ਐਮੀ ਵਿਰਕ ਦੇ ਹੱਕ ’ਚ ਆਇਆ ਕਿਸਾਨ ਏਕਤਾ ਮੋਰਚਾ, ਕਿਹਾ- ‘ਬੰਦੇ ਨੂੰ ਇੰਨਾ ਵੀ ਨਾ ਝੁਕਾਓ ਕਿ ਉਹ ਟੁੱਟ ਹੀ ਜਾਵੇ’

Saturday, Aug 28, 2021 - 12:03 PM (IST)

ਐਮੀ ਵਿਰਕ ਦੇ ਹੱਕ ’ਚ ਆਇਆ ਕਿਸਾਨ ਏਕਤਾ ਮੋਰਚਾ, ਕਿਹਾ- ‘ਬੰਦੇ ਨੂੰ ਇੰਨਾ ਵੀ ਨਾ ਝੁਕਾਓ ਕਿ ਉਹ ਟੁੱਟ ਹੀ ਜਾਵੇ’

ਚੰਡੀਗੜ੍ਹ (ਬਿਊਰੋ)– ਐਮੀ ਵਿਰਕ ਨੂੰ ਇਨ੍ਹੀਂ ਦਿਨੀਂ ਕੁਝ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਵਿਚਾਲੇ ਜਿਥੇ ਵਿਰੋਧ ਹੋ ਰਿਹਾ ਹੈ, ਉਥੇ ਕੁਝ ਲੋਕ ਐਮੀ ਦੇ ਹੱਕ ’ਚ ਵੀ ਆਏ ਹਨ।

ਬੀਤੇ ਦਿਨੀਂ ਕਿਸਾਨ ਏਕਤਾ ਮੋਰਚਾ ਵਲੋਂ ਵੀ ਐਮੀ ਵਿਰਕ ਦਾ ਸਮਰਥਨ ਕੀਤਾ ਗਿਆ ਹੈ। ਐਮੀ ਵਿਰਕ ਦੇ ਬਿਆਨ ਨੂੰ ਦਰਸਾਉਂਦੀ ਇਕ ਤਸਵੀਰ ਸਾਂਝੀ ਕਰਦਿਆਂ ਕਿਸਾਨ ਏਕਤਾ ਮੋਰਚਾ ਨੇ ਐਮੀ ਵਿਰਕ ਸਬੰਧੀ ਕੁਝ ਗੱਲਾਂ ਲਿਖੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਘਰੇਲੂ ਹਿੰਸਾ ਮਾਮਲੇ ’ਚ ਕੋਰਟ ’ਚ ਪੇਸ਼ ਨਹੀਂ ਹੋਏ ਹਨੀ ਸਿੰਘ, ਜੱਜ ਨੇ ਕਿਹਾ- ‘ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ’

ਕਿਸਾਨ ਏਕਤਾ ਮੋਰਚਾ ਨੇ ਲਿਖਿਆ, ‘ਬੰਦੇ ਨੂੰ ਇੰਨਾ ਵੀ ਨਾ ਝੁਕਾਓ ਕਿ ਉਹ ਟੁੱਟ ਹੀ ਜਾਵੇ। ਮੰਨ ਲਓ ਐਮੀ ਵਿਰਕ ਤੋਂ ਗਲਤੀ ਹੋਈ ਵੀ ਹੈ ਪਰ ਇਸ ਬਿਆਨ ਤੋਂ ਬਾਅਦ ਗੱਲ ’ਤੇ ਮਿੱਟੀ ਪਾਉਣੀ ਚਾਹੀਦੀ ਹੈ।’

ਉਨ੍ਹਾਂ ਅੱਗੇ ਲਿਖਿਆ, ‘ਇਕ ਗਲਤੀ ਕਰਕੇ ਬੰਦੇ ਦੇ ਦੂਜੇ ਚੰਗੇ ਕੰਮਾਂ ਨੂੰ ਅੱਖੋਂ ਪਰੋਖੇ ਕਰਨਾ ਵੀ ਗਲਤ ਹੈ। ਨਵੇਂ ਨਾਲ ਜੁੜਨ ਜਾਂ ਨਾ ਪਰ ਜਿਹੜੇ ਆਪਣੇ ਨੇ ਤੇ ਨਾਲ ਖੜ੍ਹੇ ਨੇ, ਉਨ੍ਹਾਂ ਨੂੰ ਨਾ ਟੁੱਟਣ ਦੇਈਏ।’

ਨੋਟ– ਕਿਸਾਨ ਏਕਤਾ ਮੋਰਚਾ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News