਬੱਚਨ ਦੀ ਗੁਆਂਢਣ ਬਣੀ ਕ੍ਰਿਤੀ ਸੈਨਨ,2.25 ਕਰੋੜ ਦੀ ਖਰੀਦੀ ਅਲੀਬਾਗ ''ਚ ਸ਼ਾਨਦਾਰ ਪ੍ਰਾਪਰਟੀ

Friday, Jul 12, 2024 - 10:31 AM (IST)

ਅਮਿਤਾਭ ਬੱਚਨ ਦੀ ਗੁਆਂਢਣ ਬਣੀ ਕ੍ਰਿਤੀ ਸੈਨਨ,2.25 ਕਰੋੜ ਦੀ ਖਰੀਦੀ ਅਲੀਬਾਗ ''ਚ ਸ਼ਾਨਦਾਰ ਪ੍ਰਾਪਰਟੀ

ਮੁੰਬਈ- ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੇ ਕਰੀਅਰ 'ਚ ਹੁਣ ਤੱਕ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਹਾਲ ਹੀ 'ਚ ਅਦਾਕਾਰਾ ਨੇ ਅਲੀਬਾਗ 'ਚ ਇੱਕ ਪ੍ਰੀਮੀਅਮ ਪਲਾਟ ਖਰੀਦਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਅਮਿਤਾਭ ਬੱਚਨ ਦੀ ਗੁਆਂਢੀ ਬਣ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਕ੍ਰਿਤੀ ਨੇ 2,000 ਵਰਗ ਫੁੱਟ ਦਾ ਪਲਾਟ ਲਿਆ ਹੈ।

ਇਹ ਵੀ ਪੜ੍ਹੋ- ਅਨੰਤ-ਰਾਧਿਕਾ ਦਾ ਅੱਜ ਹੋਵੇਗਾ ਵਿਆਹ, ਮੁੰਬਈ ਪੁੱਜੇ ਕਈ ਹਾਲੀਵੁੱਡ ਸਿਤਾਰੇ

ਕਈ ਵੱਡੇ ਸਿਤਾਰੇ ਪਹਿਲਾਂ ਹੀ ਅਲੀਬਾਗ 'ਚ ਨਿਵੇਸ਼ ਕਰ ਚੁੱਕੇ ਹਨ। ਇਨ੍ਹਾਂ ਵੱਡੇ ਸਿਤਾਰਿਆਂ 'ਚ ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਵਰਗੇ ਮਸ਼ਹੂਰ ਹਸਤੀਆਂ ਸ਼ਾਮਲ ਹਨ। ਸੁਪਨਿਆਂ ਦੇ ਸ਼ਹਿਰ ਮੁੰਬਈ ਅਤੇ ਸਮੁੰਦਰ ਦੇ ਨਾਲ ਲਗਿਆ ਅਲੀਬਾਗ ਆਪਣੇ ਖੂਬਸੂਰਤ ਬੀਚ ਲਈ ਜਾਣਿਆ ਜਾਂਦਾ ਹੈ। ਲੋਕ ਅਕਸਰ ਵੱਡੀ ਗਿਣਤੀ 'ਚ ਇੱਥੇ ਘੁੰਮਣ ਅਤੇ ਛੁੱਟੀਆਂ ਬਿਤਾਉਣ ਲਈ ਆਉਂਦੇ ਹਨ। ਹੁਣ ਖਬਰ ਸਾਹਮਣੇ ਆਈ ਹੈ ਕਿ 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' ਦੀ ਅਦਾਕਾਰਾ ਕ੍ਰਿਤੀ ਸੈਨਨ ਨੇ ਵੀ ਇੱਥੇ ਇੱਕ ਪ੍ਰੀਮੀਅਮ ਪਲਾਟ ਖਰੀਦਿਆ ਹੈ।

ਇਹ ਵੀ ਪੜ੍ਹੋ- ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ ਵੱਡੀ ਰਾਹਤ, ਅਦਾਲਤ ਨੇ ਕੀਤਾ ਬਰੀ

ਆਪਣੇ ਪਹਿਲੇ ਨਿਵੇਸ਼ ਬਾਰੇ ਕ੍ਰਿਤੀ ਸੈਨਨ ਨੇ ਕਿਹਾ, 'ਮੈਂ ਬਹੁਤ ਖੁਸ਼ ਹਾਂ ਕਿ ਹੁਣ ਮੈਂ ਅਲੀਬਾਗ 'ਚ ਇਸ ਜ਼ਮੀਨ ਦੀ ਮਾਲਕ ਹਾਂ। ਕਾਫੀ ਦੇਰ ਤੱਕ ਮੇਰੀਆਂ ਨਜ਼ਰਾਂ ਅਲੀਬਾਗ 'ਤੇ ਟਿਕੀਆਂ ਹੋਈਆਂ ਸਨ। ਮੈਂ ਅਜਿਹੀ ਜ਼ਮੀਨ ਖਰੀਦਣਾ ਚਾਹੁੰਦੀ ਸੀ ਜਿੱਥੇ ਮੈਨੂੰ ਸ਼ਾਂਤੀ ਅਤੇ ਨਿੱਜਤਾ ਮਿਲ ਸਕੇ। ਮੇਰੇ ਪਿਤਾ ਵੀ ਇਸ ਨਿਵੇਸ਼ ਤੋਂ ਬਹੁਤ ਖੁਸ਼ ਹਨ।

ਇਹ ਵੀ ਪੜ੍ਹੋ- ਕਾਸ਼ੀ ਵਿਸ਼ਵਨਾਥ ਮੰਦਰ ਪੁੱਜੇ ਅਭਿਸ਼ੇਕ- ਜਯਾ ਬੱਚਨ, ਕੀਤੀ ਪੂਜਾ

ਕ੍ਰਿਤੀ ਹੁਣ ਅਮਿਤਾਭ ਬੱਚਨ ਦੀ ਗੁਆਂਢੀ ਬਣੇਗੀ। ਅਲੀਬਾਗ 'ਚ ਨਿਵੇਸ਼ ਕਰਨ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਵੀ ਇਸੇ ਖੇਤਰ ਵਿੱਚ 1000 ਵਰਗ ਫੁੱਟ ਦਾ ਪਲਾਟ ਖਰੀਦਿਆ ਹੈ, ਕ੍ਰਿਤੀ ਨੇ ਬੈਂਗਲੁਰੂ 'ਚ ਇੱਕ ਕਮਰਸ਼ੀਅਲ ਸਪੇਸ ਅਤੇ ਗੋਆ 'ਚ ਇੱਕ ਵਿਲਾ 'ਚ ਵੀ ਨਿਵੇਸ਼ ਕੀਤਾ ਹੈ। ਬਾਲੀਵੁੱਡ ਪਾਵਰ ਕਪਲ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ ਵੀ ਅਲੀਬਾਗ 'ਚ ਸਮੁੰਦਰ ਦੇ ਕਿਨਾਰੇ ਇੱਕ ਆਲੀਸ਼ਾਨ ਬੰਗਲਾ ਹੈ। ਨਿਊਜ਼ ਏਜੰਸੀ ਅਨੁਸਾਰ, ਸਟਾਰ ਜੋੜੇ ਨੇ 2021 'ਚ ਅਲੀਬਾਗ 'ਚ 22 ਕਰੋੜ ਰੁਪਏ 'ਚ ਇੱਕ ਬੰਗਲਾ ਖਰੀਦਿਆ ਸੀ।


author

Priyanka

Content Editor

Related News