ਅਨੰਤ ਅੰਬਾਨੀ ਦੇ ਵਿਆਹ ''ਚ ਇਸ ਬਾਲਾ ਦੀ ਮੁਰੀਦ ਹੋਈ ਕਿਮ ਕਰਦਾਸ਼ੀਅਨ, ਪੋਸਟ ਸਾਂਝੀ ਕਰ ਆਖ ''ਤੀ ਅਜਿਹੀ ਗੱਲ

Monday, Jul 15, 2024 - 02:07 PM (IST)

ਅਨੰਤ ਅੰਬਾਨੀ ਦੇ ਵਿਆਹ ''ਚ ਇਸ ਬਾਲਾ ਦੀ ਮੁਰੀਦ ਹੋਈ ਕਿਮ ਕਰਦਾਸ਼ੀਅਨ, ਪੋਸਟ ਸਾਂਝੀ ਕਰ ਆਖ ''ਤੀ ਅਜਿਹੀ ਗੱਲ

ਮੁੰਬਈ (ਬਿਊਰੋ) : ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਵਿਆਹ ਤੋਂ ਬਾਅਦ ਵੀ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਹਜ਼ਾਰਾਂ ਕਰੋੜਾਂ ਦੀ ਲਾਗਤ ਵਾਲੇ ਇਸ ਵਿਆਹ 'ਚ ਦੇਸ਼ ਅਤੇ ਦੁਨੀਆ ਦੀਆਂ ਕਈ ਦਿੱਗਜ ਹਸਤੀਆਂ ਨੇ ਸ਼ਿਰਕਤ ਕੀਤੀ। ਸਮਾਗਮ 'ਚ ਕਈ ਵਿਦੇਸ਼ੀ ਹਸੀਨਾਵਾਂ ਵੀ ਖਿੱਚ ਦਾ ਕੇਂਦਰ ਬਣੀਆ। ਇਸ ਦੌਰਾਨ ਕਿਮ ਕਰਦਾਸ਼ੀਅਨ ਲਗਾਤਾਰ ਆਪਣੇ ਬੋਲਡ ਲੁੱਕ ਅਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਹੈ। ਸੋਸ਼ਲ ਮੀਡੀਆ 'ਤੇ ਕਿਮ ਦੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ। 

PunjabKesari

ਦੱਸ ਦੇਈਏ ਕਿ ਕਿਮ ਦੇ ਇੰਸਟਾਗ੍ਰਾਮ 'ਤੇ 362 ਮਿਲੀਅਨ ਫਾਲੋਅਰਜ਼ ਹਨ। ਫਿਲਹਾਲ ਕਿਮ ਇਨ੍ਹੀਂ ਦਿਨੀਂ ਭਾਰਤ 'ਚ ਹੈ। ਜਿਵੇਂ ਹੀ ਉਹ ਭਾਰਤ ਆਈ ਤਾਂ ਪ੍ਰਸ਼ੰਸਕਾਂ ਨੇ ਹੀ ਨਹੀਂ ਸਗੋਂ ਸਿਤਾਰਿਆਂ ਨੇ ਵੀ ਉਸ ਨਾਲ ਤਸਵੀਰਾਂ ਖਿਚਵਾਉਣੀਆਂ ਸ਼ੁਰੂ ਕਰ ਦਿੱਤੀਆਂ। ਲੋਕ ਕਿਮ ਦੇ ਦੀਵਾਨੇ ਹੋ ਗਏ ਹਨ ਪਰ ਕਿਮ ਕਰਦਾਸ਼ੀਅਨ ਕਿਸੇ ਹੋਰ ਦੀ ਦੀਵਾਨੀ ਹੋ ਗਈ। ਹਾਲ ਹੀ 'ਚ ਕਿਮ ਕਰਦਾਸ਼ੀਅਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਦੀ ਸਟੋਰੀ 'ਤੇ ਅੰਬਾਨੀ ਫੰਕਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਨਾਲ ਹੀ ਆਪਣੇ ਦੇਸੀ ਲੁੱਕ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਕਿਮ ਨੇ ਐਸ਼ਵਰਿਆ ਰਾਏ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿੱਥੇ ਕਿਮ ਐਸ਼ਵਰਿਆ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਹੀ ਕਿਮ ਨੇ ਲਿਖਿਆ- ਕੁਈਨ ਐਸ਼ਵਰਿਆ ਰਾਏ। ਕਿਮ ਐਸ਼ਵਰਿਆ ਰਾਏ ਦੀ ਖੂਬਸੂਰਤੀ ਦੀ ਤਾਰੀਫ਼ ਕਰਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ ਮਿਲੇ ਕੈਨੇਡਾ ਦੇ PM ਜਸਟਿਨ ਟਰੂਡੋ, ਹੱਥ ਜੋੜ ਕੇ ਬੁਲਾਈ 'ਸਤਿ ਸ੍ਰੀ ਅਕਾਲ' ਤੇ ਪਾਈ ਜੱਫੀ

PunjabKesari

ਦੱਸਣਯੋਗ ਹੈ ਕਿ ਰਾਧਿਕਾ ਦੇ ਵਿਆਹ 'ਚ ਕਿਮ ਕਰਦਾਸ਼ੀਅਨ ਦੇ ਲੁੱਕ ਦੀ ਵੀ ਕਾਫੀ ਚਰਚਾ ਹੋਈ ਸੀ। ਪਹਿਲੇ ਦਿਨ ਕਿਮ ਲਾਲ ਰੰਗ ਦੇ ਖੂਬਸੂਰਤ ਲਹਿੰਗੇ 'ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਸ ਦੀ ਭੈਣ ਖਲੋਏ ਵੀ ਵਿਆਹ 'ਚ ਰੌਣਕ ਵਧਾ ਰਹੀ ਸੀ ਪਰ ਬੀਤੇ ਦਿਨੀਂ ਆਸ਼ੀਰਵਾਦ ਸਮਾਰੋਹ ਦੇ ਮੌਕੇ 'ਤੇ ਕਿਮ ਨੇ ਬੋਲਡ ਬਲਾਊਜ਼ ਦੇ ਨਾਲ ਨਿਊਡ ਰੰਗ ਦਾ ਲਹਿੰਗਾ ਪਾਇਆ ਸੀ। ਇਸ ਦੇ ਨਾਲ ਹੀ ਉਹ ਹੈਵੀ ਜਿਊਲਰੀ ਪਹਿਨ ਕੇ ਨਜ਼ਰ ਆਈ ਸੀ ਪਰ ਕਿਮ ਆਪਣੀ ਨੋਜ਼ ਰਿੰਗ ਕਾਰਨ ਸਭ ਤੋਂ ਜ਼ਿਆਦਾ ਚਰਚਾ 'ਚ ਆਈ। ਕਿਮ ਬਹੁਤ ਹੀ ਹੈਵੀ ਨੋਜ਼ ਰਿੰਗ ਪਹਿਨੇ ਨਜ਼ਰ ਆਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News