ਸਟੇਜ਼ 'ਤੇ ਵਿਗੜੀ ਕੇ.ਕੇ. ਦੀ ਤਬੀਅਤ, ਵਾਰ-ਵਾਰ ਪਸੀਨਾ ਸਾਫ ਕਰਦੇ ਨਜ਼ਰ ਆਏ ਗਾਇਕ (ਵੀਡੀਓ)

Wednesday, Jun 01, 2022 - 03:33 PM (IST)

ਸਟੇਜ਼ 'ਤੇ ਵਿਗੜੀ ਕੇ.ਕੇ. ਦੀ ਤਬੀਅਤ, ਵਾਰ-ਵਾਰ ਪਸੀਨਾ ਸਾਫ ਕਰਦੇ ਨਜ਼ਰ ਆਏ ਗਾਇਕ (ਵੀਡੀਓ)

ਮੁੰਬਈ- ਆਸਾਨ ਜਿਹੀ ਦਿਖਣ ਵਾਲੀ ਜ਼ਿੰਦਗੀ ਕਦੋਂ ਮੁਸ਼ਕਿਲ ਹੋ ਜਾਂਦੀ ਹੈ ਪਤਾ ਹੀ ਨਹੀਂ ਚੱਲਦਾ। ਕੱਲ ਤੱਕ ਜਿਸ ਕੇਕੇ ਦੇ ਗਾਣੇ ਸੁਣ ਕੇ ਅਸੀਂ ਆਪਣੇ ਸਫ਼ਰ ਨੂੰ ਆਸਾਨ ਬਣਾਉਂਦੇ ਸੀ। ਅੱਜ ਉਹ ਕੇ.ਕੇ. ਹਮੇਸ਼ਾ ਲਈ ਚੁੱਪ ਹੋ ਗਏ ਹਨ। 31 ਮਈ ਦੀ ਰਾਤ ਗਾਇਕ ਦੀ ਜ਼ਿੰਦਗੀ ਦੀ ਆਖਰੀ ਰਾਤ ਸਾਬਤ ਹੋਈ ਅਤੇ ਇਸ ਖ਼ਬਰ 'ਤੇ ਯਕੀਨ ਕਰ ਪਾਉਣਾ ਮੁਸ਼ਕਿਲ ਹੋ ਰਿਹਾ ਹੈ। ਕੇ.ਕੇ. ਦੀ ਮੌਤ ਹਰ ਕਿਸੇ ਲਈ ਝਟਕਾ ਹੈ। ਇਸ ਕਾਰਨ ਸੋਸ਼ਲ ਮੀਡੀਆ 'ਤੇ ਉਸ ਨਾਲ ਜੁੜੇ ਕਈ ਵੀਡੀਓਜ਼ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਚਿਹਰੇ 'ਤੇ ਮਿਲੇ ਸੱਟ ਦੇ ਨਿਸ਼ਾਨ
ਯਾਰਾਂ ਅਤੇ ਪਲ ਵਰਗੇ ਸੁਪਰਹਿੱਟ ਗਾਣਿਆਂ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕੇ.ਕੇ. ਮੰਗਲਵਾਰ ਨੂੰ ਕੋਲਕਾਤਾ ਦੇ ਵਿਵੇਕਾਨੰਦ ਕਾਲਜ 'ਚ ਕਾਨਸਰਟ ਲਈ ਪਹੁੰਚੇ ਸਨ। ਇਵੈਂਟ ਦੌਰਾਨ ਕੇ.ਕੇ. ਨੇ ਆਪਣੀ ਦਮਦਾਰ ਪਰਫਾਰਮੈਂਟ ਨਾਲ ਉਥੇ ਮੌਜੂਦ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਕੇ.ਕੇ. ਪਰਫਾਰਮੈਂਸ ਦੌਰਾਨ ਕਾਫੀ ਜੋਸ਼ 'ਚ ਸਨ। ਤੇ ਹੌਲੀ-ਹੌਲੀ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਲੱਗੀ।


