ਕੀਕੂ ਸ਼ਾਰਦਾ ਦੇ ਸਮਰਥਨ ''ਚ ਆਏ ਰਿਸ਼ੀ

01/14/2016 4:52:04 PM

ਮੁੰਬਈ—ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮਿਮਕਰੀ ਕਰਨ ਕਾਰਨ ਗ੍ਰਿਫਤਾਰ ਕੀਤੇ ਗਏ ਕਾਮੇਡੀਅਨ ਕੀਕੂ ਸ਼ਾਰਦਾ ਦਾ ਸੀਨੀਅਰ ਅਦਾਕਾਰ ਰਿਸ਼ੀ ਕਪੂਰ ਨੇ ਖੁੱਲ੍ਹ ਕੇ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਰਾਮ ਰਹੀਮ ਦਾ ਕਿਰਦਾਰ ਅਦਾਕਾਰ ਕਰਨਗੇ ਅਤੇ ਦੇਖਦੇ ਹਨ ਕਿ ਕੌਣ ਉਨ੍ਹਾਂ ਨੂੰ ਰੋਕਦਾ ਹੈ। ਕਪੂਰ ਨੇ ਕੀਕੂ ਦੇ ਸਮਰਥਨ ''ਚ ਟਵੀਟ ਕੀਤਾ ਹੈ ਕਿ ਮੈਂ ਇਕ ਫਿਲਮ ''ਚ ਇਸ ਰਾਕਸਟਾਰ ਦਾ ਕਿਰਦਾਰ ਅਦਾ ਕਰਾਂਗਾ। ਦੇਖਦਾ ਹਾਂ ਕੌਣ ਮੈਨੂੰ ਸਲਾਖਾਂ ਦੇ ਪਿੱਛੇ ਪਾਉਂਦ ਹੈ? ਅੱਗੇ ਵਧੋ ਕੀਕੂ ਸ਼ਾਰਦਾ। ਫਰਾਹ ਖਾਨ, ਕਪਿਲ ਸ਼ਰਮਾ, ਹੁਮਾ ਕੁਰੈਸ਼ੀ ਅਤੇ ਵੀਰ ਦਾਸ ਸਮੇਂ ਕਈ ਫਿਲਮੀਂ ਹਸਤੀਆਂ ਨੇ ਕੀਕੂ ਦੀ ਗ੍ਰਿਫਤਾਰੀ ''ਤੇ ਰੋਸ ਜਤਾਇਆ। ਇਕ ਲੱਖ ਰੁਪਏ ਦਾ ਜ਼ਮਾਨਤ ਬਾਂਡ ਭਰਨ ਤੋਂ ਬਾਅਦ ਕੀਕੂ ਨੂੰ ਰਿਹਾਅ ਕਰ ਦਿੱਤਾ ਗਿਆ।


Related News