ਜਾਣੋ ਬਿੱਗ ਬੌਸ 16 ਦੇ ਮੁਕਾਬਲੇਬਾਜ਼ 3.2 ਫੁੱਟ ਦੇ ਅਬਦੁ ਰੋਜ਼ਿਕ ਬਾਰੇ, ਦੁਬਈ ਦਾ ਮਿਲਿਆ ਹੈ ਗੋਲਡਨ ਵੀਜ਼ਾ
Friday, Oct 07, 2022 - 03:28 PM (IST)
ਬਾਲੀਵੁੱਡ ਡੈਸਕ- ਬਿੱਗ ਬੌਸ-16 ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਸ਼ੋਅ ’ਚ ਕਈ ਮਹਿਮਾਨ ਨਜ਼ਰ ਆਏ ਹਨ। ਦੱਸ ਦੇਈਏ ਸ਼ੋਅ ਖ਼ਾਸ ਮਹਿਮਾਨ ਯਾਨੀ ਅਬਦੁ ਰੋਜ਼ਿਕ ਲੋਕਾਂ ਨੂੰ ਬੇਹੱਦ ਪਸੰਦ ਆ ਰਹੇ ਹਨ। ਅਬਦੁ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਅਬਦੁ ਦੀ ਫ਼ੈਨ ਫ਼ਾਲੋਇੰਗ ਵੀ ਕਾਫ਼ੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਮਰਹੂਮ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੀ ਜੱਦੀ ਹਵੇਲੀ ਨੂੰ ਬਣਾਇਆ ਜਾਵੇਗਾ ਅਜਾਇਬ ਘਰ, ਮੁਰੰਮਤ ਸ਼ੁਰੂ
ਇਸ ਦੇ ਨਾਲ ਦੱਸ ਦੇਈਏ ਕਿ ਅਬਦੁ ਦਾ ਕੱਦ 3.2 ਫੁੱਟ ਹੈ। ਅਬਦੁ ਤਜ਼ਾਕਿਸਤਾਨ ਦਾ ਰਹਿਣ ਵਾਲਾ ਹੈ। ਉਹ ਆਪਣੀ ਖੇਤਰੀ ਭਾਸ਼ਾ ’ਚ ਰੈਪ ਕਰਦਾ ਹੈ। ਉਨ੍ਹਾਂ ਦੀ ਇਕ ਵੀਡੀਓ ‘ਓਹੀ ਦਿਲ ਜੋਰ’ ਕਾਫ਼ੀ ਵਾਇਰਲ ਹੋਈ ਸੀ।
ਇਸ ਵੀਡੀਓ ਤੋਂ ਬਾਅਦ ਉਹ ਕਾਫ਼ੀ ਮਸ਼ਹੂਰ ਹੋ ਗਏ। ਇੰਸਟਾਗ੍ਰਾਮ ’ਤੇ ਉਨ੍ਹਾਂ ਦੇ 40 ਲੱਖ ਦੇ ਕਰੀਬ ਪ੍ਰਸ਼ੰਸਕ ਹਨ।
ਦੱਸ ਦੇਈਏ ਕਿ ਅਬਦੁ ਸੋਸ਼ਲ ਮੀਡੀਆ ਇੰਫ਼ਲੂਐਂਸਰ ਅਤੇ ਪਰਫ਼ਾਰਮਰ ਵੀ ਹੈ। ਇਸ ਤੋਂ ਇਲਾਵਾ ਉਹ ਗਾਇਕ ਵੀ ਹਨ ਅਤੇ ਖੁਦ ਦੇ ਬਣਾਏ ਗੀਤ ਗਾਉਂਦੇ ਹਨ ਅਤੇ ਵੀਡੀਓ ਯੂ-ਟਿਊਬ ’ਤੇ ਅੱਪਲੋਡ ਵੀ ਕਰਦੇ ਹਨ।
ਖ਼ਬਰ ਮੁਤਾਬਕ ਬਿਗ ਬੌਸ ਸੀਜਨ 16 ਦੇ ਇਲਾਵਾ ਅਬਦੁ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਵੀ ਨਜ਼ਰ ਆਉਣਗੇ।
ਪ੍ਰਸ਼ੰਸਕ ਅਬਦੁ ਦੀ ਕਿਊਟਨੈੱਸ ਅਤੇ ਉਸ ਦੇ ਚੁਲਬੁਲੇ ਅੰਦਾਜ਼ ਨੂੰ ਕਾਫ਼ੀ ਪਸੰਦ ਕਰਦੇ ਹਨ। ਹਰ ਕੋਈ ਅਬਦੁ ਦੀਆਂ ਗੱਲਾਂ ਦਾ ਦੀਵਾਨਾ ਹੈ।
ਇਹ ਵੀ ਪੜ੍ਹੋ : ਈਰਾਨੀ ਮਹਿਲਾ ਅੰਦੋਲਨ ਦੇ ਸਮਰਥਨ ’ਚ ਆਈ ਪ੍ਰਿਅੰਕਾ, ਕਿਹਾ- ‘ਚੁਣੌਤੀ ਲਈ ਜਾਨ ਖ਼ਤਰੇ ’ਚ ਪਾਉਣਾ ਆਸਾਨ ਨਹੀਂ’
ਅਬਦੁ ਰੋਜ਼ਿਕ ਦੀ ਜਾਇਦਾਦ
ਦੇਸ਼-ਵਿਦੇਸ਼ ’ਚ ਆਪਣੀ ਆਵਾਜ਼ ਦਾ ਜਾਦੂ ਚਲਾਉਣ ਵਾਲੇ ਅਬਦੁ ਰੋਜ਼ਿਕ ਗਾਉਣ ਲਈ ਕਾਫ਼ੀ ਪੈਸੇ ਲੈਂਦੇ ਹਨ। ਸੂਤਰਾਂ ਮੁਤਾਬਕ ਅਬਦੁ ਰੋਜ਼ਿਕ ਦੀ ਕੁੱਲ ਜਾਇਦਾਦ 2 ਕਰੋੜ ਰੁਪਏ ਦੇ ਕਰੀਬ ਹੈ।
ਇੰਨਾ ਹੀ ਨਹੀਂ ਅਬਦੁ ਨੂੰ ਦੁਬਈ ਦਾ ਗੋਲਡਨ ਵੀਜ਼ਾ ਵੀ ਦਿੱਤਾ ਗਿਆ ਹੈ, ਜੋ ਕੁਝ ਖ਼ਾਸ ਲੋਕਾਂ ਨੂੰ ਹੀ ਮਿਲਦਾ ਹੈ। ਇਹ ਵੀਜ਼ਾ ਉਸ ਨੂੰ 10 ਸਾਲਾਂ ਲਈ ਦਿੱਤਾ ਗਿਆ ਹੈ।