ਜਦੋਂ ਕੋਲਕਾਤਾ ਦੇ ਸ਼ਾਹਰੁਖ ਖ਼ਾਨ ਨੇ ਕਰ ਦਿੱਤੀ ਸੀ ਅਨੂੰ ਮਲਿੱਕ ਦੀ ਰੱਜ ਕੇ ਬੇਇੱਜ਼ਤੀ, ਵੀਡੀਓ ਵਾਇਰਲ

Sunday, Jun 13, 2021 - 11:26 AM (IST)

ਜਦੋਂ ਕੋਲਕਾਤਾ ਦੇ ਸ਼ਾਹਰੁਖ ਖ਼ਾਨ ਨੇ ਕਰ ਦਿੱਤੀ ਸੀ ਅਨੂੰ ਮਲਿੱਕ ਦੀ ਰੱਜ ਕੇ ਬੇਇੱਜ਼ਤੀ, ਵੀਡੀਓ ਵਾਇਰਲ

ਮੁੰਬਈ (ਬਿਊਰੋ)– ‘ਇੰਡੀਅਨ ਆਈਡਲ’ ਛੋਟੇ ਪਰਦੇ ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਰਿਹਾ ਹੈ। ਸ਼ੋਅ ਦਾ ਆਡੀਸ਼ਨ ਭਾਗ ਉਨਾ ਹੀ ਸ਼ਾਨਦਾਰ ਹੈ, ਜਿੰਨਾ ਇਸ ’ਚ ਦਿਖਾਈ ਗਈ ਸੁਰਾਂ ਦੀ ਜੰਗ ਹੈ। ‘ਇੰਡੀਅਨ ਆਈਡਲ’ ਦੇ ਜੱਜ ਅਨੂੰ ਮਲਿੱਕ ਸ਼ੁਰੂ ਤੋਂ ਹੀ ਚਰਚਾ ’ਚ ਰਹੇ ਹਨ। ਅਨੂੰ ਮਲਿੱਕ ਸ਼ੋਅ ’ਤੇ ਆਉਣ ਵਾਲੇ ਸਾਰੇ ਮੁਕਾਬਲੇਬਾਜ਼ਾਂ ਨੂੰ ਡਰਾਉਂਦੇ ਸਨ ਪਰ ਕਈ ਵਾਰ ਮਾਮਲਾ ਉਲਝ ਵੀ ਜਾਂਦਾ ਸੀ।

ਇਹ ਖ਼ਬਰ ਵੀ ਪੜ੍ਹੋ : ਕਿਵੇਂ ਦੀ ਹੈ ਸੁਨੀਲ ਗਰੋਵਰ ਦੀ ਵੈੱਬ ਸੀਰੀਜ਼ ‘ਸਨਫਲਾਵਰ’?

ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ, ਜਦੋਂ ਅਨੂੰ ਮਲਿੱਕ, ਜਾਵੇਦ ਅਖਤ਼ਰ, ਕੈਲਾਸ਼ ਖੇਰ ਤੇ ਸੋਨਾਲੀ ਬੇਂਦਰੇ ਇਸ ਸ਼ੋਅ ਨੂੰ ਜੱਜ ਕਰ ਰਹੇ ਸਨ ਤੇ ਇਕ ਮੁਕਾਬਲੇਬਾਜ਼ ਨੇ ਆਡੀਸ਼ਨ ਸੈੱਟ ’ਤੇ ਆ ਕੇ ਹਲਚਲ ਪੈਦਾ ਕਰ ਕੀਤੀ। ਦਰਅਸਲ ਆਡੀਸ਼ਨ ’ਚ ਸ਼ਾਹਨਵਾਜ਼ ਕਬੀਰ ਖ਼ਾਨ ਨਾਂ ਦੇ ਇਕ ਨਕਲਚੀ ਕਲਾਕਾਰ ਨੇ ਆਡੀਸ਼ਨ ਦਿੱਤਾ ਸੀ, ਜੋ ਆਪਣੇ ਆਪ ਨੂੰ ਕੋਲਕਾਤਾ ਦਾ ਸ਼ਾਹਰੁਖ ਖ਼ਾਨ ਬੁਲਾਉਂਦਾ ਸੀ। ਇਸ ਵਿਅਕਤੀ ਨੇ ਜੱਜਾਂ ਨੂੰ ਦੱਸਿਆ ਕਿ ਉਹ ਕੋਲਕਾਤਾ ਦਾ ਸ਼ਾਹਰੁਖ ਖ਼ਾਨ ਹੈ। ਸ਼ਾਹਨਵਾਜ਼ ਨੇ ਸ਼ਾਹਰੁਖ ਖ਼ਾਨ ਦੀ ਨਕਲ ਕਰਦਿਆਂ ‘ਡੌਨ’ ਫ਼ਿਲਮ ਦੇ ਡਾਇਲਾਗਸ ਬੋਲੇ।

