ਕਿਆਰਾ ਆਪਣੇ ਜਨਮਦਿਨ ’ਤੇ ਸਿਧਾਰਥ ਨਾਲ ਪਹੁੰਚੀ ਦੁਬਈ, ਦੇਖੋ ਤਸਵੀਰਾਂ

07/31/2022 11:19:05 AM

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਿਆਰਾ ਅਡਵਾਨੀ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੈ। ਅਦਾਕਾਰਾ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਕਿਆਰਾ ਆਪਣੇ ਜਨਮਦਿਨ ਦੇ ਖ਼ਾਸ ਮੌਕੇ ’ਤੇ ਦੁਬਈ ’ਚ ਹੈ ਅਤੇ ਆਪਣੇ ਪਿਆਰੇ ਸਿਧਾਰਥ ਮਲਹੋਤਰਾ ਨਾਲ ਆਪਣਾ ਜਨਮਦਿਨ ਮਨਾ ਰਹੀ ਹੈ। ਕਿਆਰਾ ਅਤੇ ਸਿਧਾਰਥ ਨੂੰ ਦੁਬਈ ’ਚ ਇਕੱਠੇ ਦੇਖਿਆ ਗਿਆ ਸੀ। ਸਿਧਾਰਥ ਅਤੇ ਕਿਆਰਾ ਦੀਆਂ ਪ੍ਰਸ਼ੰਸਕਾਂ ਨਾਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਦੋਵਾਂ ਨੇ ਪ੍ਰਸ਼ੰਸਕਾਂ ਨਾਲ ਵੱਖ-ਵੱਖ ਪੋਜ਼ ਦਿੱਤੇ, ਜਿਸ ਦੀਆਂ ਤਸਵੀਰਾਂ ਸਾਹਮਣੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ।

PunjabKesari

ਇਹ ਵੀ ਪੜ੍ਹੋ: ਜਾਹਨਵੀ ਨੇ ਰਾਜਕੁਮਾਰ ਨੂੰ 44 ਕਰੋੜ ’ਚ ਵੇਚਿਆ ਅਪਾਰਟਮੈਂਟ, ਡੀਲ ਤੋਂ ਕਮਾਇਆ ਕਰੋੜਾਂ ਦਾ ਮੁਨਾਫ਼ਾ

ਵਾਇਰਲ ਤਸਵੀਰ ’ਚ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵੱਖ-ਵੱਖ ਲੁੱਕ ’ਚ ਨਜ਼ਰ ਆ ਰਹੇ ਹਨ। ਦੋਵੇਂ ਤਸਵੀਰਾਂ ’ਚ ਬੇਹੱਦ ਸ਼ਾਨਦਾਰ ਲੱਗ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਸਿਧਾਰਥ ਅਤੇ ਕਿਆਰਾ ਅਡਵਾਨੀ ਦੇ ਰਿਲੇਸ਼ਨਸ਼ਿਪ ਦੀ ਚਰਚਾ ਹਰ ਪਾਸੇ ਹੈ। ਦੋਵਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਹੁਣ ਕਿਆਰਾ ਦੇ ਜਨਮਦਿਨ ’ਤੇ ਸਿਧਾਰਥ ਉਸ ਦੇ ਨਾਲ ਦੁਬਈ ’ਚ ਜਨਮਦਿਨ ਖ਼ਾਸ ਬਣਾ ਰਹੇ ਹਨ। ਹਾਲ ਹੀ ’ਚ ਕਰਨ ਜੌਹਰ ਦੇ ਚੈਟ ਸ਼ੋਅ ਕੌਫ਼ੀ ਵਿਦ ਕਰਨ ’ਚ ਅਨੰਨਿਆ ਪਾਂਡੇ ਨੇ ਵੀ ਇਸ਼ਾਰਿਆਂ ’ਚ ਸਿਧਾਰਥ ਅਤੇ ਕਿਆਰਾ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ।

PunjabKesari

ਇਹ ਵੀ ਪੜ੍ਹੋ: ਬਾਂਕੇ ਬਿਹਾਰੀ ਦੇ ਦਰਸ਼ਨ ਲਈ ਮਥੁਰਾ-ਵ੍ਰਿੰਦਾਵਨ ਪਹੁੰਚੀ ਸ਼ਿਲਪਾ ਸ਼ੈੱਟੀ, ਦੇਖੋ ਤਸਵੀਰਾਂ

ਕਿਆਰਾ ਅਡਵਾਨੀ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਕੁਝ ਸਮਾਂ ਪਹਿਲਾਂ ਭੂੱਲ ਭੁਲਾਈਆ 2  ਅਤੇ ਜੁੱਗ ਜੁੱਗ ਜੀਓ ’ਚ ਨਜ਼ਰ ਆਈ ਸੀ। ਅਦਾਕਾਰਾ ਦੀਆਂ ਦੋਵੇਂ ਫ਼ਿਲਮਾਂ ਨੇ ਬਾਕਸ ਆਫ਼ਿਸ ’ਤੇ ਚੰਗਾ ਪ੍ਰਦਰਸ਼ਨ ਕੀਤਾ ਹੈ।
 


Shivani Bassan

Content Editor

Related News