ਜਾਣੋ ਨਾਨਾ ਪਾਟੇਕਰ ਤਨੁਸ਼੍ਰੀ ਦੱਤਾ ਵੱਲੋਂ ਲਗਾਏ ਦੋਸ਼ਾਂ 'ਤੇ ਕੀ ਕਿਹਾ?

Sunday, Jun 23, 2024 - 12:16 PM (IST)

ਜਾਣੋ ਨਾਨਾ ਪਾਟੇਕਰ ਤਨੁਸ਼੍ਰੀ ਦੱਤਾ ਵੱਲੋਂ ਲਗਾਏ ਦੋਸ਼ਾਂ 'ਤੇ ਕੀ ਕਿਹਾ?

ਮੁੰਬਈ- ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਨਾਂ ਅਕਸਰ ਵਿਵਾਦਾਂ ਨਾਲ ਜੁੜਿਆ ਰਿਹਾ ਹੈ। 2018 'ਚ  'Me Too ' ਦੌਰਾਨ ਤਨੁਸ਼੍ਰੀ ਦੱਤਾ ਨੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਤਨੁਸ਼੍ਰੀ ਦੱਤਾ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ 2008 'ਚ ਫ਼ਿਲਮ 'ਹਾਰਨ ਓਕੇ ਪਲੀਜ਼' ਦੇ ਇਕ ਗੀਤ ਦੀ ਸ਼ੂਟਿੰਗ ਦੌਰਾਨ ਨਾਨਾ ਨੇ ਉਸ ਨਾਲ ਦੁਰਵਿਵਹਾਰ ਕੀਤਾ ਸੀ। ਹੁਣ ਇਕ ਇੰਟਰਵਿਊ ਦੌਰਾਨ ਨਾਨਾ ਇਨ੍ਹਾਂ ਬਿਆਨਾਂ 'ਤੇ ਖੁੱਲ੍ਹ ਕੇ ਗੱਲ ਕਰਦੇ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ- ਅੱਜ ਹੋਣਗੇ ਸੋਨਾਕਸ਼ੀ-ਜ਼ਹੀਰ ਹਮੇਸ਼ਾ ਲਈ ਇਕ, ਇਹ ਸਿਤਾਰੇ ਕਰਨਗੇ ਰਿਸੈਪਸ਼ਨ 'ਚ ਸ਼ਿਰਕਤ

ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਤਨੁਸ਼੍ਰੀ ਦੱਤਾ ਦੇ ਦੋਸ਼ਾਂ ਨੂੰ ਸੁਣ ਕੇ ਗੁੱਸੇ 'ਚ ਹਨ। ਇਸ ਸਵਾਲ ਦੇ ਜਵਾਬ 'ਚ ਅਦਾਕਾਰ ਕਹਿੰਦੇ ਹਨ, 'ਨਹੀਂ, ਮੈਂ ਕਦੇ ਗੁੱਸਾ ਨਹੀਂ ਕੀਤਾ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਇਹ ਸਭ ਝੂਠ ਹੈ। ਜਦੋਂ ਕੋਈ ਝੂਠ ਬੋਲ ਰਿਹਾ ਹੋਵੇ ਤਾਂ ਮੈਨੂੰ ਉਸ 'ਤੇ ਗੁੱਸਾ ਕਿਉਂ ਆਵੇਗਾ? ਸਾਰੀਆਂ ਗੱਲਾਂ, ਸਾਰੇ ਦੋਸ਼ ਝੂਠੇ ਸਨ, ਇਸ ਲਈ ਮੈਂ ਸ਼ਾਂਤ ਸੀ।

ਇਹ ਖ਼ਬਰ ਵੀ ਪੜ੍ਹੋ- ਕੱਲ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲ ਦਾ ਨਵਾਂ ਗੀਤ 'ਡਾਈਲਾਮਾ'

ਅਦਾਕਾਰ ਨੇ ਅੱਗੇ ਕਿਹਾ, 'ਮੈਂ ਆਪਣੀ ਸੱਚਾਈ ਜਾਣਦਾ ਹਾਂ ਅਤੇ ਇਹ ਮੇਰੇ ਲਈ ਮਾਇਨੇ ਰੱਖਦਾ ਹੈ। ਮੈਂ ਆਪਣੀ ਸੱਚਾਈ ਕਿਸੇ ਨੂੰ ਦੱਸਣ ਲਈ ਕਿਉਂ ਜਾਵਾਂ? ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਕੀ ਕਹਿ ਰਿਹਾ ਹੈ। ਜਦੋਂ ਅਜਿਹਾ ਕੁਝ ਨਹੀਂ ਹੋਇਆ ਤਾਂ ਅਸੀਂ ਇਸ ਬਾਰੇ ਕਿਉਂ ਗੱਲ ਕਰ ਰਹੇ ਹਾਂ। ਮੈਂ ਪੁਰਾਣੀਆਂ ਗੱਲਾਂ ਨੂੰ ਭੁੱਲਣਾ ਚਾਹੁੰਦਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਕਿਸੇ ਨਾਲ ਦੁਰਵਿਵਹਾਰ ਨਹੀਂ ਕੀਤਾ।

ਇਹ ਖ਼ਬਰ ਵੀ ਪੜ੍ਹੋ- ਕੈਮਰੇ ਸਾਹਮਣੇ ਸੋਨਾਕਸ਼ੀ ਨੇ ਦਿਖਾਈ ਜ਼ਹੀਰ ਦੇ ਨਾਂ ਦੀ ਮਹਿੰਦੀ, ਦੇਖੋ ਵੀਡੀਓ

ਸੋਸ਼ਲ ਮੀਡੀਆ 'ਤੇ ਗੱਲ ਕਰਦੇ ਹੋਏ ਨਾਨਾ ਪਾਟੇਕਰ ਨੇ ਕਿਹਾ, 'ਮੈਂ ਸੋਸ਼ਲ ਮੀਡੀਆ 'ਤੇ ਚੀਜ਼ਾਂ 'ਤੇ ਕੋਈ ਧਿਆਨ ਨਹੀਂ ਦਿੰਦਾ। ਮੈਂ ਕੰਟਰੋਲ ਨਹੀਂ ਕਰ ਸਕਦਾ ਕਿ ਕੌਣ ਕੀ ਲਿਖ ਰਿਹਾ ਹੈ ਜਾਂ ਕੀ ਕਹਿ ਰਿਹਾ ਹੈ। ਮੈਂ ਕਿਸੇ ਦਾ ਮੂੰਹ ਕਿਵੇਂ ਬੰਦ ਕਰ ਸਕਦਾ ਹਾਂ, ਇਸ ਲਈ ਮੈਂ ਸਾਰਿਆਂ ਨੂੰ ਨਜ਼ਰਅੰਦਾਜ਼ ਕਰਦਾ ਹਾਂ। ਤੁਹਾਨੂੰ ਸਿਰਫ਼ ਆਪਣੀ ਸੱਚਾਈ ਜਾਣਨ ਦੀ ਜ਼ਰੂਰਤ ਹੈ, ਇਹ ਕਾਫ਼ੀ ਹੈ. ਬਾਕੀ ਲੋਕਾਂ ਦਾ ਕੰਮ ਕਹਿਣਾ ਹੈ, ਉਹ ਜ਼ਰੂਰ ਕੁਝ ਕਹਿਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News