ਸੋਸ਼ਲ ਮੀਡੀਆ 'ਤੇ ਕੇ.ਕੇ. ਦੇ ਆਖਰੀ ਇੰਵੈਂਟ ਦੇ ਕਈ ਵੀਡੀਓਜ਼ ਵੀ ਵਾਇਰਲ ਹੋ ਰਹੇ ਹਨ। ਇਨ੍ਹਾਂ 'ਚੋਂ ਇਕ ਵੀਡੀਓ ਅਜਿਹੀ ਹੈ ਜਿਸ 'ਚ ਉਨ੍ਹਾਂ ਨੂੰ ਤੌਲੀਏ ਨਾਲ ਚਿਹਰਾ ਸਾਫ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਕੇ.ਕੇ. ਦੀ ਤਬੀਅਤ ਖਰਾਬ ਜਿਹੀ ਨਜ਼ਰ ਆ ਰਹੀ ਹੈ। ਕਦੇ ਉਹ ਉਪਰ ਦੇਖਦੇ ਨਜ਼ਰ ਆ ਰਹੇ ਹਨ ਤਾਂ ਕਦੇ ਪਾਣੀ ਦਾ ਬੋਤਲ ਚੁੱਕਦੇ ਦਿਖੇ। ਠੀਕ ਮਹਿਸੂਸ ਕਰਨ ਲਈ ਉਹ ਸਟੇਟ 'ਤੇ ਇਧਰ-ਉਧਰ ਘੁੰਮੇ।
ਸਟੇਜ਼ 'ਤੇ ਪਾਣੀ ਪੀਣ ਅਤੇ ਘੁੰਮਣੇ ਤੋਂ ਬਾਅਦ ਵੀ ਜਦੋਂ ਕੇ.ਕੇ. ਨੂੰ ਚੰਗਾ ਮਹਿਸੂਸ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਵਾਪਸ ਹੋਟਲ ਲਿਜਾਇਆ ਗਿਆ। ਵੀਡੀਓ 'ਚ ਕੇ.ਕੇ. ਨੂੰ ਕਾਨਸਰਟ ਤੋਂ ਬਾਹਰ ਆਉਂਦੇ ਦੇਖਿਆ ਜਾ ਸਕਦਾ ਹੈ। ਕੇਕੇ ਦੇ ਚਿਹਰੇ 'ਤੇ ਪਸੀਨਾ ਹੈ ਅਤੇ ਉਨ੍ਹਾਂ ਦਾ ਤੌਰ ਤਰੀਕਾ ਉਨ੍ਹਾਂ ਦੀ ਖਰਾਬ ਤਬੀਅਤ ਨੂੰ ਬਿਆਨ ਕਰ ਰਿਹਾ ਹੈ। ਰਿਪੋਰਟ ਮੁਤਾਬਕ ਇਵੈਂਟ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਗਏ ਸਨ, ਜਿਸ ਨਾਲ ਉਨ੍ਹਾਂ ਦੇ ਸਿਰ ਅਤੇ ਚਿਹਰੇ 'ਤੇ ਸੱਟ ਦੇ ਨਿਸ਼ਾਨ ਵੀ ਆ ਗਏ ਹਨ। ਕੇ.ਕੇ. ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਦੇ ਸੀ.ਐੱਮ.ਆਰ.ਆਈ ਹਸਪਤਾਲ ਵੀ ਲਿਜਾਇਆ ਗਿਆ ਪਰ ਅਫਸੋਸ ਜਦ ਤੱਕ ਉਨ੍ਹਾਂ ਦਾ ਸਾਹ ਚੱਲਣਾ ਬੰਦ ਹੋ ਗਿਆ।


ਨਜ਼ਰੂਲ  ਮੰਚ 'ਤੇ ਲੱਗਿਆ ਦੋਸ਼
ਕੇ.ਕੇ. ਦੀ ਮੌਤ ਤੋਂ ਬਾਅਦ ਪ੍ਰਸ਼ੰਸਸ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਆਖਿਰੀ ਵੀਡੀਓਜ਼ ਸਾਂਝੇ ਕਰਦੇ ਹੋਏ ਨਜ਼ਰੂਲ ਮੰਚ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਤਬੀਅਤ ਖਰਾਬ ਹੋਣ ਦੇ ਬਾਵਜੂਦ ਇਵੈਂਟ 'ਚ ਉਨ੍ਹਾਂ ਤੋਂ ਪਰਫਾਰਮ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗਾਇਕ ਦੀ ਮੌਤ ਹਾਰਟ ਅਟੈਕ ਦੀ ਵਜ੍ਹਾ ਨਾਲ ਹੋਈ ਹੈ। ਉਧਰ ਪ੍ਰਸ਼ੰਸਕ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਨਜ਼ਰੂਲ ਮੰਚ ਨੂੰ ਦੱਸ ਰਹੇ ਹਨ।
ਰਿਪੋਰਟ ਮੁਤਾਬਕ ਅਜੇ ਗਾਇਕ ਦੀ ਮੌਤ ਦੀ ਜਾਂਚ ਸ਼ੁਰੂ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੀ ਮੌਤ ਦੀ ਵਜ੍ਹਾ ਸਾਫ ਹੋ ਪਾਵੇਗੀ। ਫਿਲਹਾਲ ਸਾਡੀ ਇਹ ਦੁਆ ਹੈ ਕਿ ਮੁਸ਼ਕਿਲ ਸਮੇਂ 'ਚ ਗਾਇਕ ਦੇ ਪਰਿਵਾਰ ਨੂੰ ਇਹ ਦਰਦ ਬਰਦਾਸ਼ਤ ਕਰਨ ਦੀ ਹਿੰਮਤ ਮਿਲੇ। 


author

Aarti dhillon

Content Editor

Related News