ਕਪਿਲ ਦੇ ਸ਼ੋਅ ''ਚ ਕੀਕੂ ਸ਼ਾਰਦਾ ਨੂੰ ਕਿਉਂ ਨਿਭਾਉਣਾ ਪੈਂਦਾ ਹੈ ਔਰਤ ਦਾ ਕਿਰਦਾਰ?

Tuesday, Sep 24, 2024 - 04:47 PM (IST)

ਕਪਿਲ ਦੇ ਸ਼ੋਅ ''ਚ ਕੀਕੂ ਸ਼ਾਰਦਾ ਨੂੰ ਕਿਉਂ ਨਿਭਾਉਣਾ ਪੈਂਦਾ ਹੈ ਔਰਤ ਦਾ ਕਿਰਦਾਰ?

ਮੁੰਬਈ (ਬਿਊਰੋ) - ਕੀਕੂ ਸ਼ਾਰਦਾ ਟੀਵੀ ਜਗਤ ਦੇ ਮਸ਼ਹੂਰ ਕਾਮੇਡੀਅਨ ਹਨ। ਉਹ ਪਿਛਲੇ 11 ਸਾਲਾਂ ਤੋਂ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਹਿੱਸਾ ਹੈ। ਇਨ੍ਹੀਂ ਦਿਨੀਂ ਕੀਕੂ ਸ਼ਾਰਦਾ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ‘ਚ ਆਪਣੇ ਕਾਮੇਡੀ ਹੁਨਰ ਦਾ ਜਲਵਾ ਬਿਖੇਰ ਰਹੇ ਹਨ। ਉਹ ਅਕਸਰ ਸ਼ੋਅ ‘ਚ ਇਕ ਔਰਤ ਦੇ ਕਿਰਦਾਰ ‘ਚ ਨਜ਼ਰ ਆਉਂਦੇ ਹਨ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰਦੇ ਹਨ। ਹਾਲ ਹੀ ‘ਚ ਕੀਕੂ ਸ਼ਾਰਦਾ ਨੇ ਦੱਸਿਆ ਕਿ ਉਹ ਕਿਸੇ ਰੋਲ ਲਈ ਔਰਤ ਦੀ ਤਰ੍ਹਾਂ ਕੱਪੜੇ ਪਾਉਣ ‘ਚ ਕਦੇ ਨਹੀਂ ਝਿਜਕਦੇ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ

ਇੱਕ ਇੰਟਰਵਿਊ ਦੌਰਾਨ ਕੀਕੂ ਸ਼ਾਰਦਾ ਨੇ ਕਿਹਾ, ‘ਮੈਨੂੰ ਕਦੇ ਵੀ ਇਸ ਭੂਮਿਕਾ ਲਈ ਇੱਕ ਔਰਤ ਦੀ ਤਰ੍ਹਾਂ ਪਹਿਰਾਵੇ ਨੂੰ ਲੈ ਕੇ ਕੋਈ ਡਰ ਨਹੀਂ ਸੀ। ਮੈਂ ਇਹ ਗ੍ਰੇਟ ਇੰਡੀਅਨ ਕਾਮੇਡੀ ਸ਼ੋਅ ਦੇ ਦਿਨਾਂ ਤੋਂ ਕੀਤਾ ਹੈ। ਮੈਂ ਇੱਕ ਅਭਿਨੇਤਾ ਹਾਂ, ਇਸ ਲਈ ਮੈਨੂੰ ਉਹ ਸਭ ਕੁਝ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਜੋ ਮੇਰੇ ਤਰੀਕੇ ਨਾਲ ਆਉਂਦਾ ਹੈ। ਜਦੋਂ ਵੀ ਮੈਂ ਕੋਈ ਔਰਤ ਦਾ ਕਿਰਦਾਰ ਨਿਭਾਉਂਦਾ ਹਾਂ, ਮੈਂ ਇਹ ਯਕੀਨੀ ਬਣਾਉਂਦਾ ਹਾਂ ਕਿ ਉਹ ਇੱਜ਼ਤਦਾਰ ਹੋਵੇ।'

ਮੈਂ ਕ੍ਰਾਫਟ ਲਈ ਕੁਝ ਵੀ ਕਰ ਸਕਦਾ ਹਾਂ
ਕੀਕੂ ਸ਼ਾਰਦਾ ਨੇ ਅੱਗੇ ਕਿਹਾ, ‘ਜੇਕਰ ਮੈਂ ਔਰਤ ਦਾ ਕਿਰਦਾਰ ਨਿਭਾਉਂਦਾ ਹਾਂ ਅਤੇ ਦਰਸ਼ਕ ਇਸ ਨੂੰ ਸਵੀਕਾਰ ਨਹੀਂ ਕਰਦੇ ਤਾਂ ਮੈਂ ਇਸ ਨੂੰ ਜਾਰੀ ਨਹੀਂ ਰੱਖਦਾ। ਪਰ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ। ਮੈਂ ਆਪਣੀ ਕਲਾ ਲਈ ਕੁਝ ਵੀ ਕਰ ਸਕਦਾ ਹਾਂ।'

