ਆਰੀਅਨ ਡਰੱਗ ਕੇਸ : ਸਮੀਰ ਵਾਨਖੇੜੇ ਦੀਆਂ ਵਧੀਆਂ ਮੁਸ਼ਕਿਲਾਂ, ਗਵਾਹ ਕਿਰਨ ਗੋਸਾਵੀ ਗ੍ਰਿਫ਼ਤਾਰ

10/28/2021 10:32:25 AM

ਮੁੰਬਈ (ਬਿਊਰੋ) - ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਡਰੱਗ ਮਾਮਲੇ 'ਚ ਕਈ ਦਿਨਾਂ ਤੋਂ ਫਰਾਰ ਚੱਲ ਰਹੇ ਐੱਨ. ਸੀ. ਬੀ. ਦੇ ਗਵਾਹ ਕਿਰਨ ਗੋਸਾਵੀ ਨੂੰ ਅੱਜ ਪੁਣੇ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੂਤਰਾਂ ਮੁਤਾਬਕ, ਅੱਜ ਸਵੇਰੇ 5 ਵਜੇ ਦੇ ਕਰੀਬ ਗੋਸਾਵੀ ਨੂੰ ਹਿਰਾਸਤ 'ਚ ਲਿਆ। ਪੁਲਸ ਹਾਲੇ ਵੀ ਉਸ ਤੋਂ ਪੁੱਛਗਿੱਛ ਕਰ ਰਹੀ ਹੈ। 

ਦੱਸ ਦਈਏ ਕਿ ਗੋਸਾਵੀ ਆਰੀਅਨ ਡਰੱਗ ਮਾਮਲੇ 'ਚ 5 ਗਵਾਹਾਂ 'ਚੋਂ ਸ਼ਾਮਲ ਹੈ ਅਤੇ ਉਸ 'ਤੇ ਦੋਸ਼ ਹੈ ਕਿ ਉਸ ਨੇ ਐੱਨ. ਸੀ. ਬੀ. ਦੇ ਮੁੱਖ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੇ ਕਹਿਣ 'ਤੇ ਝੂਠੀ ਗਵਾਹੀ ਦਿੱਤੀ ਹੈ। ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਉਸ ਦੀ ਗੱਲਬਾਤ ਦੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ, ਜਿਸ 'ਚ ਉਹ ਆਖ ਰਿਹਾ ਸੀ ਕਿ ਉਹ ਲਖਨਊ ਪੁਲਸ ਸਾਹਮਣੇ ਆਤਮ ਸਮਰਪਣ ਕਰੇਗਾ। 

ਨੋਟ - ਆਰੀਅਨ ਖ਼ਾਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News