‘ਕਿਸਾਨ ਐਂਥਮ 2’ ਗੀਤ ਰਿਲੀਜ਼, ਪੰਜਾਬ ਤੇ ਹਰਿਆਣਾ ਦੇ ਗਾਇਕਾਂ ਨੇ ਘੇਰੀ ਦਿੱਲੀ ਸਰਕਾਰ (ਵੀਡੀਓ)
Tuesday, Mar 09, 2021 - 11:26 AM (IST)
ਚੰਡੀਗੜ੍ਹ (ਬਿਊਰੋ)– ਕਿਸਾਨ ਅੰਦੋਲਨ ’ਤੇ ਸਭ ਤੋਂ ਵੱਧ ਮਕਬੂਲ ਹੋਏ ਗੀਤਾਂ ’ਚੋਂ ਇਕ ‘ਕਿਸਾਨ ਐਂਥਮ’ ਦਾ ਹੁਣ ਦੂਜਾ ਭਾਗ ਰਿਲੀਜ਼ ਹੋ ਚੁੱਕਾ ਹੈ। ‘ਕਿਸਾਨ ਐਂਥਮ 2’ ਨਾਂ ਤੋਂ ਰਿਲੀਜ਼ ਹੋਏ ਇਸ ਗੀਤ ’ਚ ਪੰਜਾਬ ਤੇ ਹਰਿਆਣਾ ਦੇ ਗਾਇਕ ਇਕੱਠੇ ਨਜ਼ਰ ਆ ਰਹੇ ਹਨ, ਜੋ ਦਿੱਲੀ ਸਰਕਾਰ ’ਤੇ ਸ਼ਬਦੀ ਵਾਰ ਕਰ ਰਹੇ ਹਨ।
ਗੀਤ ਯੂਟਿਊਬ ’ਤੇ ਸ਼੍ਰੀ ਬਰਾੜ ਦੇ ਚੈਨਲ ’ਤੇ ਰਿਲੀਜ਼ ਹੋਇਆ ਹੈ। ਖ਼ਬਰ ਲਿਖੇ ਜਾਣ ਤਕ ਯੂਟਿਊਬ ’ਤੇ ਇਹ ਗੀਤ ਤੀਜੇ ਨੰਬਰ ’ਤੇ ਟਰੈਂਡ ਕਰ ਰਿਹਾ ਸੀ। ਇਸ ਵਾਰ ਗੀਤ ਨੂੰ ਪਹਿਲਾਂ ਨਾਲੋਂ ਵੱਡੇ ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ 15 ਤੋਂ ਵੱਧ ਗਾਇਕਾਂ ਨੇ ਆਵਾਜ਼ ਦਿੱਤੀ ਹੈ।
15 ਮਿੰਟ ਤੇ 33 ਸੈਕਿੰਡ ਦੇ ਇਸ ਗੀਤ ਦੀ ਸ਼ੁਰੂਆਤ ਮਨਕੀਰਤ ਔਲਖ ਤੇ ਜੱਸ ਬਾਜਵਾ ਦੀ ਆਵਾਜ਼ ਤੋਂ ਹੁੰਦੀ ਹੈ ਤੇ ਅੰਤ ਸ਼੍ਰੀ ਬਰਾੜ ਦੀ ਭਾਵੁਕ ਕਰਨ ਵਾਲੀ ਸ਼ਾਇਰੀ ਨਾਲ ਹੁੰਦਾ ਹੈ।
ਗੀਤ ਨੂੰ ਇਨ੍ਹਾਂ ਤਿੰਨਾਂ ਤੋਂ ਇਲਾਵਾ ਡੀ. ਜੇ. ਫਲੋਅ, ਅਫਸਾਨਾ ਖ਼ਾਨ, ਸ਼ਿਪਰਾ ਗੋਇਲ, ਕਾਰਜ ਰੰਧਾਵਾ, ਬੌਬੀ ਸੰਧੂ, ਇੰਦਰ ਕੌਰ, ਪਰਧਾਨ, ਗੁਰਜੈਜ਼, ਹੈਪੀ ਰਾਏਕੋਟੀ, ਰੁਪਿੰਦਰ ਹਾਂਡਾ, ਨਿਸ਼ਾਨ ਭੁੱਲਰ ਆਦਿ ਨੇ ਗਾਇਆ ਹੈ।
ਉਥੇ ‘ਕਿਸਾਨ ਐਂਥਮ’ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਨੂੰ ਯੂਟਿਊਬ ’ਤੇ 38 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਗੀਤ 3 ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ।
ਨੋਟ– ਤੁਹਾਨੂੰ ‘ਕਿਸਾਨ ਐਂਥਮ 2’ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।