ਕਪਿਲ ਸ਼ਰਮਾ ਤੋਂ ਹਮੇਸ਼ਾ ਸਿੱਖਣ ਨੂੰ ਮਿਲਿਆ
ਕੀਕੂ ਸ਼ਾਰਦਾ ਨੇ ਦੱਸਿਆ ਕਿ ਕਪਿਲ ਸ਼ਰਮਾ ਨਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਗਈ। ਉਨ੍ਹਾਂ ਨੇ ਕਿਹਾ, 'ਕਪਿਲ ਇਕ ਵੱਖਰੀ ਉਚਾਈ ‘ਤੇ ਹਨ। ਮੈਨੂੰ ਇਹ ਸ਼ੋਅ ਕਰਦੇ ਹੋਏ 11 ਸਾਲ ਹੋ ਗਏ ਹਨ। ਕਪਿਲ ਨਾਲ ਕੰਮ ਕਰਕੇ ਮੈਨੂੰ ਬਹੁਤ ਕੁਝ ਸਿੱਖਣ ਅਤੇ ਅੱਗੇ ਵਧਣ 'ਚ ਮਦਦ ਮਿਲੀ ਹੈ। ਇਸ ਨੇ ਮੈਨੂੰ ਉਹ ਵਿਅਕਤੀ ਬਣਨ 'ਚ ਮਦਦ ਕੀਤੀ, ਜੋ ਮੈਂ ਅੱਜ ਤੁਹਾਡੇ ਸਾਹਮਣੇ ਹਾਂ।'

ਇਹ ਖ਼ਬਰ ਵੀ ਪੜ੍ਹੋ ਮਾਂ ਚਰਨ ਕੌਰ ਦੀ ਨਿੱਕੇ ਸਿੱਧੂ ਨਾਲ ਪਿਆਰੀ ਤਸਵੀਰ ਵਾਇਰਲ

‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦਾ ਦੂਜਾ ਸੀਜ਼ਨ ਹੋ ਰਿਹੈ ਸ਼ੁਰੂ
ਦੱਸ ਦੇਈਏ ਕਿ ਕੀਕੂ ਸ਼ਾਰਦਾ ਨੇ ਹਾਲ ਹੀ ‘ਚ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਦੂਜੇ ਸੀਜ਼ਨ ਨਾਲ ਵਾਪਸੀ ਕੀਤੀ ਹੈ। ਇਸ 'ਚ ਕ੍ਰਿਸ਼ਨਾ ਅਭਿਸ਼ੇਕ, ਰਾਜੀਵ ਠਾਕੁਰ, ਸੁਨੀਲ ਗਰੋਵਰ ਅਤੇ ਅਰਚਨਾ ਪੂਰਨ ਸਿੰਘ ਵੀ ਹਨ। ਸ਼ੋਅ ਦੇ ਪਹਿਲੇ ਐਪੀਸੋਡ ਦਾ ਪ੍ਰੀਮੀਅਰ 21 ਸਤੰਬਰ ਨੂੰ ਨੈੱਟਫਲਿਕਸ ‘ਤੇ ਹੋਇਆ, ਜਿਸ 'ਚ ਵੇਦਾਂਗ ਰੈਨਾ ਅਤੇ ਕਰਨ ਜੌਹਰ ਨਾਲ ਆਲੀਆ ਭੱਟ ਮਹਿਮਾਨ ਵਜੋਂ ਨਜ਼ਰ ਆਏ। ਇਹ ਤਿੰਨੋਂ ਸੈਲੇਬਸ ਆਉਣ ਵਾਲੀ ਫ਼ਿਲਮ ‘ਜਿਗਰਾ’ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ। ਸੈਫ ਅਲੀ ਖ਼ਾਨ, ਜੂਨੀਅਰ ਐੱਨ. ਟੀ. ਆਰ, ਕਾਰਤਿਕ ਆਰੀਅਨ, ਤ੍ਰਿਪਤੀ ਡਿਮਰੀ ਅਤੇ ਵਿਦਿਆ ਬਾਲਨ ਵਰਗੇ ਸਿਤਾਰੇ ਅਗਲੇ ਐਪੀਸੋਡ 'ਚ ਨਜ਼ਰ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News