ਸਲਮਾਨ ਦੀ ਫ਼ਿਲਮ ''ਕਿਸੀ ਕਾ ਭਾਈ ਕਿਸੀ ਕੀ ਜਾਨ'' ਨੇ ਦੂਜੇ ਦਿਨ ਕਮਾਈ ਸਿਰਫ਼ ਇੰਨੇ ਕਰੋੜ

Monday, Apr 24, 2023 - 01:49 PM (IST)

ਸਲਮਾਨ ਦੀ ਫ਼ਿਲਮ ''ਕਿਸੀ ਕਾ ਭਾਈ ਕਿਸੀ ਕੀ ਜਾਨ'' ਨੇ ਦੂਜੇ ਦਿਨ ਕਮਾਈ ਸਿਰਫ਼ ਇੰਨੇ ਕਰੋੜ

ਮੁੰਬਈ (ਬਿਊਰੋ) - ਦਰਸ਼ਕਾਂ ਲਈ ਇਕ ਪ੍ਰਫੈਕਟ ਈਦ ਦੇ ਰੂਪ ’ਚ ਸਲਮਾਨ ਖ਼ਾਨ ਦੀ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਲੋਕਾਂ ਨੂੰ ਸਿਨੇਮਾਘਰਾਂ ਵੱਲ ਆਕਰਸ਼ਿਤ ਕਰ ਰਹੀ ਹੈ। ਇਸ ਦਾ ਅੰਦਾਜ਼ਾ ਬਾਕਸ ਆਫਿਸ ਦੇ ਅੰਕੜਿਆਂ ਤੋਂ ਵੀ ਲਾਇਆ ਜਾ ਸਕਦਾ ਹੈ, ਜੋ ਲਗਾਤਾਰ ਵਧ ਰਹੇ ਹਨ। 15.81 ਕਰੋੜ ਦੀ ਓਪਨਿੰਗ ਬੁੱਕ ਕਰਨ ਤੋਂ ਬਾਅਦ ਦੂਜੇ ਦਿਨ ਪੂਰੇ ਦੇਸ਼ ’ਚ ਇਸ ਨੇ 25.75 ਕਰੋੜ ਦੀ ਕਮਾਈ ਕਰਕੇ ਸ਼ਾਨਦਾਰ ਵਾਧਾ ਦਰਜ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਤੇ ਬੋਲਿਆ ਰੈਪਰ ਰਫਤਾਰ, ਕਿਹਾ– ‘ਉਥੇ ਸਿਰਫ ਸ਼ੋਸ਼ਾਬਾਜ਼ੀ ਹੁੰਦੀ ਹੈ...’

ਦੱਸ ਦਈਏ ਕਿ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਕਈ ਸ਼ੋਅ ਵੱਖ-ਵੱਖ ਥਾਵਾਂ ’ਤੇ ਹਾਊਸਫੁੱਲ ਰਹੇ। ਫ਼ਿਲਮ ਦਾ ਕਾਰੋਬਾਰ ਪਹਿਲੇ ਦਿਨ 15.81 ਕਰੋੜ ਦੇ ਮੁਕਾਬਲੇ 25.75 ਕਰੋੜ ਨੈੱਟ ਕਮਾਈ ਨਾਲ ਦੂਜੇ ਦਿਨ 62.87 ਪ੍ਰਤੀਸ਼ਤ ਵਧਿਆ, ਜਿਸ ਨਾਲ ਇਹ ਦੋ ਦਿਨਾਂ ’ਚ 41.56 ਕਰੋੜ ਤੱਕ ਪੁੱਜ ਗਿਆ। ਭਾਵੇਂ ਈਦ ਦੇ ਹਿਸਾਬ ਨਾਲ ਫ਼ਿਲਮ ਨੂੰ ਪਹਿਲੇ ਦਿਨ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ ਪਰ ਦੂਜੇ ਦਿਨ ਇਸ ਨੇ ਜਿਸ ਤਰ੍ਹਾਂ ਦੀ ਛਾਲ ਮਾਰੀ ਹੈ, ਉਸ ਨੂੰ ਦੇਖਦਿਆਂ ਹਰ ਕਿਸੇ ਦੀਆਂ ਨਜ਼ਰਾਂ ਆਉਣ ਵਾਲੇ ਦਿਨਾਂ ’ਚ ਫ਼ਿਲਮ ਦੀ ਸ਼ਾਨਦਾਰ ਪਾਰੀ ’ਤੇ ਟਿਕੀਆਂ ਹੋਈਆਂ ਹਨ। 

ਇਹ ਖ਼ਬਰ ਵੀ ਪੜ੍ਹੋ : ਗ੍ਰੀਨ ਡੀਪ ਨੇਕ ਗਾਊਨ 'ਚ ਪ੍ਰਿਯੰਕਾ ਚੋਪੜਾ ਦਾ ਨਿਕ ਜੋਨਸ ਦਾ ਰੋਮਾਂਟਿਕ ਅੰਦਾਜ਼, ਤਸਵੀਰਾਂ ਵਾਇਰਲ

ਸਲਮਾਨ ਖ਼ਾਨ ਫ਼ਿਲਮ ਪ੍ਰੋਡਕਸ਼ਨ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਨਿਰਦੇਸ਼ਨ ਫਰਹਾਦ ਸਾਮਜੀ ਨੇ ਕੀਤਾ ਹੈ। ਫ਼ਿਲਮ ’ਚ ਸਲਮਾਨ, ਵੈਂਕਟੇਸ਼ ਦੱਗੂਬਾਤੀ, ਪੂਜਾ ਹੇਗੜੇ, ਜਗਪਤੀ ਬਾਬੂ, ਭੂਮਿਕਾ ਚਾਵਲਾ, ਵਿਜੇਂਦਰ ਸਿੰਘ, ਅਭਿਮਨਿਊ ਸਿੰਘ, ਰਾਘਵ ਜੁਆਲ, ਸਿਧਾਰਥ ਨਿਗਮ, ਜੱਸੀ ਗਿੱਲ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ ਤੇ ਵਿਨਾਲੀ ਭਟਨਾਗਰ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News