ਭਾਰਤ-ਪਾਕਿ ਮੈਚ ਦੌਰਾਨ ਰਿਲੀਜ਼ ਕੀਤਾ ਜਾਵੇਗਾ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਟਰੇਲਰ
Saturday, Sep 17, 2022 - 11:08 AM (IST)

ਮੁੰਬਈ (ਬਿਊਰੋ)– ਬਾਲੀਵੁੱਡ ਨੇ 2022 ’ਚ ਬਾਕਸ ਆਫਿਸ ’ਤੇ ਕਾਫੀ ਸੋਕਾ ਝੱਲਿਆ ਹੈ। ਹੁਣ ‘ਬ੍ਰਹਮਾਸਤਰ’ ਤੋਂ ਮਿਲੀ ਥੋੜੀ ਹਰਿਆਲੀ ਤੋਂ ਬਾਅਦ ਬਾਕਸ ਆਫਿਸ ’ਤੇ ਤੂਫ਼ਾਨ ਮਚਾਉਣ ਵਾਲੀਆਂ ਵੱਡੀਆਂ ਫ਼ਿਲਮਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਬਿਨਾਂ ਸਲਮਾਨ ਖ਼ਾਨ ਇਸ ਤੂਫ਼ਾਨ ਬਾਰੇ ਗੱਲ ਹੀ ਨਹੀਂ ਹੋ ਸਕਦੀ। ਬਾਲੀਵੁੱਡ ਦੇ ਬਾਕਸ ਆਫਿਸ ਕਿੰਗ ਸਲਮਾਨ ਇਸ ਸਾਲ ਦੇ ਅਖੀਰ ’ਚ ਆਪਣੀ ਅਗਲੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਲੈ ਕੇ ਆ ਰਹੇ ਹਨ।
ਕੁਝ ਦਿਨ ਪਹਿਲਾਂ ਸਲਮਾਨ ਨੇ ਫ਼ਿਲਮ ਤੋਂ ਆਪਣਾ ਫਰਸਟ ਲੁੱਕ ਸਾਂਝਾ ਕੀਤਾ ਸੀ ਤੇ ਉਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਉਤਸ਼ਾਹ ਦਾ ਪਾਰਾ ਬਹੁਤ ਉੱਪਰ ਚਲਾ ਗਿਆ। ਹੁਣ ਲੋਕ ਫ਼ਿਲਮ ਦੇ ਟੀਜ਼ਰ ਤੇ ਟਰੇਲਰ ਦਾ ਇੰਤਜ਼ਾਰ ਕਰ ਰਹੇ ਹਨ। ਜੇਕਰ ਤੁਹਾਨੂੰ ਵੀ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫ਼ਿਲਮ ਦੇ ਟਰੇਲਰ ਦਾ ਇੰਤਜ਼ਾਰ ਹੈ ਤਾਂ ਇਹ ਜਾਣਕਾਰੀ ਤੁਹਾਨੂੰ ਉਤਸ਼ਾਹਿਤ ਕਰ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਮਨੀ ਲਾਂਡਰਿੰਗ ਕੇਸ : ਪੁੱਛਗਿੱਛ ਦੌਰਾਨ ਆਪਸ ’ਚ ਭਿੜੀਆਂ ਜੈਕਲੀਨ ਫਰਨਾਂਡੀਜ਼ ਤੇ ਪਿੰਕੀ ਈਰਾਨੀ, ਲਾਏ ਵੱਡੇ ਇਲਜ਼ਾਮ
ਡਾਇਰੈਕਟਰ ਫਰਹਾਦ ਸਾਮਜੀ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ 30 ਦਸੰਬਰ ਨੂੰ ਰਿਲੀਜ਼ ਹੋਣੀ ਹੈ। ਰਿਪੋਰਟ ਦੀ ਮੰਨੀਏ ਤਾਂ ਫ਼ਿਲਮ ਦਾ ਟਰੇਲਰ ਕ੍ਰਿਕਟ ਵਰਲਡ ਕੱਪ ’ਚ ਭਾਰਤ ਤੇ ਪਾਕਿਸਤਾਨ ਦੇ ਮੈਚ ਵਾਲੇ ਦਿਨ ਲਾਂਚ ਕੀਤਾ ਜਾਵੇਗਾ। ਬਾਕਸ ਆਫਿਸ ਵਰਲਡਵਾਈਡ ਦੀ ਰਿਪੋਰਟ ਮੁਤਾਬਕ ਫ਼ਿਲਮ ਦਾ ਟਰੇਲਰ 23 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ।
ਪਹਿਲਾਂ ਫ਼ਿਲਮ ਦਾ ਨਾਂ ‘ਕਭੀ ਈਦ ਕਭੀ ਦੀਵਾਲੀ’ ਰੱਖਿਆ ਗਿਆ ਸੀ ਪਰ ਫਿਰ ਇਸ ਨੂੰ ਬਦਲ ਕੇ ‘ਭਾਈਜਾਨ’ ਕੀਤਾ ਗਿਆ। ਅਖੀਰ ਅਗਸਤ ’ਚ ਇਸ ਦਾ ਨਾਂ ‘ਕਿਸੀ ਕਾ ਬਾਈ ਕਿਸੀ ਕੀ ਜਾਨ’ ਤੈਅ ਕੀਤਾ ਗਿਆ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।