ਕੇ.ਕੇ. ਦੀ ਮੌਤ ਤੋਂ ਬਾਅਦ ਪਤਨੀ ਨੇ ਆਪਣੇ ਹੱਥਾਂ ਨਾਲ ਬਣਾਈ ਪੇਂਟਿੰਗ ਕੀਤੀ ਸਾਂਝੀ, ਕਿਹਾ- ‘ਮਿਸ ਯੂ ਸਵੀਟਹਾਰਟ’

Friday, Jul 15, 2022 - 01:41 PM (IST)

ਕੇ.ਕੇ. ਦੀ ਮੌਤ ਤੋਂ ਬਾਅਦ ਪਤਨੀ ਨੇ ਆਪਣੇ ਹੱਥਾਂ ਨਾਲ ਬਣਾਈ ਪੇਂਟਿੰਗ ਕੀਤੀ ਸਾਂਝੀ, ਕਿਹਾ- ‘ਮਿਸ ਯੂ ਸਵੀਟਹਾਰਟ’

ਬਾਲੀਵੁੱਡ ਡੈਸਕ:  ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ (ਕੇ.ਕੇ.) ਇਸ ਸਾਲ 31 ਮਈ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਜਿਸ ਦੀ ਖ਼ਬਰ ਸੁਣ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਸੀ। ਇਸ ਦੇ ਨਾਲ ਕੇ.ਕੇ. ਦਾ ਪਰਿਵਾਰ ਵੀ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਹੈ। ਕੇ.ਕੇ ਪਰਿਵਾਰ ਅਕਸਰ ਉਨ੍ਹਾਂ ਨੂੰ ਭਾਵੁਕ ਪੋਸਟਾਂ ਰਾਹੀਂ ਯਾਦ ਕਰਦਾ ਰਹਿੰਦਾ ਹੈ।ਹਾਲ ਹੀ ’ਚ ਕੇ.ਕੇ. ਦੀ ਪਤਨੀ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਪੋਸਟ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਪ੍ਰੈਗਨੈਂਸੀ ਦੀਆਂ ਖ਼ਬਰਾਂ ਵਿਚਾਲੇ ਪਤੀ ਨਾਲ ਏਅਰਪੋਰਟ ’ਤੇ ਨਜ਼ਰ ਆਈ ਕੈਟਰੀਨਾ, ਮਾਲਦੀਵ ’ਚ ਮਨਾਏਗੀ ਜਨਮਦਿਨ

ਇਸ ਦੌਰਾਨ ਪਤਨੀ ਨੇ ਖ਼ਾਸ ਪੇਂਟਿੰਗ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ। ਜਯੋਤੀ ਕ੍ਰਿਸ਼ਨਾ ਨੇ ਆਪਣੇ ਪਤੀ ਦੀ ਯਾਦ ’ਚ ਇਕ ਬਹੁਤ ਹੀ ਖ਼ੂਬਸੂਰਤ ਪੇਂਟਿੰਗ ਬਣਾਈ ਹੈ, ਜਿਸ ’ਚ ਕੇ.ਕੇ ਆਪਣੀ ਪਤਨੀ ਦਾ ਹੱਥ ਫੜੀ ਨਜ਼ਰ ਆ ਰਹੇ ਹਨ।

PunjabKesari

ਇਸ ਪੇਂਟਿੰਗ ਨੂੰ ਇੰਸਟਾਗ੍ਰਾਮ ’ਤੇ ਸਾਂਝੀ ਕਰਦੇ ਹੋਏ ਉਸ ਨੇ ਕੈਪਸ਼ਨ ’ਚ ਲਿਖਿਆ ਕਿ ‘ਦੁਬਾਰਾ ਪੇਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਮਿਸ ਯੂ ਸਵੀਟਹਾਰਟ।’ ਇਸ ਦੇ ਨਾਲ ਉਸ ਨੇ ਦਿਲ ਵਾਲਾ ਈਮੋਜੀ ਵੀ ਲਗਾਇਆ ਹੈ। ਜਯੋਤੀ ਦੀ ਇਹ ਪੋਸਟ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ  ਰਹੇ ਹਨ ਅਤੇ ਇਸ ਪੇਂਟਿੰਗ ਨੂੰ ਬੇਹੱਦ ਪਸੰਦ ਕਰ ਰਹੇ ਹਨ। ਪ੍ਰਸ਼ੰਸਕ ਪੇਂਟਿੰਗ ’ਤੇ ਆਪਣੀ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਟੀ.ਵੀ. ਅਦਾਕਾਰਾ ਅਨੀਲਾ ਨੇ ਕਸ਼ਮੀਰ ਦੀਆਂ ਵਾਦੀਆਂ ’ਚ ਲਏ ਸੱਤ ਫ਼ੇਰੇ, ਲਾਲ ਜੋੜੇ ’ਚ ਲੱਗ ਰਹੀ ਖ਼ੂਬਸੂਰਤ

ਦੱਸ ਦੇਈਏ ਕਿ 31 ਮਈ ਨੂੰ ਕੋਲਕਾਤਾ ’ਚ ਇਕ ਸੰਗੀਤ ਸਮਾਰੋਹ ’ਚ ਪਰਫ਼ਾਰਮ ਕਰਨ ਤੋਂ ਬਾਅਦ ਕੇ.ਕੇ. ਦੀ ਮੌਤ ਹੋ ਗਈ ਸੀ। ਪ੍ਰਦਰਸ਼ਨ ਤੋਂ ਬਾਅਦ ਜਦੋਂ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗਾਇਕ ਨੂੰ ਮ੍ਰਿਤਕ ਐਲਾਨ ਦਿੱਤਾ।


 


author

Harnek Seechewal

Content Editor

Related News