ਹਾਲਾਂਕਿ ਜਦੋਂ ਉਸ ਦੇ ਗਾਉਣ ਦੀ ਗੱਲ ਆਉਂਦੀ ਸੀ ਤਾਂ ਉਹ ਵਿਅਰਥ ਸਾਬਿਤ ਹੋਇਆ। ਸ਼ਾਹਨਵਾਜ ਨੇ ਫ਼ਿਲਮ ‘ਸਾਵਰੀਆ’ ਦਾ ਗੀਤ ਗਾਇਆ ਤੇ ਜਾਵੇਦ ਨੇ ਤੁਰੰਤ ਉਸ ਨੂੰ ਰੋਕ ਦਿੱਤਾ। ਜਾਵੇਦ ਅਖ਼ਤਰ ਨੇ ਕਿਹਾ, ‘ਤੁਸੀਂ ਆਪਣੇ ਸ਼ੌਕ ਨਾਲ ਗਾਉਣਾ ਚਾਹੁੰਦੇ ਹੋ।’ ਜਦੋਂ ਸ਼ਾਹਨਵਾਜ਼ ਆਪਣੀ ਨਕਲ ਦੀ ਕਲਾ ਬਾਰੇ ਦੱਸ ਰਹੇ ਸਨ ਤਾਂ ਕੈਲਾਸ਼ ਖੇਰ ਨੇ ਉਸ ਨੂੰ ਅਨੂੰ ਮਲਿੱਕ ਦੀ ਨਕਲ ਕਰਨ ਲਈ ਕਿਹਾ।

ਸ਼ਾਹਨਵਾਜ਼ ਨੇ ਅਨੂੰ ਮਲਿੱਕ ਦੀ ਆਵਾਜ਼ ’ਚ ਇਕ ਗੀਤ ਗਾਇਆ, ਜਿਸ ਤੋਂ ਬਾਅਦ ਅਨੂੰ ਮਲਿੱਕ ਖਿੱਝਦੇ ਨਜ਼ਰ ਆਏ ਤੇ ਗੁੱਸੇ ’ਚ ਦਿਖਾਈ ਦਿੱਤੇ। ਬਾਹਰ ਆ ਕੇ ਮੁਕਾਬਲੇਬਾਜ਼ ਨੇ ਫਿਰ ਅਨੂੰ ਦੀ ਨਿੰਦਿਆ ਕੀਤੀ ਤੇ ਬਾਹਰ ਆਉਣ ਤੋਂ ਬਾਅਦ ਉਸ ਨੂੰ ਜ਼ਬਰਦਸਤ ਟਿੱਪਣੀ ਕੀਤੀ। ਸ਼ਾਹਨਵਾਜ਼ ਦੇ ਆਡੀਸ਼ਨ ਦੀ ਵੀਡੀਓ ਅਜੇ ਵੀ ਇੰਟਰਨੈੱਟ ’ਤੇ ਉਪਲੱਬਧ ਹੈ।

ਨੋਟ– ਇਸ ਵੀਡੀਓ ਬਾਰੇ ਤੁਸੀਂ ਕੀ ਕਹੋਗੇ? ਕਮੈਂਟ ਕਰਕੇ ਦੱਸੋ।


author

Rahul Singh

Content Editor

Related News